Share on Facebook

Main News Page

ਭਾਰੀ ਵਿਰੋਧ ਦੇ ਬਾਵਜੂਦ, ਬਾਦਲ ਦੇ ਸਿਰ ਤੇ ਅੱਜ, ‘‘ਫਖਰੇ-ਏ-ਕੌਮ’’ ਤੇ ‘‘ਪੰਥ ਰਤਨ’’ ਦਾ ਤਾਜ ਸਜਾਇਆ ਜਾਵੇਗਾ

ਅੰਮ੍ਰਿਤਸਰ 4 ਦਸੰਬਰ (ਰਾਜਿੰਦਰ ਬਾਠ): ਸ੍ਰੀ ਆਨੰਦਪੁਰ ਸਾਹਿਬ ਵਿਖੇ ‘‘ਵਿਰਾਸਤ-ਏ-ਖਾਲਸਾ'' ਦੇ ਉਦਘਾਟਨ ਦੇ ਮੌਕੇ, ਉਥੇ ਮੌਜੂਦ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿੱਚ ਬਾਦਲ ਸਾਹਿਬ ਪ੍ਰਤੀ ਏਨੀ ਸ਼ਰਧਾ ਤੇ ਜਜਬਾ ਆ ਗਿਆ ਕਿ ਉਹਨਾਂ ਨੇ ਬਿਨਾਂ ਕਿਸੇ ਧਾਰਮਿਕ ਸੰਗਠਨਾਂ, ਜਥੇਬੰਦੀਆਂ ਤੇ ਸਿਰ ਕੌਮ ਦੀ ਰਾਏ ਲੈਣ ਬਗੈਰ ਹੀ ਸਟੇਜ ਤੇ ਇਕਦਮ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ‘‘ਫਕਰੇ-ਏ-ਕੌਮ'' ਤੇ ‘‘ਪੰਥ ਰਤਨ'' ਦੀ ਉਪਾਧੀ ਦੇ ਕੇ, ਸਾਰੇ ਸਿੱਖ ਜਗਤ ਨੂੰ ਇਕਦਮ ਹੈਰਾਨ ਕਰ ਦਿੱਤਾ। ਉਹਨਾਂ ਦੇ ਐਲਾਨ ਕਰਨ ਦੇ ਤੁਰੰਤ ਹੀ ਬਾਅਦ, ਸਬ ਸਿੱਖ ਜਥੇਬੰਦੀਆਂ ਵੱਲੋˆ ਇਸ ਸਬੰਧੀ ਇਕਦਮ ਪ੍ਰਤੀਕਰਮ ਹੋਣਾ ਸ਼ੁਰੂ ਹੋ ਗਿਆ। ਹਰ ਸਿੱਖ ਜਥੇਬੰਦੀ ਦੀ ਲਗਭਗ ਇਹੋ ਰਾਏ ਸੀ, ਕਿ ਜਿਸ ਤਰੀਕੇ ਨਾਲ ਬਿਨਾਂ ਸੋਚੇ-ਸਮਝੇ ਤੇ ਕੌਮ ਨਾਲ ਸਲਾਹ ਕੀਤਿਆਂ ਬਗੈਰ, ਸਿੰਘ ਸਾਹਿਬਾਨ ਨੇ ਜਲਦਬਾਜੀ ਵਿੱਚ ਇਹ ਕਦਮ ਚੁੱਕਿਆ ਹੈ, ਇਸਦੀ ਸਭ ਸਿੱਖ ਵਰਗਾਂ ਵੱਲੋˆ ਸਖ਼ਤ ਨਿੰਦਿਆ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਤੇ ਪ੍ਰਤੀਕਰਮ ਕਰਦੇ ਹੋਏ ਕਿਹਾ ਸੀ ਕਿ ਬਾਦਲ ਨੇ ਹਮੇਸ਼ਾਂ ਸਿੱਖਾਂ ਨਾਲ ਗਦਾਰੀ ਹੀ ਕੀਤੀ ਹੈ। ਇਸ ਕਰਕੇ ਉਸਨੂੰ ‘‘ਗਦਾਰੇ-ਏ-ਕੌਮ'' ਦੀ ਉਪਾਧੀ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਤੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ ਨੇ ਸਿੰਘ ਸਾਹਿਬ ਦੇ ਇਸ ਫੈਸਲੇ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਸਿੰਘ ਸਾਹਿਬ ਨੂੰ ਆਪਣੇ ਇਸ ਫੈਸਲੇ ਤੇ ਦੁਬਾਰਾ ਪੁੰਨਰ ਵਿਚਾਰ ਕਰਨੀ ਚਾਹੀਦੀ ਹੈ, ਕਿਉˆਕਿ ਜਿਸ ਢੰਗ ਨਾਲ ਇਸ ਐਵਾਰਡ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ, ਇਹ ਪ੍ਰਕ੍ਰਿਆ ਬਿਲਕੁਲ ਗਲਤ ਹੈ। ਇਸ ਸਬੰਧੀ ਸਿੱਖ ਬੁੱਧੀ ਜੀਵੀਆਂ ਨੇ ਵੀ ਸਿੰਘ ਸਾਹਿਬ ਦੇ ਇਸ ਫੈਸਲੇ ਦੀ ਨਿੰਦਿਆ ਕਰਦਿਆਂ ਹੋਇਆਂ, ਉਹਨਾਂ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਸਾਬਕਾ ਪੁਲਿਸ ਕਮਿਸ਼ਨਰ ਕੈਪਟਨ ਸਰੂਪ ਸਿੰਘ ਆਈ.ਪੀ.ਐਸ ਨੇ ਕਿਹਾ ਕਿ ਜੇਕਰ ਬਾਦਲ ਨੂੰ ਇਮਾਰਤਾਂ ਬਣਾਉਣ ਬਦਲੇ ਹੀ ਇਹ ਐਵਾਰਡ ਦਿੱਤਾ ਜਾ ਰਿਹਾ ਹੈ ਤਾਂ ਕਾਰ-ਸੇਵਾ ਵਾਲੇ ਸੰਤਾਂ ਤੇ ਬਾਬਿਆਂ ਨੇ ਕੋਈ ਘੱਟ ਮਹੱਤਵ-ਪੂਰਵਕ ਤੇ ਦਿਲਕਸ਼ ਇਮਾਰਤਾਂ ਨਹੀˆ ਬਣਾਈਆਂ? ਉਹਨਾਂ ਨੇ ਕਿਹਾ ਕਿ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਜਿਸ ਤਰੀਕੇ ਨਾਲ ਸੈਕੜੇ ਮੀਲਾਂ ਵਿੱਚ ਪੌਦੇ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋˆ ਬਚਾਇਆ ਹੈ ਤੇ ਖਡੂਰ ਸਾਹਿਬ ਵਿਖੇ ‘‘ਨਿਸ਼ਾਨੇ-ਏ-ਸਿੱਖੀ'' ਦੀ ਮਹਾਨ ਯਾਦਗਾਰ ਤੇ ਨਵੀਨਤਮ ਅਜਾਇਬ ਘਰ ਦੀ ਉਸਾਰੀ ਕੀਤੀ ਹੈ, ਉਸਨੂੰ ਦੇਖ ਕੇ ਹਰ ਸਿੱਖ ਦਾ ਦਿੱਲ ਅੱਸ਼-ਅੱਸ਼ ਕਰ ਉਠਿਆ ਹੈ।

ਉਹਨਾਂ ਨੇ ਕਿਹਾ ਕਿ ਇਹ ਐਲਾਨੇ ਗਏ ਸਨਮਾਨ ਹਮੇਸ਼ਾਂ ਹੀ ਕਿਸੇ ਦੇ ਮਰਨ ਉਪਰੰਤ ਹੀ ਦਿੱਤੇ ਜਾਂਦੇ ਹਨ। ਸਿੰਘ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋˆ ਅਜਿਹਾ ਲਿਖਿਆ ਲਿਖਾਇਆ ਬਿਆਨ ਇਕ ਤਨਖਾਹਦਾਰ ਮੁਲਾਜਮ ਹੋਣ ਦੀ ਹੈਸੀਅਤ ਵਿੱਚ ਪੜ੍ਹਿਆ ਹੈ। ਗੁਰੂ ਗ੍ਰੰਥ ਸਾਹਿਬ ਸਟੱਡੀ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਮੁੱਖੀ ਡਾ: ਬਲਕਾਰ ਸਿੰਘ ਨੇ ਕਿਹਾ ਕਿ ਬਾਦਲ ਨੂੰ ਜਿਸ ਢੰਗ ਨਾਲ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ, ਉਹ ਬਿਲਕੁਲ ਯੋਗ ਨਹੀˆ ਹੈ। ਇਹ ਐਵਾਰਡ ਕੇਵਲ ਸਿਆਸੀ ਅਧਾਰ ਤੇ ਹੀ ਦਿੱਤਾ ਜਾ ਰਿਹਾ ਹੈ। ਕੇਵਲ ਅਜਿਹੇ ਲੋਕ ਹੀ ਐਵਾਰਡ ਦੇਣ ਦਾ ਐਲਾਨ ਕਰਵਾ ਰਹੇ ਹਨ, ਜੋ ਬਾਦਲ ਤੋˆ ਕੋਈ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਇਸ ਐਵਾਰਡ ਦੇਣ ਸਮੇˆ ਕਿਸੇ ਵਿਧੀ-ਵਿਧਾਨ ਦੀ ਪਾਲਣਾ ਨਹੀˆ ਕੀਤੀ ਗਈ। ਸ੍ਰੀ ਗੁਰਮੋਹਨ ਸਿੰਘ ਵਾਲੀਆ ਡਾਇਰੈਕਟਰ ਸਿੱਖਿਆ ਵਿਭਾਗ ਨੇ ਤਾਂ ਇਥੋ ਤੱਕ ਕਹਿ ਦਿੱਤਾ ਕਿ ਬਾਦਲ ਨੂੰ ‘‘ਪੰਥ ਰਤਨ'' ਨਹੀˆ ‘‘ਪੰਥ ਪਤਨ'' ਦਾ ਖਿਤਾਬ ਦੇਣਾ ਚਾਹੀਦਾ ਹੈ। ਡਾ: ਗੁਰਦਰਸ਼ਨ ਸਿੰਘ ਢਿੱਲੋˆ ਸਾਬਕਾ ਮੁੱਖੀ ਇਤਿਹਾਸ ਵਿਭਾਗ ਨੇ ਕਿਹਾ ਕਿ ਬਾਦਲ ਦੇ ਰਾਜ ਵਿੱਚ ਸਿੱਖਾਂ ਵਿੱਚ ਤੇ ਨੌਜਵਾਨਾਂ ਵਿੱਚ ਪਤੀਤਪੁੰਨੇ ਤੇ ਨਸ਼ਿਆਂ ਦੀ ਵਰਤੋˆ ਵਧੀ ਹੈ ਤੇ ਕਿਸਾਨ ਗਰੀਬੀ ਦੀ ਮਾਰ ਹੇਠ ਖੁਦਕਸ਼ੀਆਂ ਕਰ ਰਹੇ ਹਨ। ਬਾਦਲ ਨੇ ਆਪਣੀ ਜਿੰਦਗੀ ਵਿੱਚ ਅਜਿਹਾ ਕੋਈ ਕੰਮ ਨਹੀˆ ਕੀਤਾ ਜਿਸ ਦੇ ਬਦਲੇ ਉਸਨੂੰ ਏਨਾ ਮਹੱਤਵਪੂਰਨ ਐਵਾਰਡ ਦਿੱਤਾ ਜਾ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top