ਵੀਰੋ
ਤੇ ਭੈਣੋ, ਸਾਡੇ ਸਾਹਮਣੇ ਇੱਕ ਸਵਾਲ ਹੈ ਕਿ ਅਸੀਂ ਗੁਰੂ ਗੋਬਿੰਦ
ਸਿੰਘ ਜੀ ਦੇ ਨਾਮ ਨੂੰ ਹੋਰ ਕਿੰਨੀ ਦੇਰ ਕਲੰਕਿਤ ਕਰਦੇ ਰਹਿਣਾ ਹੈ,
ਸਾਡੇ ਬਾਪ ਵਿਚ ਕੋਈ ਘਾਟ ਨਹੀਂ ਹੈ, ਜੇਕਰ ਘਾਟ ਹੈ ਤਾਂ ਸਾਡੇ
ਵਿਚ ਹੈ। ਅਸੀਂ ਸਾਰੇ ਹੀ ਇਹ ਕਹਿੰਦੇ ਹਾਂ ਕਿ ਸਾਡਾ ਬਾਪੂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਹੈ,
ਪਰ ਜੇਕਰ ਸਾਡੇ ਦੁਨਿਆਵੀ ਬਾਪ ਨੂੰ ਕੋਈ ਹੋਰ ਬੰਦਾ ਇੱਕ ਛੋਟੀ ਜਿਹੀ ਗਾਲ ਵੀ ਕੱਡ ਦੇਵੇ,
ਤਾਂ ਅਸੀਂ ਉਸ ਵਿਅਕਤੀ ਦੀਆਂ ਲੱਤਾਂ ਭੰਨਣ ਤੱਕ ਜਾਂਦੇ ਹਾਂ,
ਫਿਰ ਕੀ ਕਾਰਣ ਹੈ, ਕਿ ਅਸੀਂ ਕਹਿੰਦੇ ਤਾਂ ਆਪਣੇ ਸਤਿਗੁਰਾਂ ਨੂੰ
ਬਾਪੂ ਹਾਂ ਪਰ ਗੰਦੀ ਰਚਨਾ ਬਚਿੱਤਰ ਨਾਟਕ ਨੂੰ ਉਹਨਾਂ ਦੇ ਨਾਮ ਨਾਲੋਂ ਲਾਹੁਣ ਲਈ ਗੰਭੀਰ ਉਪਰਾਲੇ
ਵੀ ਨਹੀਂ ਕਰਦੇ। ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ
ਘਰੇ ਬੈਠੇ ਇਸ ਪ੍ਰਚਾਰ ਲਹਿਰ ਵਿਚ ਹਿੱਸਾ ਪਾਉਣ ਲਈ, ਆਪਣੇ ਦੋਸਤਾਂ
ਮਿੱਤਰਾਂ ਨੂੰ ਤਾਂ ਸ਼ਾਮਿਲ ਕਰ ਹੀ ਸਕਦੇ ਹਾਂ, ਤਾਂ ਕਿ ਬਚਿੱਤਰ
ਨਾਟਕ ਦੀ ਅਸਲੀਅਤ ਘਰ ਘਰ ਪਹੁੰਚ ਸਕੇ ਅਤੇ ਅਸੀਂ ਪੁੱਤਰ ਹੋਣ ਦਾ ਫਰਜ ਅਦਾ ਕਰ ਸਕੀਏ। ਇਹ ਕੋਈ
ਨਿੱਜੀ ਲੜਾਈ ਨਹੀਂ ਹੈ, ਬਲਕਿ ਗੁਰਾਂ ਦੇ ਮਾਣ ਸਤਿਕਾਰ ਨੂੰ
ਕਾਇਮ ਰਖਣ ਲਈ ਲੜੀ ਜਾ ਰਹੀ ਹੈ। ਜੇਕਰ ਆਪ ਸਮਝਦੇ ਹੋ ਕਿ ਇਸ ਵਿਚ ਹਿੱਸਾ ਪਾਉਣਾ ਆਪਜੀ ਦਾ ਆਪਣਾ
ਮੁਢਲਾ ਫਰਜ ਹੈ, ਤਾਂ ਇਸ ਲਹਿਰ ਵਿਚ ਹਿੱਸਾ ਜਰੁਰ ਪਾਉ ਤੇ ਇੱਕ
ਆਵਾਜ ਹੋ ਕੇ ਆਖੋ ਕਿ:
ਗੁਰੂ ਨੂੰ ਮੰਦਾ ਕਹਿਣ ਨਹੀਂ ਦੇਣਾ,
ਬਚਿੱਤਰ ਨਾਟਕ ਰਹਿਣ ਨਹੀਂ ਦੇਣਾ।
ਜੇਕਰ ਆਪ ਇਸ ਤਰਾਂ ਮਹਿਸੂਸ ਨਹੀਂ ਕਰਦੇ ਤਾਂ ਅਸੀਂ ਖਿਮਾਂ ਦੇ
ਜਾਚਕ ਹਾਂ।