Share on Facebook

Main News Page

ਬ੍ਰਾਹਮਣ ਦਾ ਬਣਾਇਆ ਭਿਆਨਕ ਰੂਪ ਵਾਲਾ "ਮਹਾਕਾਲ", ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਸ਼ਟ ਕਿਵੇਂ ਹੋ ਸਕਦਾ ਹੈ?

ਕਾਨਪੁਰ, 03.12.2011, ਇੰਦਰ ਜੀਤ ਸਿੰਘ: ਅਕਾਲੀ ਜੱਥਾ, ਕਾਨਪੁਰ ਦੇ ਉਪਰਾਲੇ ਨਾਲ ਗੁਰਮਤਿ ਸਮਾਗਮ ਅਤੇ ਸੈਮੀਨਾਰ "ਸਿੱਖੀ ਕਲ, ਅੱਜ ਅਤੇ ਕਲ" ਵਿਸ਼ੈ ਦੇ ਪ੍ਰੋਗਾਂਰਮਾਂ ਵਿੱਚ ਸ਼ਿਰਕਤ ਕਰਨ ਲਈ , ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ, ਅੱਜ ਕਾਨਪੁਰ ਪੁੱਜੇ। ਰੇਲਵੇ ਸਟੇਸਨ ਤੇ ਕਾਨਪੁਰ ਦੀਆਂ ਸੰਗਤਾਂ ਨੇ ਉਨਾਂ ਦਾ ਭਰਵਾਂ ਸਵਾਗਤ ਕੀਤਾ। ਪ੍ਰੋਫੈਸਰ ਸਾਹਿਬ ਜੀ ਦੇ ਨਾਲ ਪੰਥ ਦੇ ਵਿਦਵਾਨ ਭਾਈ ਹਰਜਿੰਦਰ ਸਿੰਘ ਸਭਰਾ, ਗੁਰਮਤਿ ਗਿਆਨ ਮਿਸ਼ਨਰੀ ਕਾਲੇਜ, ਲੁਧਿਆਣਾ ਅਤੇ ਭਾਈ ਰਾਜਿੰਦਰ ਸਿੰਘ ਖਾਲਸਾ, ਖਾਲਸਾ ਪੰਚਾਇਤ, ਵੀ ਕਾਨਪੁਰ ਪੁਜੇ। ਪੰਥ ਦੇ ਇਨ੍ਹਾਂ ਵਿਦਵਾਨਾਂ ਅਤੇ ਪ੍ਰਚਾਰਕਾਂ ਦਾ ਜੈਕਾਰਿਆਂ ਨਾਲ ਸਵਾਗਤ ਕਰਦੇ, ਸਿੱਖ ਨੌਜੁਆਨਾਂ ਦਾ ਇਕ ਕਾਫਿਲਾ ਜਿਹਾ ਬਣ ਗਿਆ, ਜੋ ਇਨ੍ਹਾਂ ਵਿਦਵਾਨਾਂ ਦੀਆਂ ਕਾਰਾਂ ਦੇ ਅੱਗੇ ਅੱਗੇ ਕੇਸਰੀ ਨਿਸ਼ਾਨਾਂ ਨਾਲ, ਮੋਟਰ ਸਾਇਕਿਲਾਂ ਉਤੇ ਚਲ ਰਿਹਾ ਸੀ।

(ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਕਾਨਪੁਰ ਦੇ ਪਹਿਲੇ ਦੀਵਾਨ ਵਿਚ ਕੀਰਤਨ)

ਕਾਨਪੁਰ, 03 ਦਸੰਬਰ 2011, ਇੰਦਰ ਜੀਤ ਸਿੰਘ: ਅਕਾਲੀ ਜੱਥਾ ਕਾਨਪੁਰ ਦੇ ਉਪਰਾਲੇ ਨਾਲ ਮਿੱਥੇ ਗਏ ਗੁਰਮਤਿ ਸਮਾਗਮ ਦੇ ਪਹਿਲੇ ਦੀਵਾਨ ਵਿਚ ਸਿੱਖ ਸੰਗਤ ਦਾ ਹੱੜ ਜਿਹਾ ਹੀ ਆ ਗਿਆ। ਪ੍ਰੋਫੈਸਰ ਸਾਹਿਬ ਜੀ ਦੇ ਕੀਰਤਨ ਸ਼ੁਰੂ ਹੋਣ ਤੋਂ ਪਹਿਲਾ ਹੀ ਗੋਬਿੰਦ ਨਗਰ, ਕਾਨਪੁਰ ਦਾ "ਖਾਲਸਾ ਹਾਲ" ਖਚਾ ਖੱਚ ਭਰ ਗਇਆ ਸੀ।

ਪ੍ਰੋਫੈਸਰ ਸਾਹਿਬ ਨੇ ਗੁਰਬਾਣੀ ਕੀਰਤਨ ਦਾ ਗਾਇਨ ਕਰਦਿਆਂ "ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥" ਸ਼ਬਦ ਦੀ ਵਿਆਖਿਆ ਕਰਦਿਆਂ ਕਹਿਆ ਕੇ "ਸਿੱਖ ਪੰਥ, ਮੁਕਤ ਪੰਥ" ਹੈ ਕਿਸੇ ਦੀ ਖੁਸ਼ਾਮਦ ਅਤੇ ਪ੍ਰਭਾਵ ਹੇਠ ਆ ਕੇ, ਗੁਰੂ ਦਾ ਸਿੱਖ, ਸੱਚ ਕਹਿਣੋ ਨਹੀਂ ਹੱਟਦਾ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵੀ ਸੱਚ ਤੇ ਪਹਿਰਾ ਦੇਣ ਕਾਰਣ ਹੀ ਹੋਈ ਸੀ। ਉਨਾਂ ਸੱਚ ਦਾ ਪੱਲਾ ਛਡਣ ਨਾਲੋਂ ਸ਼ਹੀਦੀ ਦਾ ਮਾਰਗ ਚੁਣਿਆ। ਅਖੌਤੀ ਬਚਿੱਤਰ ਨਾਟਕ ਦੇ "ਮਹਾਕਾਲ" ਦੇ ਭਿਆਨਕ ਰੂਪ ਦਾ ਜਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਬ੍ਰਾਹਮਣ ਦਾ ਬਣਾਇਆ ਇਹ ਭਿਆਨਕ ਰੂਪ ਵਾਲਾ "ਮਹਾਕਾਲ", ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਸ਼ਟ ਕਿਵੇਂ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਇਸ ਅਖੌਤੀ ਗ੍ਰੰਥ ਨੂੰ ਮੰਨਣ ਵਾਲਾ ਸਿੱਖ ਹੀ ਨਹੀਂ ਹੋ ਸਕਦਾ।

ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਕੀਰਤਨ ਤੋਂ ਪਹਿਲਾਂ ਭਾਈ ਰਾਜਿੰਦਰ ਸਿੰਘ ਖਾਲਸਾ, ਖਾਲਸਾ ਪੰਚਾਇਤ ਨੇ ਬਚਿੱਤਰ ਨਾਟਕ ਦੇ 1428 ਪਤਰਿਆਂ ਦਾ ਪਾਜ ਖੋਲਦਿਆਂ ਕਹਿਆ ਕੇ ਨੌਂ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਅਪਣੇ ਆਪ ਨੂੰ ਚਾਕਰ, ਦਾਸ ਅਤੇ ਦਾਸਰਾ ਕਹਿ ਕੇ ਸੰਬੋਧਿਤ ਕੀਤਾ ਹੈ। ਦਸਵਾਂ ਨਾਨਕ "ਪਾਤਸ਼ਾਹੀ 10ਵੀ" ਕਿਵੇਂ ਬਣ ਗਿਆ? ਪ੍ਰੋ. ਹਰਜਿੰਦਰ ਸਿੰਘ ਸਭਰਾ, ਕਥਾਵਾਚਕ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ, ਲੁਧਿਆਣਾ ਨੇ ਕਥਾ ਕਰਦਿਆਂ ਬ੍ਰਾਹਮਣੀ ਕਰਮਕਾਂਡਾ ਬਾਰੇ ਸੰਗਤਾਂ ਨੂੰ ਸੁਚੇਤ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top