Share on Facebook

Main News Page

ਜਾਗੋ ਸਿੱਖੋ, ਜਾਗੋ!!! ਇਖਲਾਕ ਤੋਂ ਗਿਰੇ ਹੋਏ ਬਾਦਲ ਦੇ ਚਾਪਲੂਸਾਂ ਵਲੋਂ ਫਖਰ-ਏ-ਕੌਮ ਨਾਲ ਬਾਦਲ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ

ੴ ਸਤਿਗੁਰ ਪ੍ਰਸਾਦਿ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਗੁਰੂ ਨਾਨਕ ਸਾਹਿਬ ਜੀ ਵਲੋਂ ਸਦੀਆਂ ਪਹਿਲਾਂ ਬੋਲਿਆ ਗਿਆ ਇਹ ਇਲਾਹੀ ਸਚ ਅੱਜ ਵੀ ਸਾਨੂੰ ਇੱਕ ਸੁਨੇਹਾ ਤੇ ਉਸ ਝੂਠੇ ਸਮਾਜ ਦੀ ਸਹੀ ਤਸਵੀਰ ਪੇਸ਼ ਕਰ ਰਿਹਾ ਹੈ, ਜਿਸ ਵਿਚ ਧਰਮੀ ਨੂੰ ਸਜਾ ਜਾਂ ਫਾਂਸੀ ਦਿੱਤੀ ਜਾਂਦੀ ਏ ਤੇ ਗੁਨਾਹਗਾਰ ਦੇ ਸੋਹਲੇ ਗਾਏ ਜਾਂਦੇ ਨੇ| ਅੱਜ ਫਿਰ ਇਸ ਤਰਾਂ ਦੇ ਹੀ ਹਾਲਾਤ ਬਣੇ ਹੋਏ ਨੇ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਧਾਰਮਿਕ ਪਦਵੀਆਂ ਤੇ ਬੈਠੇ ਲੋਕ ਗੁਨਾਹਗਾਰਾਂ ਦੇ ਜੀ ਹਜੂਰੀਏ ਬਣ ਕੇ, ਇੱਕ ਹੋਰ ਕੁਕਰਮ ਕਰਨ ਜਾ ਰਹੇ ਨੇ ਜੋ ਸਾਨੂੰ ਤੇ ਸਾਡੀਆਂ ਨਸਲਾਂ ਨੂੰ ਸ਼ਰਮਸਾਰ ਕਰ ਦੇਵੇਗਾ|

ਇਸ ਪੀੜ ਨੂੰ ਮਹਿਸੂਸ ਕਰਦਿਆਂ ਹੋਇਆਂ ਆਪ ਸਮੂੰਹ ਮੇਂਬਰਾਂ ਨੂੰ ਬੇਨਤੀ ਹੈ ਕਿ ਸਿੱਖ ਕੌਮ, ਸਿੱਖ ਸਿਧਾਂਤ ਅਤੇ ਸਿੱਖ ਸੰਸਥਾਵਾਂ ਦਾ ਅੱਜ ਤੱਕ ਸਭ ਤੋਂ ਵਧ ਘਾਣ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ, ਜਿਸਨੂੰ ਇਖਲਾਕ ਤੋਂ ਗਿਰੇ ਹੋਏ ਉਸਦੇ ਚਾਪਲੂਸਾਂ ਵਲੋਂ ਫਖਰ-ਏ-ਕੌਮ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਅਸੀਂ ਸਮਝਦੇ ਹਾਂ ਕਿ ਇਹ ਇੱਕ ਅਤਿ ਦਰਜੇ ਦੀ ਘਟੀਆ ਕਾਰਵਾਈ ਅਤੇ ਸਿਖਾਂ ਦੇ ਕਰੈਕਟਰ ਨੂੰ ਨੀਵਾਂ ਦਿਖਾਉਣ ਵਾਲੀ ਕਾਰਵਾਈ ਹੈ, ਇਸਦੇ ਨਾਲ ਕੌਮ ਦੇ ਅੰਦਰ ਬਹੁਤ ਹੀ ਗਲਤ ਸੁਨੇਹਾ ਜਾਵੇਗਾ ਤੇ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰ ਸਕੇਗਾ| ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਲਾਹਨਤਾਂ ਪਾਉਣਗੀਆਂ ਤੇ ਸਵਾਲ ਕਰਨਗੀਆਂ ਕਿ ਸਾਨੂੰ ਗੁਰਮੁਖ ਬਣਨ ਦੀ ਕੀ ਲੋੜ ਹੈ, ਜਦੋਂ ਕਿ ਫਖਰ ਤਾਂ ਅਸੀਂ ਉਹਨਾਂ ਲੋਕਾਂ ਤੇ ਕਰ ਰਹੇ ਹਾਂ, ਜਿਹਨਾਂ ਨੇ ਕੌਮ ਦਾ ਬੇੜਾ ਗਰਕ ਕੀਤਾ ਏ| ਇਹ ਅਸਲ ਵਿਚ ਸਾਡੀਆਂ ਸਿੱਖ ਸੰਸਥਾਵਾਂ ਦੇ ਹੋ ਚੁੱਕੇ ਨਿਘਾਰ ਦੀ ਮੁੰਹ ਬੋਲਦੀ ਤਸਵੀਰ ਹੈ|

ਹੁਣ ਸਾਨੂੰ ਕੌਮ ਦੇ ਭਵਿਖ ਨੂੰ ਸਿਰਜਣ ਲਈ ਇਹਨਾਂ ਸੰਸਥਾਵਾਂ ਵੱਲ ਨਹੀਂ ਸਗੋਂ ਆਪ ਇਕਠੇ ਹੋ ਕੇ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਰੌਸ਼ਨੀ ਅਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸੇਵਾਦਾਰਾਂ ਨੂੰ ਅੱਗੇ ਲਿਆ ਕੇ, ਠੋਸ ਫੈਸਲੇ ਕਰਨੇ ਪੈਣਗੇ ਤੇ ਸਿੱਖ ਅਵੇਅਰਨੈੱਸ ਸੋਸਾਇਟੀ ਇਸ ਪਾਸੇ ਨੂੰ ਗੰਭੀਰ ਯਤਨ ਕਰਨ ਲੱਗੀ ਹੋਈ ਹੈ ਤਾਂ ਕਿ ਕੌਮ ਦੇ ਵਿਦਵਾਨਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ, ਕੌਮ ਦੇ ਚਿਰਾਂ ਤੋਂ ਲਟਕਦੇ ਮਸਲਿਆਂ ਨੂੰ ਹੱਲ ਕਰਕੇ ਇੱਕ ਨਿਰੋਏ ਸਮਾਜ ਦੀ ਘਾੜਤ ਘੜੀ ਜਾ ਸਕੇ|

ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਜਾ ਰਹੇ ਇਸ ਐਵਾਰਡ ਨਾਲ ਅਸਹਿਮਤੀ ਜਤਾਉਂਦੇ ਹੋਏ ਅਤੇ ਇਸ ਬਾਰੇ ਆਪਣਾ ਵਿਰੋਧ ਦਰਜ ਕਰਵਾਉਂਦੇ ਹੋਏ ਇਸ ਦਿਨ 5 ਦਸੰਬਰ ਨੂੰ ਹਰ ਸਾਲ ਇੱਕ ਕਾਲੇ ਦਿਵਸ ਵਜੋਂ ਮਨਾਇਆ ਕਰਾਂਗੇ ਤੇ ਇਸਦੀ ਸ਼ੁਰੁਆਤ ਇਸ 5 ਦਸੰਬਰ, 2011 ਦਿਨ ਸੋਮਵਾਰ ਤੋਂ ਹੀ ਕਰ ਰਹੇ ਹਾਂ| ਆਪ ਸਭ ਸੂਝਵਾਨ ਮੇਂਬਰਾਂ ਨੂੰ ਬੇਨਤੀ ਹੈ ਕਿ ਉਸ ਦਿਨ ਬਾਦਲ ਦੇ ਕਾਲੇ ਕਾਰਨਾਮਿਆਂ ਦੀਆਂ ਫੋਟੋਆਂ ਅਤੇ ਇਸ ਦੁਆਰਾ ਸਿੱਖ ਸਿਧਾਂਤਾਂ ਦੇ ਕੀਤੇ ਗਏ ਘਾਣ ਬਾਰੇ ਹੀ ਪੋਸਟਾਂ ਪਾ ਕੇ ਅਸਲੀਅਤ ਸਾਹਮਣੇ ਲਿਆਂਦੀ ਜਾਵੇ|

ਸਮੂੰਹ ਸੇਵਾਦਾਰ,
ਸਿੱਖ ਅਵੇਅਰਨੈੱਸ ਸੋਸਾਇਟੀ (SAS)
ਬਚਿੱਤਰ ਨਾਟਕ (ਇੱਕ ਸਾਜਿਸ਼)
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ (SSI)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top