Share on Facebook

Main News Page

ਖਾਲਸਾ ਦੀਵਾਨ ਸੁਸਾਇਟੀ ਵੈਨਕੁਵਰ ਦੇ ਪ੍ਰਬੰਧਕਾਂ ਵਲੋਂ ਧੜੇਬੰਦੀ ਤੋਂ ਉੱਪਰ ਉਠ ਕੇ ਸੰਗਤਾਂ ਨੂੰ ਏਕਤਾ ਦਾ ਸੱਦਾ

26 ਨਵੰਬਰ 2011 ਨੂੰ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧ ਦੀਆਂ ਚੋਣਾਂ ਜਿਤਣ ਤੋਂ ਬਾਅਦ ਮੌਡਰੇਟ ਸਲੇਟ ਦੇ ਪ੍ਰਧਾਨ ਸੋਹਣ ਸਿੰਘ ਦਿਓ ਵਲੋਂ ਸੰਗਤਾਂ ਨੂੰ ਧੜੇਬੰਦੀ ਤੋਂ ਉੱਪਰ ਉਠ ਕੇ ਗੁਰਦੁਆਰੇ ਦੀ ਸੇਵਾ ਕਰਨ ਲਈ ਸੱਦਾ ਦਿੱਤਾ। ਅੱਜ ਸਵੇਰ ਸਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦਾ ਆਰੰਭ ਹੋਇਆ। ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਇੱਕਮੁੱਠ ਹੋ ਕੇ ਖਾਲਸਾ ਦੀਵਾਨ ਸੁਸਾਇਟੀ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ ਤਾਂ ਜੋ ਖਾਲਸਾ ਦੀਵਾਨ ਸੁਸਾਇਟੀ ਵੈਨਕੁਵਰ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਨ ਦੇ ਨਾਲ ਨਾਲ ਸਮਾਜ ਸੇਵਾ ਦਾ ਵੀ ਕੇਂਦਰ ਹੋ ਨਿਬੜੇ।

ਇਸ ਹਫਤੇ ਸ੍ਰ.ਸੋਹਨ ਸਿੰਘ ਦਿਓਹੋਰਾਂ ਨੇ ਰੇਡਿਓ ਤੋਂ ਸਾਰੇ ਸਪੋਰਟਸ ਕਲੱਬਾਂ ਨੰ ਵੀ ਖੁੱਲਾ ਸੱਦਾ ਦਿੱਤਾ ਤਾਂ ਜੋ ਖਿਡਾਰੀ ਵੀਰ, ਸਿੱਖ ਬੱਚਿਆਂ ਨੂੰ ਉਸਾਰੂ ਅਤੇ ਤੰਦਰੁਸਤ ਸੇਧ ਦੇਣ ਵਿੱਚ ਆਪਣਾ ਯੋਗਦਾਨ ਪਾ ਸਕਣ।

ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਤੀਨਿਧ ਸ੍ਰ. ਜੋਗਿੰਦਰ ਸਿੰਘ ਸੁੰਨੜ ਨੇ ਫੋਨ 'ਤੇ ਗੱਲਬਾਤ ਰਾਹੀਂ ਦੱਸਿਆਕਿ ਜਨਵਰੀ 2012 ਤੋਂ ਨਵੀਂ ਕਮੇਟੀ ਦੇ ਆਉਣ ਸਾਰ ਸਭ ਮਹੱਤਵਪੂਰਨ ਕੰਮਾਂ ਲਈ ਸਬ ਕਮੇਟੀਆਂ ਬਣਾ ਕੇ ਸੰਗਤਾਂ ਦੇ ਸਹਿਯੋਗ ਨਾਲ ਕੰਮ ਕੀਤੇ ਜਾਣਗੇ। ਯੂਥ ਕਮੇਟੀਆਂ ਬਣਾ ਕੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ, ਤਾਂ ਜੋ ਕੌਮ ਦੇ ਨੌਜਵਾਨ ਸਰਮਾਏ ਨੂੰ ਸਿੱਖੀ ਸੇਵਾ ਲਈ ਪ੍ਰੇਰਿਆ ਜਾ ਸਕੇ।

ਵੈਨਕੁਵਰ ਦੀਆਂ ਸੰਗਤਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਪਿਛਲੇ ਡੇੜ ਦਹਾਕੇ ਵਿੱਚ ਪਹਿਲਾ ਮੌਕਾ ਹੈ ਜਦੋਂ ਸਿੱਖ ਸੰਗਤਾਂ, ਕੁਰਸੀਆਂ ਤੱਪੜਾਂ ਦੇ ਮੱਸਲੇ ਤੋਂ ੳੱਪਰ ਉਠ ਕੇ, ਗੁਰਦੁਆਰੇ ਦੀ ਸੇਵਾ ਲਈ ਤਤਪਰ ਹਨ। ਬਿਨਾਂ ਸ਼ੱਕ ਇਹ ਸਮਾਂ, ਉਹ ਸਮਾਂ ਹੈ ਜਦੋਂ ਵੈਨਕੁਵਰ ਦੇ ਸਿੱਖ ਇਤਿਹਾਸ ਦਾ ਇੱਕ ਨਵਾਂ ਅਧਿਆਏ ਆਰੰਭ ਹੋ ਰਿਹਾ ਹੈ ਅਤੇ ਸੰਗਤਾਂ ਨੇ ਧੜੇਬੰਦੀ ਨੂੰ ਪਛਾਂਹ ਸੁੱਟਦੇ ਹੋਏ, ਬਲਵਾਨ ਏਕਤਾ ਦੀ ਸੁਰ ਬੁਲੰਦ ਕੀਤੀ ਹੈ।

ਜਿਥੇ ਅੱਜ ਪ੍ਰਬੰਧਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ, ਉਥੇ ਅੱਜ ਉਹ ਵੀਰ ਵੀ ਵਧਾਈ ਦੇ ਪਾਤਰ ਹਨ, ਜੋ ਧੜੇਬੰਦੀਆਂ ਅਤੇ ਨਿਜੀ ਰੰਜਸ਼ਾਂ ਨੂੰ ਪਿਛੇ ਸੁੱਟ, ਗੁਰਦੁਆਰੇ ਦੀ ਸੇਵਾ ਲਈ ਪ੍ਰਬੰਧਕਾਂ ਦਾ ਸਹਿਯੋਗ ਦੇਣ ਲਈ ਤਤਪਰ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top