Share on Facebook

Main News Page

ਬੀਬੀ ਬਾਦਲ ਦੱਸੇ ਕਿ ਪੰਜਾਬ ਵਿਚ ਲੱਥ ਰਹੀਆਂ ਦਸਤਾਰਾਂ-ਚੁੰਨੀਆਂ ਲਈ ਜਿੰਮੇਵਾਰ ਕੌਣ?: ਪੰਚ ਪਰਧਾਨੀ

ਲੁਧਿਆਣਾ, ੨ ਦਸੰਬਰ: ਲੋਕ ਸਭਾ ਹਲਕਾ ਬਠਿੰਡਾ ਤੋਂ ਐੱਮ.ਪੀ ਬੀਬੀ ਹਰਸਿਮਰਤ ਬਾਦਲ ਨੇ ਭਾਰਤੀ ਸੰਸਦ ਵਿਚ ਇਟਲੀ ਦੇ ਹਵਾਈ ਅੱਡਿਆਂ ਉੱਤੇ ਤਲਾਸ਼ੀ ਦੌਰਾਨ ਸਿੱਖਾਂ ਦੀਆਂ ਦਸਤਾਰਾਂ ਲਾਹ ਕੇ ਬੇਇੱਜ਼ਤ ਕਰਨ ਦੇ ਵਿਰੁੱਧ ਕੰਮ ਰੋਕੂ ਮਤਾ ਪੇਸ਼ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਬੀਬੀ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਬਠਿੰਡਾ ਲੋਕ ਸਭਾ ਹਲਕਾ ਤੋਂ ਐੱਮ.ਪੀ ਹੈ ਅਤੇ ਜਿੰਨੀਆਂ ਦਸਤਾਰਾਂ-ਚੁੰਨੀਆਂ ਲਾਹ ਕੇ ਖਾਸ ਕਰਕੇ ਬਠਿੰਡਾ ਅਤੇ ਆਮ ਕਰਕੇ ਸਮੁੱਚੇ ਪੰਜਾਬ ਵਿਚ ਰੋਜਾਨਾ ਬੇਇੱਜ਼ਤੀ ਕੀਤੀ ਜਾਂਦੀ ਹੈ ਸ਼ਾਇਦ ਇਟਲੀ ਜਾਂ ਕਿਸੇ ਹੋਰ ਮੁਲਕ ਵਿਚ ਅੱਜ ਤੱਕ ਨਾ ਕੀਤੀ ਗਈ ਹੋਏ ਤਾਂ ਫਿਰ ਦੱਸੋ ਕਿ ਪੰਜਾਬ ਤੇ ਖਾਸ ਕਰਕੇ ਬਠਿੰਡੇ ਵਿਚ ਲੱਥ ਰਹੀਆਂ ਦਸਤਾਰਾਂ-ਚੁੰਨੀਆਂ ਦੇ ਵਿਰੋਧ ਵਿਚ ਕਿੱਥੇ ਤੇ ਕੌਣ ਕੰਮ ਰੋਕੂ ਮਤਾ ਪੇਸ਼ ਕਰੇਗਾ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਜਥੇਦਾਰ ਕੁਲਵੀਰ ਸਿੰਘ ਬੜਾਪਿੰਡ ਤੇ ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ ਨੇ ਕੀਤਾ।

ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਇਸ ਪਰਿਵਾਰ ਦੀ ਸਰਕਾਰ ਹੈ ਤੇ ਬੀਬੀ ਦਾ ਸਹੁਰਾ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਪਤੀ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਪੰਜਾਬ ਵਿਚ ਨਿੱਤ ਹੀ ਦਸਤਾਰਾਂ-ਚੁੰਨੀਆਂ ਲਾਹ ਕੇ ਕਿਹੜੀਆਂ ਤਲਾਸ਼ੀਆਂ ਲਈਆਂ ਜਾਂਦੀਆਂ ਹਨ ? ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਸਿੱਖ ਲੰਮੇ ਸਮੇਂ ਤੋਂ ਬਾਦਲ ਦਲ ਤੋਂ ਬਿਨਾਂ ਹੀ ਆਪਣੇ ਮਸਲੇ ਗੁਰੂ ਦੀ ਕਿਰਪਾ ਨਾਲ ਹੱਲ ਕਰ ਰਹੇ ਹਨ ਅਤੇ ਅਗਾਂਹ ਵੀ ਕਰ ਲੈਣਗੇ।

ਆਗੂਆਂ ਨੇ ਕਿਹਾ ਕਿ ਇਸ ਪਰਿਵਾਰ ਪ੍ਰਸਤੀ ਨੇ ਪੰਥ ਤੇ ਪੰਜਾਬ ਦਾ ਬੇੜਾ ਗਰਕ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਹ ਹਮੇਸ਼ਾ ਹੀ ਆਪਣੀ ਜਿੰਮੇਵਾਰੀ ਤੋਂ ਭੱਜੇ ਹਨ ਪਰ ਪੰਥ-ਪੰਜਾਬ ਦੇ ਦੋਖੀਆਂ ਅਤੇ ਕਹਿਣੀ-ਕਰਣੀ ਦੇ ਦੋਗਲਿਆਂ ਨੂੰ ਇਤਿਹਾਸ ਨੇ ਕਦੇ ਮੁਆਫ ਨਹੀਂ ਕੀਤਾ।

ਜਾਰੀ ਕਰਤਾ:

ਜਸਪਾਲ ਸਿੰਘ ਮੰਝਪੁਰ
ਮੈਂਬਰ ਮੀਡੀਆ ਕਮੇਟੀ
੯੮੫੫੪-੦੧੮੪੩


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top