Share on Facebook

Main News Page

ਅਮਿਤਾਬ ਬੱਚਨ ਨੇ ਦਿੱਤਾ ਸ਼ੱਪਸ਼ਟੀਕਰਨ, ਜਥੇਦਾਰ ਅਕਾਲ ਤਖ਼ਤ ਨੂੰ ਲਿੱਖੀ ਚਿੱਠੀ

ਅੰਮ੍ਰਿਤਸਰ 1 ਦਸੰਬਰ (ਰਜਿੰਦਰ ਬਾਠ): ਭਾਰਤੀ ਦੇ ਪ੍ਰਸਿੱਧ ਫਿਲਮੀ ਐਕਟਰ ਤੇ ਬਿੱਗ ਬੀ ਵਜੋਂ ਜਾਣੇ ਜਾਂਦੇ ਅਮਿਤਾਬ ਬਚਨ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇ ਸਮਾਗਮ ਵਿੱਚ ਸ਼ਮੂਲੀਅਤ ਤੋ ਰੋਕ ਲੱਗਣ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਸ ਦਾ ਪਿਛੋਕੜ ਸਿੱਖ ਧਰਮ ਨਾਲ ਜੁੜਦਾ ਹੈ ਅਤੇ ਉਸ ਨੇ ਕਦੇ ਵੀ ਸਿੱਖ ਧਰਮ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆ ਵਿੱਚ ਕਿਸੇ ਪ੍ਰਕਾਰ ਦੀ ਸ਼ਮੂਲੀਅਤ ਕੀਤੀ ਹੈ। ਮਹਾਂਰਾਸ਼ਟਰ ਦੇ ਧਨਾਢ ਸਿੱਖ ਤੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰੀ ਗੁਰਿੰਦਰ ਸਿੰਘ ਬਾਵਾ ਰਾਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਪੱਤਰ ਭੇਜ ਕੇ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ ਉਸ ਨੇ ਕਿਸੇ ਵੀ ਕਿਸਮ ਦਾ ਸਿੱਖ ਵਿਰੋਧੀ ਕੋਈ ਵੀ ਕਦੇ ਬਿਆਨ ਨਹੀਂ ਦਿੱਤਾ ਅਤੇ ਸਿੱਖ ਕੌਂਮ ਨਾਲ ਉਹਨਾਂ ਦੇ ਪਰਿਵਾਰ ਦੀ ਬੜੀ ਹੀ ਗੂੜੀ ਸਾਂਝ ਹੈ।

ਜਥੇਦਾਰ ਨੇ ਦੱਸਿਆ ਕਿ ਅਮਿਤਾਬ ਬਚਨ ਨੇ ਆਪਣੇ ਪੱਤਰ ਵਿੱਚ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆ ਕਿਹਾ ਹੈ ਕਿ ਉਸ ਦਾ ਪਿਛੋਕੜ ਸਿੱਖੀ ਨਾਲ ਜੁੜਦਾ ਹੈ ਅਤੇ ਉਸ ਦੀ ਮਾਤਾ ਤੇਜੀ ਬਚਨ ਇੱਕ ਸਿੱਖ ਪਰਿਵਾਰ ਵਿੱਚੋਂ ਸਨ ਅਤੇ ਉਹ ਸਿੱਖ ਪਰੰਪਰਾਵਾਂ ਤੇ ਮਰਿਆਦਾ ਭਲੀਭਾਂਤ ਵਾਕਫ ਹੈ। ਉਸ ਨੇ ਕਿਹਾ ਕਿ ਉਹ ਕਦੇ ਸਿੱਖਾਂ ਦੇ ਖਿਲਾਫ ਕੋਈ ਵੀ ਬਿਆਨਬਾਜੀ ਨਹੀਂ ਕਰ ਸਕਦਾ ਅਤੇ ਸਿੱਖ ਕੌਮ ਤਾਂ ਉਸ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਜਥੇਦਾਰ ਜੀ ਨੇ ਕਿਹਾ ਕਿ ਅਮਤਾਬ ਬਚਨ ਦਾ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਅਤੇ ਸਿੰਘ ਸਾਹਿਬਾਨ ਦੀ ਮੀਟਿੰਗ ਦੋਂ ਬਾਅਦ ਹੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਅਮਤਾਬ ਬੱਚਨ ਨੇ ਕਿਹਾ ਕਿ ਉਹ ਵਿਰਾਸਤ-ਏ-ਖਾਲਸਾ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣਾ ਚਾਹੁੰਦਾ ਸੀ ਪਰ ਅਖਬਾਰਾਂ ਵਿੱਚ ਉਹਨਾਂ ਦੇ ਖਿਲਾਫ ਰੌਲਾ ਰੱਪਾ ਪੈਣ ਉਪਰੰਤ ਉਹ ਸ਼ਾਮਲ ਨਹੀਂ ਹੋ ਸਕਿਆ।

ਸੂਤਰਾਂ ਮੁਤਾਬਕ ਮੁਤਾਬਕ ਅਮਿਤਾਬ ਬਚਨ ਤੇ ਇਹ ਦੋਸ਼ ਲੱਗਦਾ ਸੀ ਕਿ ਉਸ ਨੇ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆ ਨੂੰ ਭੜਕਾਉਣ ਵਿੱਚ ਕਾਫੀ ਜਿਆਦਾ ਰੋਲ ਨਿਭਾਇਆ ਸੀ ਤੇ ਉਸ ਨੇ ਇੱਕ ਬਿਆਨ ਦਾਗਿਆ ਸੀ ਕਿ ਸ੍ਰੀਮਤੀ ਇੰਦਰਾ ਗਾਂਧੀ ਦੇ ਖੂਨ ਦੇ ਸਿੱਟੇ ਕਾਤਲਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਹਨ। ਅਮਿਤਾਬ ਬਚਨ ਦੀ ਉਸ ਵੇਲੇ ਗਾਂਧੀ ਪਰਿਵਾਰ ਨਾਲ ਕਾਫੀ ਨੇੜਤਾ ਸੀ ਅਤੇ ਉਸ ਦੇ ਬਿਆਨ ਤੋਂ ਬਾਅਦ ਦੰਗੇ ਹੋਰ ਭੜਕ ਪਏ ਸਨ। ਅਮਿਤਾਬ ਬਚਨ ਦੇ ਨਾਨਾ ਸੁਜਾਨ ਸਿੰਘ ਸਿੱਖ ਸਨ ਅਤੇ ਉਹਨਾਂ ਨੇ ਕੁਝ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਵੀ ਕੀਤੀ ਸੀ। ਅਮਿਤਾਬ ਬਚਨ ਨੇ ਆਪਣੇ ਪੱਤਰ ਵਿੱਚ ਤਰਲਾ ਲੈਦਿਆ ਕਿਹਾ ਕਿ ਉਸ ਦਾ ਕੋਈ ਕਸੂਰ ਨਹੀਂ ਹੈ, ਅਤੇ ਜੇਕਰ ਅਕਾਲ ਤਖਤ ਉਹਨਾਂ ਨੂੰ ਬੁਲਾਉਦਾ ਹੈ ਤਾਂ ਉਹ ਅਕਾਲ ਤਖਤ ਤੇ ਆਉਣ ਲਈ ਵੀ ਤਿਆਰ ਹੈ ਜਦ ਕਿ ਕਿਸੇ ਵੀ ਗੈਰ ਸਿੱਖ ਨੂੰ ਅਕਾਲ ਤਖਤ ਤੇ ਬੁਲਾਉਣ ਦੀ ਕੋਈ ਪਰੰਪਰਾ ਨਹੀਂ ਰਹੀ ਹੈ।

ਜਥੇਦਾਰ ਜੀ ਕੋਲੋ ਜਦੋਂ ਪੱਛਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਕਿਹੜੀ ਸੇਵਾ ਬਦਲੇ ਦਿੱਤਾ ਜਾ ਰਿਹਾ ਹੈ ਤਾਂ ਜਥੇਦਾਰ ਜੀ ਨੇ ਕਿਹਾ ਕਿ ਸ੍ਰੀ ਬਾਦਲ ਦੀਆ ਪੰਥ ਪ੍ਰਤੀ ਕਈ ਪਰਕਾਰ ਦੀਆ ਸੇਵਾਵਾਂ ਹਨ ਪਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਇਹ ਮੁੱਦਾ ਨਹੀਂ ਹੈ। ਉਹਨਾਂ ਕਿਹਾ ਕਿ ਸ੍ਰੀ ਬਾਦਲ ਨੇ ਕਈ ਸਦੀਆ ਤੋਂ ਲਟਕਦੀਆ ਆ ਰਹੀਆ ਸ਼ਹੀਦੀ ਯਾਦਗਾਰ ਬਣਾ ਕੇ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ 1984 ਦੋ ਸਾਕਾ ਨੀਲਾ ਤਾਰਾ ਸਮੇਂ ਸ਼ਹੀਦ ਹੋਏ ਵਿਅਕਤੀਆ ਦੀ ਯਾਦਗਾਰ ਵੀ ਬਹੁਤ ਜਲਦੀ ਸ਼ੁਰੂ ਕੀਤੀ ਜਾਵੇਗੀ। ਉਹਨਾਂ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਜੇਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਉਹਨਾਂ ਦੇ ਮੁੜ ਵਸ਼ੇਬੇ ਦਾ ਵੀ ਪ੍ਰਬੰਧ ਕੀਤਾ ਜਾਵੇ।

Source: Punjab Spectrum

Amitabh Bachchan writes letter to Sri Akal Takht Sahib

After being barred by Sri Akal Takht Sahib from participating in a religious function, Bollywood mega star Amitabh Bachchan has written a letter to the highest Sikh body, mentioning that he had not said anything against the community during the 1984 Genocide.69-year-old Bachchan was asked by the Akal Takht Sahib not to attend the Virasat-e-Khalsa ceremony on November 25 at Anandpur Sahib over his alleged utterances during the riots in Delhi despite receiving an official invite from the Punjab government.Bachchan, in his letter, said he never uttered any wrong words against the community during the riots and was not involved in any anti-Sikh activity.The actor said that his mother Teji Bachchan was from a Sikh family and so he and his family were fully aware of the Sikh tenets and customs.Confirming the receipt of the letter, Akal Takht Jathedar Gyani Gurbachan Singh said that it will be discussed during next meet of five Sikh head priests and the next course of action will be decided later.

Sri Akal Takht Sahib had issued directions to Punjab Chief Minister Parkash Singh Badal and SGPC President Avtar Singh Makkar that Bachchan shouldn't be the part of the inaugural function.

Following complaints from various Sikh organisations and intellectuals over the participation, Sri Akal Takht Sahib put the restriction on Bachchan.

Earlier, radical Sikh organisation Dal Khalsa had also taken a tough stand against the Punjab government for inviting filmstars for the inauguration of the complex.

Bollywood superstar Amitabh Bachchan has pleaded his innocence in the 1984 anti-Sikh riots in various parts of the country in which thousands of Sikhs were massacred, a top Sikh religious leader said. The letter was delivered to the Akal Takht head by Shiromani Gurdwara Parbandhak Committee (SGPC) member from Mumbai, Gurinder Singh Bawa. Talking to reporters here on Thursday, the Akal Takht jathedar said that he had received the letter from Amitabh, who said that he had not instigated anyone to indulge in riots against Sikhs. Nearly 7,000 Sikhs were killed in the 1984 in Sikh Genocide in various parts of the country following the assassination of the then prime minister India Gandhi by her two Sikh bodyguards in New Delhi Oct 31, 1984. Amitabh was considered very close to the Gandhi family and particularly to Indira Gandhi's son, Rajiv Gandhi.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top