Share on Facebook

Main News Page

ਬਚਿੱਤਰ ਨਾਟਕ ਵਾਲਾ ਹਮਲਾ ਹੁਣ ਤੱਕ ਸਿੱਖ ਧਰਮ ’ਤੇ ਕੀਤੇ ਗਏ ਸਭ ਹਮਲਿਆਂ ਤੋਂ ਵੱਧ ਖਤਰਨਾਕ ਹੈ: ਜਸਵਿੰਦਰ ਸਿੰਘ ਖਾਲਸਾ

ਬਠਿੰਡਾ, 30 ਨਵੰਬਰ (ਕਿਰਪਾਲ ਸਿੰਘ): ਜੁਗੋ ਜੁੱਗ ਅਟੱਲ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖੀ ਗਈ ਕੂੜ ਕਿਤਾਬ ਬਚਿੱਤਰ ਨਾਟਕ ਜਿਸ ਨੂੰ ਗੁਰੂ ਸਾਹਿਬ ਜੀ ਵਾਕਰ ਹੀ ਪਾਲਕੀ ਤੇ ਸਜਾਇਆ ਗਿਆ ਹੈ; ਰੁਮਾਲਿਆਂ 'ਚ ਰੱਖ ਕੇ ਉਸੇ ਹੀ ਤਰ੍ਹਾਂ ਚੌਰ ਕੀਤਾ ਜਾਂਦਾ ਹੈ ਅਤੇ ਅਖੌਤੀ ਕਿਤਾਬ ਦੇ ਅਖੌਤੀ ਅਖੰਡ ਪਾਠ ਵੀ ਕੀਤੇ ਜਾਂਦੇ ਹਨ, ਇਹ ਸਿੱਖ ਕੌਮ ਲਈ ਅਤਿ ਗੰਭੀਰ ਮਸਲਾ ਹੈ। ਇਹ ਸ਼ਬਦ ਅਮਰੀਕਾ ਨਿਵਾਸੀ ਐੱਨ.ਆਰ.ਆਈ ਜਸਵਿੰਦਰ ਸਿੰਘ ਖਾਲਸਾ ਨੇ ਕਹੇ।

ਉਨ੍ਹਾਂ ਕਿਹਾ ਕਿਉਂਕਿ ਇਹ ਗੁਰੂ ਸਾਹਿਬ ਜੀ ਦੀ ਗੁਰਆਈ ਉੱਤੇ ਹਮਲਾ ਕੀਤਾ ਗਿਆ ਹੈ ਇਸ ਲਈ ਸਿੱਖ ਸਿਧਾਂਤ ਉੱਤੇ ਹਮਲਾ ਹੈ। ਹੁਣ ਤੱਕ ਸਿੱਖਾਂ ’ਤੇ ਬਹੁਤ ਹਮਲੇ ਹੋਏ ਪਰ ਹਰ ਹਮਲੇ ਤੋਂ ਬਾਅਦ ਗੁਰੂ ਦਾ ਖਾਲਸਾ ਹੋਰ ਵੀ ਤਾਕਤਵਰ ਹੋ ਕੇ ਨਿਕਲਦਾ ਰਿਹਾ, ਪਰ ਇਹ ਬਚਿੱਤਰ ਨਾਟਕ ਵਾਲਾ ਹਮਲਾ ਸਿੱਖਾਂ ਦੀ ਬਿਜਾਏ ਸਿੱਖੀ ਤੇ ਕੀਤਾ ਗਿਆ ਹੈ ਜਿਹੜਾ ਹੁਣ ਤੱਕ ਸਿੱਖ ਧਰਮ ਤੇ ਕੀਤੇ ਗਏ ਸਭ ਹਮਲਿਆਂ ਤੋਂ ਵੱਧ ਖਤਰਨਾਕ ਹੈ। ਸਿੱਖ ਧਰਮ ਦੇ ਹੋਰ ਵੀ ਮਸਲੇ ਹਨ ਜਿਵੇਂ ਡੇਰਾਵਾਦਵੀ ਆਪਣਾ ਫਨ ਖਿਲਾਰ ਰਿਹਾ ਹੈ। ਪਰ ਇਹ ਡੇਰਾਵਾਦ ਜਾਂ ਗੁਰੂਡੰਮ 'ਚ ਕੁਝ ਪਖੰਡੀ ਲੋਕ ਸਿੱਖਾਂ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਸੋਸ਼ਨ ਕਰਦੇ ਹਨ ਪਰ ਜਿਹੜਾ ਬਚਿੱਤਰ ਨਾਟਕ ਹੈ ਇਹ ਗੁਰੂ ਸਾਹਿਬ ਤੇ ਕੀਤਾ ਗਿਆ ਹਮਲਾ। ਦਸ਼ਮੇਸ਼ ਪਿਤਾ ਜੀ ਦਾ ਹੁਕਮ 'ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ' ਤੋਂ ਕੁਝ ਲੋਕ ਇਨਕਾਰੀ ਹੁੰਦੇ ਜਾ ਰਹੇ ਹਨ ਅਤੇ ਉਹ ਗੁਰੂ ਸਾਹਿਬ ਜੀ ਦੇ ਬਰਾਬਰ ਇੱਕ ਨਕਲੀ ਗੁਰੂ ਬਣਾ ਬੈਠੇ ਹਨ। ਇਹ ਬਚਿੱਤਰ ਨਾਟਕ ਜਿਸ ਦੇ ਹੁਣ ਤੱਕ 7 ਨਾਮ ਬਦਲ ਚੁੱਕੇ ਹਨ; ਸੱਭ ਤੋਂ ਪਹਿਲਾ ਨਾਮ ਸੀ ਬਚਿੱਤਰ ਨਾਟਕ ਗ੍ਰੰਥ-ਉਸ ਤੋਂ ਬਾਅਦ ਸਮੁੰਦਰ ਸਾਗਰ ਗ੍ਰੰਥ-ਫਿਰ ਵਿਦਿਆ ਸਾਗਰ ਗ੍ਰੰਥ-ਦਸ਼ਮ ਗ੍ਰੰਥ---ਦਸ਼ਮ ਪਾਤਸ਼ਾਹ ਦਾ ਗ੍ਰੰਥ--ਸ੍ਰੀ ਦਸਮ ਗ੍ਰੰਥ ਸਾਹਿਬ ਅਤੇ ਹੁਣ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਭਾਈ ਜਸਵਿੰਦਰ ਸਿੰਘ ਨੇ ਕਿਹਾ ਜਦ ਜੰਗਲਾਂ ਤੇ ਪਹਾੜਾਂ 'ਚ ਖਾਲਸਾ ਜੰਗਾਂ ਯੁਧਾਂ ਵਿੱਚ ਆਪਣੀ ਜਿੰਗਦੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ ਉਸ ਵੇਲੇ ਕਾਂਸ਼ੀ ਦੇ ਬਿਪਰਾਂ ਅਤੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਵਾਲਿਆਂ ਨਿਰਮਲਿਆਂ ਅਤੇ ਉਦਾਸੀਆਂ ਨੇ ਬਚਿੱਤਰ ਨਾਟਕ ਵਾਲਾ ਡਰਾਮਾ ਰਚ ਕੇ 4 ਅਖੌਤੀ ਗ੍ਰੰਥ ਵੱਖ ਵੱਖ ਥਾਵਾਂ ’ਤੇ ਟਿਕਾ ਦਿੱਤੇ ਸਨ। ਨਿਹੰਗ ਸਿੰਘ ਅੰਨੀ ਸ਼ਰਧਾ ਅਧੀਨ ਆਪਣੀਆਂ ਛਾਉਣੀਆਂ  'ਚ ਇਸ ਕਿਤਾਬ ਨੂੰ ਲਈ ਫਿਰਦੇ ਰਹੇ, ਸ਼ਾਇਦ ਭੰਗ ਪੀ ਕੇ ਪੜ੍ਹਦੇ ਵੀ ਹੋਣਗੇ ਪਰ ਬੇਗਾਨੀ ਬੋਲੀ 'ਚ ਲਿਖਿਆ ਹੋਣ ਕਰਕੇ ਸਮਝਣ ਤੋਂ ਤਾ ਅਸਮਰਥ ਹੀ ਰਹੇ।

ਬਾਅਦ 'ਚ ਜਿਵੇਂ ਜਿਵੇਂ ਵਿਦਾਵਾਨਾ ਨੇ ਪੜ੍ਹਿਆ ਵਿਚਾਰਿਆ, ਉਨ੍ਹਾਂ ਦੱਬੀ ਸੁਰ 'ਚ ਇਸ ਤੇ ਸੁਆਲ ਉਠਾਉਣੇ ਸ਼ੁਰੂ ਕਰ ਦਿੱਤੇ ਸਨ। ਸਭ ਤੋਂ ਪਹਿਲਾਂ ਖੁਲ਼ ਕੇ ਬਚਿੱਤਰ ਨਾਟਕ ਵਾਲੀ ਸਚਾਈ ਗਿਆਨੀ ਭਾਗ ਸਿੰਘ ਅੰਬਾਲਾ ਨੇ ਬਾਹਰ ਲਿਆਂਦੀ ਉਸ ਨੂੰ ਵੀ ਪੰਥ 'ਚੋ ਛੇਕ ਦਿੱਤਾ ਗਿਆ ਸੀ। ਡਾਕਟਰ ਰਤਨ ਸਿੰਘ ਜੱਗੀ ਨੇ ਬਚਿੱਤਰ ਨਾਟਕ ਦਾ ਟੀਕਾ ਲਿਖ ਕੇ ਪੀ.ਐਚ ਡੀ ਕੀਤੀ ਅਤੇ ਇਸ ਵਿਚਲੀ ਸਚਾਈ ਵੀ ਬਾਹਰ ਲਿਆˆਦੀ। ਜਿਹੜਾ ਵੀ ਸਿੱਖ ਬਚਿਤਰ ਨਾਟਕ ਤੇ ਉਂਗਲੀ ਉਠਾਉਂਦਾ ਉਸ ਨੂੰ ਪੰਥ ਵਿੱਚੋਂ ਛੇਕਿਆ ਜਾਣ ਲੱਗਾ। ਕੁਝ ਲੇਖਕਾਂ ਨੇ ਹਿੰਮਤ ਰੱਖੀ ਅਤੇ ਲਿਖਣਾ ਜਾਰੀ ਰੱਖਿਆ ਜਿਨ੍ਹਾਂ ਵਿੱਚ ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਜੀ ਅਤੇ ਇੰਦਰ ਸਿੰਘ ਘੱਗਾ ਸ਼ਾਮਿਲ ਹਨ।

ਭਾਈ ਜਸਵਿੰਦਰ ਸਿੰਘ ਨੇ ਕਿਹਾ ਬਚਿੱਤਰ ਨਾਟਕ ਲਾਬੀ ਬੜੀ ਸ਼ਕਤੀਸ਼ਾਲੀ ਬਣ ਚੁੱਕੀ ਸੀ ਜਿਸ ਵਿੱਚ ਡੇਰੇਦਾਰਾਂ, ਬਾਦਲ ਸਰਕਾਰ ਅਤੇ ਆਰ ਐੱਸ ਐੱਸ ਦਾ ਨਾਪਾਕ ਗੱਠਜੋੜ ਬਣ ਚੁੱਕਿਆ ਸੀ ਜਿਸ ਨੂੰ ਚੈਲਿੰਜ਼ ਕਰਨ ਲਈ ਕਿਸੇ ਵੱਡੀ ਸਖਸ਼ੀਅਤ ਦੀ ਲੋੜ ਸੀ। ਪਹਿਲਾਂ ਤਾਂ ਬਚਿੱਤਰ ਨਾਟਕ ਲਾਬੀ ਨੇ ਸੰਨ 2001 /ਚ ਮੰਦਰਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੇ ਯਤਨ ਕੀਤੇ ਜਿਹੜੇ ਜਾਗਰੂਕ ਸਿੱਖਾਂ ਨੇ ਫੇਲ੍ਹ ਕਰ ਦਿੱਤੇ ਸਨ। ਉਸ ਤੋਂ ਬਾਅਦ 13 ਨਵੰਬਰ 2006 ਨੂੰ ਦਿਆਲਪੁਰਾ ਜਿਲਾ ਬਠਿੰਡਾ 'ਚ ਸਭ ਜਥੇਦਾਰਾਂ ਅਤੇ ਬਾਕੀ ਬਚਿਤਰ ਨਾਟਕ ਮੰਡਲੀ ਨੇ ਦਿਆਲ ਪੁਰੇ ਪਿੰਡ 'ਚ ਅਖੌਤੀ ਦਸ਼ਮ ਗ੍ਰਥੰ ਦਾ ਅਖੰਡ ਪਾਠ ਕੀਤਾ ਸੀ। ਪਿੰਡ ਪਿੰਡ 'ਚ ਅਖੌਤੀ ਦਸ਼ਮ ਗ੍ਰੰਥ ਗੁਰਦਵਾਰਿਆਂ 'ਚ ਟਿਕਾਇਆ ਜਾਣਾ ਸੀ, ਪਰ ਜਾਗਰੂਕ ਸਿੱਖਾਂ ਦੇ ਵਿਰੋਧ ਨੇ ਐਸਾ ਨਹੀਂ ਹੋਣ ਦਿੱਤਾ। ਫਰੀਦਾਬਾਦ ਅਤੇ ਕੁਝ ਹੋਰ ਥਾਵਾਂ ਤੇ ਹਰ ਮਹੀਨੇ ਦੀ 13 ਤਰੀਕ ਨੂੰ ਕਾਲੇ ਦਿਨ ਵਜੋˆ ਮਨਾਇਆ ਜਾਂਦਾ ਹੈ ਕਿਉਂਕਿ ਉਸ ਦਿਨ ਪੰਜਾਬ ਦੀ ਧਰਤੀ ’ਤੇ ਜਥੇਦਾਰਾਂ ਅਤੇ ਬਚਿੱਤਰ ਨਾਟਕ ਲਾਬੀ ਵਲੋˆ ਗੁਰੁ ਸਾਹਿਬ ਜੀ ਦੇ ਬਰਾਬਰ ਰੱਖ ਕੇ ਕੁੜ ਕਿਤਾਬ ਦਾ ਅਖੌਤੀ ਅਖੰਡ ਪਾਠ ਕੀਤਾ ਗਿਆ ਸੀ। ਪਿਛਲੇ ਕੁਝ ਮਹੀਨਿਆਂ ਤੋਂ ਫੇਸਬੁੱਕ ’ਤੇ ਬਣੇ ਅਖੌਤੀ ਬਚਿੱਤਰ ਨਾਟਕ ਗਰੁੱਪ ਵਲੋਂ ਵੀ ਹਰ ਮਹੀਨੇ ਦੀ 13 ਤਰੀਕ ਨੂੰ ਕਾਲਾ ਦਿਨ ਮਨਾਇਆ ਜਾਂਦਾ ਹੈ।

ਜਦ 2008 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਗੱਦੀ ਦਿਹਾੜਾ ਮਨਾਇਆ ਗਿਆ ਤਾਂ ਪ੍ਰੋ. ਦਰਸ਼ਨ ਸਿੰਘ ਅਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਵੀ ਹਜ਼ੂਰ ਸਾਹਿਬ ਪਹੁੰਚੇ ਸਨ ਜਿੱਥੇ ਗੁਰੂ ਸਾਹਿਬ ਜੀ ਦੇ ਬਰਾਬਰ ਨਕਲੀ ਗੁਰੂ ਦੀ ਪਾਲਕੀ ਵੀ ਰੱਖੀ ਹੋਈ ਸੀ। ਪ੍ਰੋ. ਦਰਸ਼ਨ ਸਿੰਘ ਜੀ ਨੇ ਸਟੇਜ਼ ਤੇ ਕੀਰਤਨ ਕਰਦਿਆਂ ਹੀ ਨਕਲੀ ਗੁਰੂ ਦੀ ਮੰਜੀ ਰੱਖੀ ਹੋਣ ਬਾਰੇ ਸੁਆਲ ਉਠਾਏ ਸਨ, ਜਿਸ ਨੂੰ ਯੂ ਟਿਊਬ ਤੇ ਸੁਣਿਆਂ ਜਾ ਸਕਦਾ ਹੈ। ਪ੍ਰੋ. ਸਾਹਿਬ ਨੇ ਕੌਮ ਨੂੰ ਉਸ ਦਿਨ ਤੋਂ ਬਚਿੱਤਰ ਨਾਟਕ ਬਾਰੇ ਜਗਾਉਣਾ ਸ਼ੁਰੂ ਕਰ ਦਿੱਤਾ। ਬਚਿੱਤਰ ਨਾਟਕ ਲਾਬੀ ਇੰਡੀਆ ਤੋਂ ਲਾਂਬੇ ਨੂੰ ਕਿਸੇ ਖਾਸ ਮਿਸ਼ਨ ਤੇ ਅਮਰੀਕਾ ਭੇਜਿਆ ਹੋਇਆ ਸੀ, ਜਿਸ ਨੇ ਜੱਸ ਟੀ ਵੀ ਦੇ ਹੋਸਟ ਨਾਲ ਰਲ ਕੇ ਪ੍ਰੋ. ਸਾਹਿਬ ਦੇ ਕੀਰਤਨ ਦੀ ਸੀ.ਡੀ. ਨੂੰ ਵਿਗਾੜ ਕੇ ਅਕਾਲ ਤਖਤ ਤੇ ਪੇਸ਼ ਕਰ ਦਿੱਤਾ ਸੀ ਕਿਉਂਕਿ ਚੋਰ ਤੇ ਕੁੱਤੀ ਰਲੇ ਹੋਏ ਸਨ। ਗੁਰੂ ਸਾਹਿਬ ਜੀ ਨੇ ਕਾਜ਼ੀ ਨੂੰ ਜਿਹੜੇ ਸ਼ਬਦ ‘ਵਢੀ ਲੈ ਕੇ ਹੱਕ ਗਵਾਏ’ ਕਿਹਾ ਸੀ, ਉਹ ਹੁਣ ਅਕਾਲ ਤਖਤ ਦੇ ਜਥੇਦਾਰ ਤੇ ਵੀ ਢੁੱਕਣ ਲੱਗ ਪਿਆ ਸੀ। ਜਥੇਦਾਰ ਨੇ ਦੋਹਾਂ ਪੱਖਾਂ ਨੂੰ ਸੁਨਣ ਤੋਂ ਬਗੈਰ ਹੀ ਵੱਢੀ ਲੈ ਕੇ ਹੀ ਫੈਸਲਾ ਸੁਣਾ ਦਿੱਤਾ। ਬਚਿੱਤਰ ਨਾਟਕ ਮੰਡਲੀ ਦੇ ਨਕਲੀ ਗੁਰੂ ਦੀ ਮੰਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖਣ ਨੇ ਪੰਥ ਨੂੰ ਬੁਰੀ ਤਰ੍ਹਾਂ ਵੰਡ ਦਿੱਤਾ ਹੈ। ਜਥੇਦਾਰ ਆਪਣੇ ਫਰਜ਼ ਨਿਭਉਣ 'ਚ ਫੇਲ੍ਹ ਰਹੇ ਹਨ। ਸਰਕਾਰ ਨੇ ਆਪਣੇ ਸਿਆਸੀ ਲਾਹੇ ਲਈ ਅਤੇ ਠੱਗ ਯੂਨੀਅਨ ਨੇ ਆਪਣੇ ਸਵਾਰਥ ਲਈ ਧਰਮ ਨੂੰ ਦਾਅ ਤੇ ਲਾਇਆ ਹੋਇਆ ਹੈ। ਪ੍ਰੋ. ਸਾਹਿਬ ਦੇਸ਼ ਵਿਦੇਸ਼ 'ਚ ਸਿੱਖਾਂ ਨੂੰ ਬਚਿੱਤਰ ਨਾਟਕ ਬਾਰੇ ਜਾਣਕਾਰੀ ਦੇ ਕੇ ਜਗਾ ਰਹੇ ਹਨ। ਹੋਰ ਜਾਗਰੂਕ ਸਿੱਖ ਫੇਸਬੁੱਕ ’ਤੇ ਅਖੌਤੀ ਬਚਿੱਤਰ ਨਾਟਕ ਗਰੁੱਪ ਰਾਹੀਂ ਜਾਗਰੂਕਤਾ ਲਿਆ ਰਹੇ ਹਨ।

ਉਨ੍ਹਾਂ ਦੇ ਰਾਹਾਂ 'ਚ ਬਚਿਤਰ ਨਾਟਕ ਲਾਬੀ ਅਤੇ ਕੁਝ ਹੋਰ ਪਾਸਿਉਂ ਰੋੜੇ ਅਟਕਾਏ ਜਾ ਰਹੇ ਹਨ। ਪਹਿਲਾਂ ਇਸ ਗਰੁੱਪ ਨੂੰ ਹੈਕ ਕਰ ਲਿਆ ਗਿਆ ਜਦ 22 ਘੰਟਿਆਂ 'ਚ ਹੀ 10,000 ਤੋਂ ਵੱਧ ਮੈਂਬਰਾਂ ਵਾਲਾ “ਬਚਿੱਤਰ ਨਾਟਕ ਇੱਕ ਸ਼ਾਜਿਸ਼ ਗਰੁੱਪ” ਖੜ੍ਹਾ ਕਰਕੇ ਉਨ੍ਹਾਂ ਦੇ ਮੂੰਹ ’ਤੇ ਇਸ ਟੀਮ ਨੇ ਕਰਾਰੀ ਚਪੇੜ ਮਾਰੀ ਹੈ। ਹੁਣ ਹੋਰ ਗਰੁੱਪਾਂ 'ਚ ਭੰਡੀ ਪਰਚਾਰ ਕੀਤਾ ਜਾ ਰਿਹਾ ਹੈ ਕਿ ਬਚਿੱਤਰ ਨਾਟਕ ਮਸਲਾ ਸਿੱਖਾਂ ਦਾ ਵੱਡਾ ਮਸਲਾ ਨਹੀਂ, ਇਸ ਨੂੰ ਐਵੈਂ ਹੀ ਖਿੱਚਿਆ ਜਾ ਰਿਹਾ ਹੈ।

ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਦੋਸਤੋ ਮਸਲਾ ਆਪਣੇ ਸਾਹਮਣੇ ਹੀ ਹੈ- ‘ਕੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਨਕਲੀ ਗੁਰੂ ਨੂੰ ਪਰਵਾਨ ਕਰ ਸਕਦੇ ਹਨ’? ਉਨ੍ਹਾਂ ਕਿਹਾ ਜਿਸ ਵਿੱਚ ਗੰਦ ਭਰਿਆ ਹੋਵੇ ਅਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੋਵੇ ਉਸ ਨੂੰ ਸਵੀਕਾਰ ਨਹੀˆ ਕਰ ਸਕਦੇ। ਭਾਈ ਜਸਵਿੰਦਰ ਸਿੰਘ ਨੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਜਦ ਜਥੇਦਾਰ ਅਤੇ ਲੰਬੇ ਚੋਲ਼ਿਆਂ ਵਾਲੇ ਕਹਿ ਰਹਿ ਹੋਣ ‘ਬਚਿੱਤਰ ਨਾਟਕ ਅੱਖਰ ਅੱਖਰ ਗੁਰੂ ਸਾਹਿਬ ਜੀ ਦੀ ਬਾਣੀ ਹੈ’ ਤਾਂ ਸੱਚ ਅਤੇ ਝੂਠ ਦਾ ਨਿਤਾਰਾ ਕਰਨ ਲਈ ਫੈਸਲੇ 'ਚ ਤੁਹਾਨੂੰ ਵੀ ਸ਼ਾਮਿਲ ਹੋਣਾ ਪਵੇਗਾ। ਉਨ੍ਹਾਂ ਕਿਹਾ ਸਭ ਕੁਝ ਜਾਣਦਿਆਂ, ਜਾਣਬੁੱਝ ਕੇ ਚੁੱਪ ਰਹਿਣਾ ਇਹ ਬਹੁਤ ਵੱਡੀ ਗਲਤੀ ਤਾਂ ਹੋਵੇਗੀ ਹੀ, ਆਪਣੇ ਗੁਰੂ ਸਾਹਿਬ ਜੀ ਨਾਲ ਗਦਾਰੀ ਵੀ ਹੋਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top