Share on Facebook

Main News Page

ਬੀਬੀ ਬਾਦਲ ਦੀ ਚਾਪਲੂਸੀ ਕਰਦੇ ਹੋਏ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ

ਸਾਰੇ ਵੀਰ ਭੈਣਾਂ ਨੂੰ ਬੇਨਤੀ ਹੈ ਕਿ ਇਸ ਵੀਡਿਉ ਨੂੰ ਜਰੂਰ ਦੇਖਣਾ ਤੇ ਆਪਜੀ ਨੂੰ ਪਤਾ ਲੱਗ ਜਾਵੇਗਾ ਕਿ ਜਿਹਨਾਂ ਨੂੰ ਅਸੀਂ ਧਾਰਮਿਕ ਸਮਝਦੇ ਹਾਂ ਉਹਨਾਂ ਦੀ ਅਵਸਥਾ ਇੱਕ ਚਾਪਲੂਸਾਂ ਤੋਂ ਵਧ ਕੁਝ ਵੀ ਨਹੀਂ ਹੈ, ਤੇ ਕਿਵੇਂ ਪੰਥ ਦਾ ਬੇੜਾ ਗਰਕ ਕਰਨ ਵਾਲਿਆਂ ਦੀਆਂ ਤਾਰੀਫਾਂ ਦੇ ਪੁਲ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਬੰਨੇ ਗਏ ਹਨ, ਇਸ ਤੋਂ ਵੱਡਾ ਝੂਠ ਮਿਲਣਾ ਸ਼ਾਇਦ ਮੁਸ਼ਕਿਲ ਹੋਵੇ ਜਿਹਨਾਂ ਕੀਰਤਨੀਆਂ ਦਾ ਸਤਿਕਾਰ ਕਰਦੀ ਸੁਰਿੰਦਰ ਕੌਰ ਬਾਦਲ ਨੂੰ ਵਡਿਆਇਆ ਗਿਆ ਹੈ।

 

ਸਵਾਲ ਹੈ ਕੀ

  1. ਪ੍ਰੋ: ਦਰਸ਼ਨ ਸਿੰਘ ਜੀ ਕੀਰਤਨੀਏ ਨਹੀਂ ਹਨ, ਜਿਹਨਾਂ ਦੇ ਨਾਲ ਇੰਨਾ ਘਟੀਆ ਵਤੀਰਾ ਇਸ ਜੁੰਡਲੀ ਵਲੋਂ ਕੀਤਾ ਗਿਆ |ਕੀ ਪਿੰਦਰਪਾਲ ਸਿੰਘ ਦੀ ਜਮੀਰ ਮਰ ਨਹੀਂ ਚੁੱਕੀ?

  2. ਕੀ ਅਮਰਜੀਤ ਚਾਵਲਾ ਤੇ ਪਰਮਜੀਤ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ਜੀ ਬਾਰੇ ਘਟੀਆ ਪਧਰ ਦੀ ਇਲਜਾਮਬਾਜੀ ਤੇ ਘਟੀਆ ਕਾਰਵਾਈਆਂ ਨਹੀਂ ਕੀਤੀਆਂ?

  3. ਇਹਨਾਂ ਕੀਰਤਨੀਆਂ ਜਿਹਨਾਂ ਦਾ ਕੌਮ ਸਤਿਕਾਰ ਕਰਦੀ ਰਹੀ ਹੈ ਇਸ ਝੂਠ ਤੇ ਕੁਫਰ ਬੋਲਣ ਬਦਲੇ ਸਵਾਲ ਜਰੂਰ ਪੁਛੇ ਜਾਣੇ ਚਾਹੀਦੇ ਹਨ?

  4. ਕੀ ਭਾਈ ਹਰਜਿੰਦਰ ਸਿੰਘ ਆਸ਼ੂਤੋਸ਼ ਦੇ ਪੈਰਾਂ 'ਚ ਬੈਠੀ ਬੀਬੀ ਬਾਦਲ ਨੂੰ ਗੁਰਸਿੱਖ ਮੰਨਦੇ ਹਨ?

  5. ਕੀ ਸਿਰਫ ਬਾਦਲ ਪਰਿਵਾਰ ਦੇ ਗੁਣ ਗਾਉਣਾ ਹੀ ਗੁਰਮਤਿ ਹੈ?

  6. ਕੀ ਭਾਈ ਸਾਹਿਬ ਨੂੰ ਪਿੰਦਰਪਾਲ ਸਿੰਘ, ਅਮਰਜੀਤ ਚਾਵਲਾ ਅਤੇ ਪਰਮਜੀਤ ਸਿੰਘ ਦੀਆਂ ਕਰਤੂਤਾਂ ਬਾਰੇ ਜਾਣਕਾਰੀ ਨਹੀਂ?

  7. ਕੀ ਇਹਨਾਂ (ਝੂਠ ਬੋਲਣ ਵਾਲੇ ਕੀਰਤਨੀਆਂ ਨੇ) ਨੇ ਕੌਮ ਅੰਦਰ ਬਣਿਆ ਸਤਿਕਾਰ ਇਸ ਝੂਠ ਦੇ ਨਾਲ ਗਵਾ ਨਹੀਂ ਲਿਆ?...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top