Share on Facebook

Main News Page

ਸ਼ਾਇਦ ਜਾਗਦੀ ਜ਼ਮੀਰ ਵਾਲੇ ਸਿੱਖ ਪੰਜਾਬ ਵਿੱਚੋਂ ਮੁਕ ਗਏ ਹਨ: ਗੁਰਦੇਵ ਸਿੰਘ ਬਟਾਲਵੀ

ਲੁਧਿਆਣਾ 22 ਨਵੰਬਰ 2011: ਹੁਣ ਸ਼ਾਇਦ ਜਾਗਦੀ ਜ਼ਮੀਰ ਵਾਲੇ ਸਿੱਖ ਪੰਜਾਬ ਵਿੱਚੋਂ ਮੁਕ ਗਏ ਹਨ। ਜੋ ਕੁੱਝ ਵੀ ਕੋਈ ਮਰਜੀ ਸਿੱਖੀ ਦੇ ਖਿਲਾਫ ਕਰੀ ਜਾਏ, ਕੋਈ ਬੋਲਣਾਂ ਹੀ ਨਹੀਂ ਚਾਹੁੰਦਾ, ਕਿਤੇ ਸੱਤਾਧਾਰੀ ਨਾਰਾਜ਼ ਨਾਂ ਹੋ ਜਾਏ। ਕਿਤੇ ਗੁਰੂ ਗ੍ਰੰਥ ਸਾਹਬ ਸਾੜੇ ਜਾਂਦੇ ਹਨ, ਦੋ ਕੁ ਦਿਨ ਅਖਬਾਰੀ ਚਰਚਾ ਤੋਂ ਇਲਾਵਾ ਕੁੱਝ ਨਹੀਂ ਹੁੰਦਾ, ਗੁਰੂ ਗ੍ਰੰਥ ਸਾਹਬ ਗਲਤ ਛਾਪੇ ਜਾਂਦੇ ਹਨ, ਕੁੱਝ ਨਹੀਂ ਹੁੰਦਾ, ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰੋਂ ਆ ਕੇ ਡੇਰੇਦਾਰ ਸਿੱਖੀ ਨੂੰ ਜਿੰਨਾਂ ਮਰਜੀ ਨੁਕਸਾਨ ਪੁਹੰਚਾਵੇ, ਕੋਈ ਨਹੀਂ ਬੋਲਦਾ। ਇਹ ਇਸ ਗਲ ਦੀ ਪ੍ਰੋੜਤਾ ਹੈ, ਪੰਜਾਬ ਵਿਚੋਂ ਸਿੱਖ ਮੁਕ ਗਏ ਹਨ ਕਿਉਂਕਿ ਹੁਣ ਖਾਲਸਾ ਵਿਰਾਸਤ ਦੇ ਉਧਘਾਟਨ ‘ਤੇ ਫਿਲਮੀ ਐਕਟਰਾਂ ਨੂੰ ਬੁਲਾਇਆ ਜਾ ਰਿਹਾ ਹੈ, ਕਿਉਂਕਿ ਪੰਜਾਬ ਵਿਚੋਂ ਸਿੱਖ ਮੁਕ ਗਏ ਹਨ।

ਸਿੱਖਾਂ ਦੀ ਅਣਖ ਮਰ ਗਈ ਹੈ, ਪੰਜਾਬ ਸਿੱਖਾਂ ਦਾ ਘਰ ਨਹੀਂ ਰਿਹਾ। ਇਹ ਪ੍ਰੈਸ ਨੋਟ ਬੜੇ ਦੁਖੀ ਹਿਰਦੇ ਨਾਲ ਗਲੋਬਲ ਮਿਸ਼ਨ ਆਫ ਬਾਬਾ ਨਾਨਕ ਆਈਡੀਓਲਜੀ ਦੇ ਕਨਵੀਨਰ ਗੁਰਦੇਵ ਸਿੰਘ ਬਟਾਲਵੀ ਨੇ ਪ੍ਰੈਸ ਦੇ ਨਾਮ ਜਾਰੀ ਕੀਤੇ ਤੇ ਕਿਹਾ, ਕਿ ਜੇ ਜਾਗਦੇ ਜ਼ਮੀਰ ਵਾਲੇ ਕੁੱਝ ਸਿੱਖ ਬਚੇ ਹਨ, ਜਾਂ ਆਪਣੇ ਆਪ ਨੂੰ ਬਾਬੇ ਨਾਨਕ ਦੇ ਸਿੱਖ ਕਹਾਉਂਦੇ ਹਨ ਤੇ ਇਸ ਖਾਲਸਾ ਵਿਰਾਸਤ ਦੇ ਉਧਘਾਟਨ ਦਾ ਬਾਈਕਾਟ ਕਰਨ ਅਤੇ ਡੱਟ ਕੇ ਵਿਰੋਧ ਕਰਨ, ਜੋ ਫਿਲਮੀ ਐਕਟਰਾਂ ਨੂੰ ਆਮ ਸਿੱਖਾਂ ਤੋਂ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top