Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ, ਭਾਈ ਤਰਸੇਮ ਸਿੰਘ ਅਤੇ ਪ੍ਰੋ. ਹਰਜਿੰਦਰ ਸਿੰਘ ਸਭਰਾ, ਕਾਨਪੁਰ ਵਿਖੇ 3-4 ਦਿਸੰਬਰ 2011 ਨੂੰ ਮਹਾਨ ਗੁਰਮਤਿ ਸਮਾਗਮ ਅਤੇ ਸੈਮੀਨਾਰ ਵਿੱਚ ਹਿੱਸਾ ਲੈਣਗੇ

ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦਿਤੀਆਂ ਸਿੱਖਿਆਵਾਂ ਦੇ ਸਦਕੇ, ਕਾਨਪੁਰ ਸ਼ਹਿਰ ਦੀਆਂ ਸੁਚੇਤ ਸੰਗਤਾ ਤੇ ਅਕਾਲੀ ਜੱਥਾ, ਕਾਨਪੁਰ ਦੇ ਉਪਰਾਲੇ ਨਾਲ, ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ, ਸਾਬਕਾ ਸੇਵਾਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੀਰਤਨ ਤੇ "ਸਿੱਖੀ ਕਲ, ਅੱਜ ਤੇ ਕਲ" ਵਿਸ਼ੇ ਤੇ ਸੋਧੇ ਗਏ ਸੈਮੀਨਾਰ ਵਿੱਚ ਪੁਜ ਰਹੇ ਨੇ।

ਇਨ੍ਹਾਂ ਗੁਰਮਤਿ ਪ੍ਰੋਗ੍ਰਾਮਾਂ ਵਿੱਚ ਪੰਥ ਦੇ ਵਿਦਵਾਨ ਭਾਈ ਤਰਸੇਮ ਸਿੰਘ ਖਾਲਸਾ, ਚੇਯਰਮੈਨ ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰੋਫੇਸਰ ਹਰਜਿੰਦਰ ਸਿੰਘ ਜੀ ਸਭਰਾ, ਗੁਰਮਤਿ ਗਿਆਨ ਮਿਸ਼ਨਰੀ ਕਾਲੇਜ, ਲੁਧਿਆਣਾ ਵੀ ਉੱਚੇਚੇ ਤੌਰ ਤੇ ਕਾਨਪੁਰ ਦੀਆਂ ਸੰਗਤਾਂ ਨੂੰ ਆਪਣੇ ਵਡਮੁੱਲੇ ਵੀਚਾਰਾਂ ਰਾਹੀ ਗੁਰਮਤਿ ਨਾਲ ਜੋੜਨ ਆ ਰਹੇ ਹਨ।

ਪ੍ਰੋਗਾਰਮਾਂ ਦਾ ਵੇਰਵਾ ਤੇ ਰਿਪੋਰਟ ਪ੍ਰੋਗ੍ਰਾਮਾਂ ਦੇ ਨਾਲ ਨਾਲ ਦੇਣ ਦਾ ਯਤਨ ਕੀਤਾ ਜਾਵੇਗਾ, ਜੋ ਕੌਮਾਂਤਰੀ ਪੱਧਰ ਤੇ ਇਨਾਂ ਵਿਦਵਾਨਾਂ ਦੇ ਵਡਮੁੱਲੇ ਵੀਚਾਰ ਪੂਰੀ ਕੌਮ ਲਈ ਲਾਹੇਵੰਦ ਹੋ ਸਕਣ।

ਗੁਰੂ ਪੰਥ ਦਾ ਕੂਕਰ
ਇੰਦਰਜੀਤ ਸਿੰਘ

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top