ਸਿੰਘਾਪੁਰ ਵਿਖੇ ਸਿੱਖ ਸੈਂਟਰ ਗੁਰਦੁਆਰੇ ਦੀ ਕਮੇਟੀ, ਅਧਿਆਪਕ ਅਤੇ ਪ੍ਰੋ.
ਜਸਵੰਤ ਸਿੰਘ ਜੀ ਦੇ ਉੱਦਮ ਸਦਕਾ ਬੀਬੀ ਹਰਸਿਮਰਤ ਕੌਰ ਖਾਲਸਾ, ਭਾਈ ਅਵਤਾਰ ਸਿੰਘ ਮਿਸ਼ਨਰੀ ਨੇ
ਜਿੱਥੇ ਵੱਖ ਵੱਖ ਗੁਰੁ ਘਰਾਂ ਵਿਖੇ ਕਥਾ ਕੀਰਤਨ ਕੀਤਾ ਓਥੇ ਸੈਮੀਨਾਰਾਂ ਵਿੱਚ ਵੱਖ ਗੁਰਮਤਿ
ਵਿਸ਼ਿਆਂ ਤੇ ਵਖਿਆਨ ਕੀਤੇ ਓਥੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ
ਬੱਚਿਆਂ ਦੀ ਧਰਮ ਸਬੰਧੀ ਕਲਾਸ ਵੀ ਲਈ ਜਿਸ ਵਿੱਚ ਬੱਚਿਆਂ ਨੂੰ ਜਿੱਥੇ ਧਾਰਮਿਕ ਸਿਖਿਆ ਦਿੱਤੀ,
ਓਥੇ ਨਾਲ ਨਾਲ ਮਾਂ ਬਾਪ ਅਤੇ ਅਧਿਆਪਕਾਂ ਦੇ ਆਗਿਆਕਾਰ ਰਹਿ ਕੇ ਹੋਰ ਚੰਗੀ ਪੜ੍ਹਾਈ ਕਰਨ ਲਈ
ਪ੍ਰੇਰਿਆ।
ਮਾਰਸ਼ਲ ਆਰਟ ਰਾਹੀਂ ਵੀ ਪ੍ਰਦਰਸ਼ਨ ਕੀਤਾ ਅਤੇ ਗੁਰਬਾਣੀ ਦੀ ਸਿਖਿਆ ਦਿੱਤੀ।
ਬੱਚਿਆ ਅਤੇ ਟੀਚਰਾਂ ਨੇ ਇਸ ਸਬੰਧੀ ਵੱਖ ਵੱਖ ਸਵਾਲ ਵੀ ਕੀਤੇ ਅਤੇ ਬੀਬੀ ਜੀ ਨੇ ਉਨ੍ਹਾਂ ਸਵਾਲਾਂ
ਦੇ ਬਾਖੂਬੀ ਉੱਤਰ ਵੀ ਦਿੱਤੇ। ਬੱਚਿਆਂ ਨੇ ਖੂਬ ਫਨ ਵੀ ਕੀਤਾ। ਬੱਚੇ ਅਤੇ ਟੀਚਰ ਹੋਰ ਸਮਾਂ
ਚਾਹੂੰਦੇ ਸਨ ਪਰ ਸਾਡੇ ਪ੍ਰੋਗ੍ਰਾਮ ਅੱਗੇ ਜੌਹਰ ਬਾਰੂ (ਮਲੇਸ਼ੀਆ)
ਵਿਖੇ ਬੁੱਕ ਹੋਣ ਕਰਕੇ ਜਾਣਾ ਪਿਆ। ਇਸ ਲਈ ਫਿਰ ਕਿਤੇ ਖੁਲ੍ਹਾ ਸਮਾਂ ਮਿਲਿਆ ਤਾਂ ਜਰੂਰ ਹਾਜਰੀ
ਭਰਾਂਗੇ। ਇੱਥੇ ਸਿੱਖ ਸੈਂਟਰ ਵਿਖੇ ਪ੍ਰੋ. ਜਸਵੰਤ ਸਿੰਘ ਅਤੇ ਹੋਰ ਸਟਾਫ ਪਹਿਲੇ ਹੀ ਬੜੀ ਤਨਦੇਹੀ
ਨਾਲ ਦੋ ਸਾਲਾ ਸਿੱਖ ਮਿਸ਼ਨਰੀ ਕੋਰਸ, ਗੁਰਬਾਣੀ ਸੰਥਿਆ ਦੀਆਂ ਕਲਾਸਾਂ ਅਤੇ ਬੱਚਿਆਂ ਦੀਆਂ ਪੰਜਾਬੀ
ਗੁਰਬਾਣੀ ਦੀਆਂ ਕਲਾਸਾਂ ਲੈ ਰਹੇ ਹਨ। ਸਾਨੂੰ ਇੱਥੇ ਪ੍ਰਬੰਧਕਾਂ, ਸੰਗਤਾਂ ਅਤੇ ਧਾਰਮਿਕ ਸਟਾਫ ਨੇ
ਬਹੁਤ ਮਾਨ ਦਿੱਤਾ ਹੈ। ਖਾਸਕਰ ਪ੍ਰੋ. ਜਸਵੰਤ ਸਿੰਘ ਜੀ ਦੇ ਅਸੀਂ ਬਹੁਤ ਰਿਨੀ ਹਾਂ ਜਿਨ੍ਹਾਂ ਦੀ
ਬਦੌਲਤ ਅਸੀਂ ਸਿੰਘਾਪੁਰ ਵਿਖੇ ਇੱਕ ਪ੍ਰਵਾਰ ਵਾਂਗ ਰਹੇ। ਅਰਦਾਸ ਕਰਦੇ ਹਾਂ ਵਾਹਗੁਰੂ ਹੋਰ
ਚੜ੍ਹਦੀਆਂ ਕਲਾਂ ਬਖਸ਼ੇ।