Share on Facebook

Main News Page

ਬਾਦਲ ਦਾ ਸਿੱਖ ਕੌਮ ਦੀ ਪਿੱਠ ਵਿਚ ਛੁਰਾ - 84 ਕਤਲੇਆਮ ਦੇ ਦੋਸ਼ੀ ਅਮਿਤਾਭ ਬਚਨ ਨੂੰ ਸੱਦਾ ਦੇ ਕੇ ਪੰਜਾਬ ਸਰਕਾਰ ਨੇ ਨਵਾਂ ਵਿਵਾਦ ਛੇੜਿਆ

* ਬਾਦਲ ਸਿੱਖਾਂ ਦੇ ਕਾਤਲਾਂ ਨੂੰ ਸੱਦਾ ਪੱਤਰ ਦੇਣ ਲੱਗਾ

* 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਅਮਿਤਾਬ ਬੱਚਨ ਨੂੰ ਪੰਜਾਬ ਦੀ ਅਕਾਲੀ ਸਰਕਾਰ ਜੋ ਆਪਣੇ ਆਪ ਨੁੰ ਪੰਥਕ ਕਹਾਉਣ ਦਾ ਦਾਅਵਾ ਕਰਦੀ ਹੈ ਨੇ ਖਾਲਸਾ ਹੈਰੀਟੇਜ ਦਾ ਨੀਂਹ ਪੱਥਰ ਰੱਖਣ ਲਈ ਸੱਦਾ ਪੱਤਰ ਭੇਜਿਆ

* ਲਾਮ ਦੇ ਖਾਲਸਾ ਹੈਰੀਟੇਜ ਕੰਪਲੈਕਸ ਦਾ ਉਦਘਾਟਨ ਨਾ ਆਉਣ ਦੇ ਫੈਸਲੇ ਕਾਰਨ ਪੰਜਾਬ ਸਰਕਾਰ ਨੂੰ ਨਮੋਸ਼ੀ

* ਅਮਿਤਾਭ ਬਚਨ ਨੂੰ ਸੱਦਾ ਦੇ ਕੇ ਪੰਜਾਬ ਸਰਕਾਰ ਨੇ ਨਵਾਂ ਵਿਵਾਦ ਛੇੜਿਆ

ਚੰਡੀਗੜ, 19 ਨਵੰਬਰ (ਗੁਰਪ੍ਰੀਤ ਮਹਿਕ) : ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਨੂੰ ਉਸ ਸਮੇਂ ਭਾਰੀ ਨਾਮੋਸ਼ੀ ਦਾ ਸਾਮਣਾ ਕਰਨਾ ਪਿਆ ਜਦੋ ਭਾਰਤ ਦੇ ਸਾਬਕਾ ਰਾਸ਼ਟਰੀਪਤੀ ਅਤੇ ਉਘੇ ਸਾਇੰਸਦਾਨ ਡਾ ਏ ਪੀ ਜੇ ਅਬਦੁੱਲ ਕਲਾਮ ਨੇ ਇਹ ਸਪਸ਼ਟ ਕੀਤਾ ਕਿ ਉਹ 25 ਨਵੰਬਰ ਨੂੰ ਖਾਲਸਾ ਹੈਰੀਟੇਜ ਕੰਪਲੈਕਸ ਦੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਨਹੀਂ ਹੋਣਗੇ।

ਜਿਕਰਯੋਗ ਹੈ, ਕਿ ਪੰਜਾਬ ਸਰਕਾਰ ਨੇ ਪਹਿਲਾਂ ਬੜੇ ਜੋਰ ਸ਼ੋਰ ਨਾਲ ਐਲਾਨ ਕੀਤਾ ਸੀ ਕਿ ਡਾ. ਕਲਾਮ ਖਾਲਸਾ ਹੈਰੀਟੇਜ ਕੰਪਲੈਕਸ ਦੇ ਉਦਘਾਟਨੀ ਸਮਾਗਮਾਂ ਵਿਚ ਸ਼ਿਰਕਤ ਕਰਨਗੇ। ਪਹਿਲਾਂ ਸ੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਸੱਦਾ ਦਿੱਤਾ ਸੀ, ਪ੍ਰੰਤੂ ਡਾ. ਮਨਮੋਹਨ ਸਿੰਘ ਇਨ੍ਹਾਂ ਸਮਾਗਮਾਂ ਵਿਚ ਨਹੀਂ ਆ ਰਹੇ ਹਨ। ਬਾਅਦ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਗਾਇਆ ਕਿ ਡਾ ਮਨਮੋਹਨ ਸਿੰਘ ਕੈਪਟਨ ਅਮਰਿੰਦਰ ਸਿੰਘ ਕਾਰਨ ਖਾਲਸਾ ਹੈਰੀਟੇਜ ਕੰਪਲੈਕਸ ਸਮਾਗਮ ਵਿਚ ਸ਼ਿਰਕਤ ਨਹੀਂ ਕਰ ਰਹੇ ਹਨ।

ਹੁਣ ਜਦੋਂ ਡਾ. ਕਲਾਮ ਨੇ ਇਹ ਕਹਿ ਦਿੱਤਾ ਕਿ ਉਹ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਨਹੀਂ ਕਰਨਗੇ ਤਾਂ ਪੰਜਾਬ ਸਰਕਾਰ ਨੂੰ ਕਾਫੀ ਨਾਮੋਸ਼ੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਡਾ ਕਲਾਮ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਕੋਈ ਵਿਚ ਸੱਦਾ ਨਾ ਹੀ ਸਰਕਾਰ ਅਤੇ ਨਾ ਹੀ ਕਿਸੇ ਸੰਗਠਨ ਨੇ ਦਿੱਤਾ ਹੈ। ਡਾ. ਕਲਾਮ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਸੱਦਾ ਦਿੱਤਾ ਵੀ ਹੁੰਦਾ ਤਾਂ ਵੀ ਉਹ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਨਹੀਂ ਕਰਦਾ ਕਿਉਂਕਿ ਸੱਤਾਧਾਰੀ ਪਾਰਟੀ ਚੌਣਾਂ ਤੋ ਪਹਿਲਾਂ ਇਸ ਦਾ ਲਾਹਾ ਲੈਣ ਦਾ ਯਤਨ ਕਰਦੀ।

ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੇ ਡਾ ਕਲਾਮ ਨੂੰ ਸੱਦਾ ਦੇਣ ਦੀ ਜਿੰਮੇਵਾਰੀ ਸਾਬਕਾ ਐਮ ਪੀ ਤਰਲੋਚਨ ਸਿੰਘ ਦੀ ਲਗਾਈ ਸੀ।

ਹੁਣ ਜਦੋ ਡਾ. ਕਲਾਮ ਨੇ ਖਾਲਸਾ ਹੈਰੀਟੇਜ ਕੰਪਲੈਕਸ ਵਿਚ ਸ਼ਾਮਲ ਹੌਣ ਤੋ ਜਵਾਬ ਦੇ ਦਿੱਤਾ ਹੈ ਤਾਂ ਸਰਕਾਰ ਫਿਲਮੀ ਐਕਟਰਾਂ ਨੂੰ ਸੱਦ ਕੇ ਲੋਕਾਂ ਦਾ ਮਨਪ੍ਰਚਾਵਾ ਕਰਨ ਬਾਰੇ ਸੋਚ ਰਹੇ ਹਨ। ਪੰਜਾਬ ਦੀ ਖਜ਼ਾਨਾ ਮੰਤਰੀ ਡਾ ਉਪਿੰਦਰਜੀਤ ਕੌਰ ਨੇ ਹਾਲ ਹੀ ਵਿੱਚ ਇਹ ਬਿਆਨ ਦਿੱਤਾ ਹੈ ਕਿ ਵਿਰਾਸਤ ਏ ਖਾਲਸਾ ਦੇ ਉਦਘਾਟਨੀ ਸਮਾਗਮਾਂ ਵਿੱਚ ਅਮਿਤਾਭ ਬਚਨ ਸ਼ਿਰਕਤ ਕਰਨਗੇ। ਪੰਜਾਬ ਸਰਕਾਰ ਵੱਲੋ ਅਮਿਤਾਭ ਬਚਨ ਨੂੰ ਇਨ੍ਹਾਂ ਸਮਾਗਮਾਂ ਵਿੱਚ ਸੱਦਾ ਦੇਣ ਕਰਨ ਨਵਾਂ ਵਿਵਾਦ ਪੈਦਾ ਹੋ ਸਕਦਾ ਹੈ। ਸਿੱਖਾਂ ਵਿੱਚ ਇਸ ਗੱਲ ਦਾ ਅਜੇ ਵੀ ਰੋਸ ਹੈ ਕਿ ਅਮਿਤਾਭ ਬਚਨ ਜੋ ਕਿਸੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਜਦੀਕ ਰਹੇ ਹਨ, ਦੀ ਸਿੱਖ ਵਿਰੋਧੀ ਦੰਗਿਆਂ ਸਮੇਂ ਨਕਾਰਾਤਮਕ ਭੂਮਿਕਾ ਰਹੀ ਹੈ। ਨਾ ਕੇਵਲ ਦੇਸ਼ ਬਲਕਿ ਵਿਦੇਸ਼ਾਂ ਵਿਚ ਵਸੇ ਸਿੱਖਾਂ ਦੇ ਮਨਾਂ ਵਿੱਚ ਅਮਿਤਾਭ ਬਚਨ ਪ੍ਰਤੀ ਕਾਫੀ ਕੁੜਤਨ ਹੈ, ਭਾਵੇਂ ਕਿ ਉਹ ਫਿਲਮ ਇੰਡਸਟਰੀ ਦੇ ਇੱਕ ਪ੍ਰਮੁੱਖ ਅਦਾਕਾਰ ਹਨ।

ਹੁਣ ਜਦੋ ਅਮਿਤਾਭ ਬਚਨ ਨੂੰ ਸਰਕਾਰ ਨੇ ਸੱਦਾ ਦਿੱਤਾ ਹੈ ਤਾਂ ਪੰਥਕ ਧਿਰਾਂ ਸਰਕਾਰ ਦੀ ਨੁਕਤਾਚੀਨੀ ਕਰ ਸਕਦੀਆਂ ਹਨ। ਕੁਝ ਸਮੇਂ ਪਹਿਲਾਂ ਜਦੋ ਪੰਜਾਬ ਸਰਕਾਰ ਨੇ ਸ਼ਾਰੁੱਖ ਖਾਨ ਨੂੰ ਬਠਿੰਡਾ ਵਿਖੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਬੁਲਾਇਆ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਇਸ ਲਈ ਨੁਕਤਾਚੀਨੀ ਹੋਈ ਕਿ ਸਰਕਾਰ ਨੇ ਅਰਧ ਨਗਨ ਕੁੜੀਆਂ ਸਟੇਜ ਤੇ ਨਚਾਈਆਂ। ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਬਾਅਦ ਵਿੱਚ ਇਸ ਗਲਤੀ ਨੂੰ ਮਹਿਸੂਸ ਕੀਤਾ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top