Share on Facebook

Main News Page

ਵੋਟਾਂ ਖਾਤਿਰ ਮਨਪ੍ਰੀਤ ਬਾਦਲ ਵੀ ਸੌਦਾ ਸਾਧ ਦੇ ਚਰਨਾਂ ਵਿੱਚ

ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਬਣਾਏ ਪੰਥਕ ਮੋਰਚੇ ਦਾ ਸੁਰਜੀਤ ਬਰਨਾਲਾ ਵੀ ਮਨਪ੍ਰੀਤ ਨਾਲ ਰਲ ਗਿਆ ਹੈ। ਕੀ ਪੰਥਕ ਮੋਰਚੇ ਦਾ ਸੁਰਜੀਤ ਬਰਨਾਲਾ ਵੀ ਅਗਲੇ ਸਮਿਆਂ ਵਿਚ ਸੋਧਾ ਸਾਧ ਤੋਂ ਵੋਟਾਂ ਲੈਣ ਲਈ ਉਸ ਦੇ ਚਰਨਾਂ ਵਿਚ ਜਾਊ?

ਬਠਿੰਡਾ, (18 ਨਵੰਬਰ): ਨਿਜ਼ਾਮ ਬਦਲਣ ਦਾ ਦਾਅਵਾ ਕਰਨ ਵਾਲੇ ਪ੍ਰਕਾਸ਼ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਨੇ ਆ ਰਹੀਆਂ  ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੌਦਾ ਸਾਧ ਦੇ ਚਰਨਾਂ ਵਿਚ ਨਕ ਰਗੜਿਆ। ਮਨਪ੍ਰੀਤ ਸਿੰਘ ਬਾਦਲ ਦੀ ਫੇਰੀ ਤੋਂ ਲੱਗਦਾ ਹੈ ਕਿ ਸਾਂਝਾ ਮੋਰਚਾ ਨੇ ਵੀ ਸੌਦਾ ਸਾਧ ਦੀਆਂ ਵੋਟਾਂ 'ਤੇ ਟੇਕ ਰੱਖੀ ਹੋਈ ਹੈ। ਸਾਬਕਾ ਖਜ਼ਾਨਾ ਮੰਤਰੀ ਪਹਿਲਾਂ ਡੇਰਾ ਸੌਦਾ ਸਾਧ ਵਿਖੇ ਸ਼ਾਮ ਦੀ ਸਬਜ਼ੀਆਂ ਵੇਚਣ ਦੀ ਮੁਹਿੰਮ 'ਚ ਸ਼ਾਮਲ ਹੋਏ। ਉਸ ਮਗਰੋਂ ਉਨ੍ਹਾਂ ਨੇ ਸੌਦਾ ਸਾਧ ਨਾਲ ਮੁਲਾਕਾਤ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਆਗੂ ਮਨਪ੍ਰੀਤ ਸਿੰਘ ਬਾਦਲ ਕਰੀਬ ਚਾਰ ਕੁ ਦਿਨ ਪਹਿਲਾਂ ਸ਼ਾਮ ਵੇਲੇ ਸੌਦਾ ਸਾਧ ਗਏ ਸਨ। ਪੀ.ਪੀ.ਪੀ. ਦੇ ਗਠਨ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਸੌਦਾ ਸਾਧਦੀ ਫੇਰੀ ਹੈ। ਮਨਪ੍ਰੀਤ ਨੇ ਸੌਦਾ ਸਾਧ ਤੋਂ ਆਸ਼ੀਰਵਾਦ ਲਿਆ ਤੇ ਸਾਂਝੇ ਮੋਰਚੇ ਦੀ ਹਮਾਇਤ ਲਈ ਅਪੀਲ ਕੀਤੀ। ਉਨ੍ਹਾਂ ਕਰੀਬ 20 ਮਿੰਟ ਸੌਦਾ ਸਾਧਦੇ ਸਿਆਸੀ ਵਿੰਗ ਨਾਲ ਵੀ ਮੀਟਿੰਗ ਕੀਤੀ। ਮੀਟਿੰਗ ਵਿੱਚ ਡੇਰੇ ਦੇ ਸਿਆਸੀ ਵਿੰਗ ਪੰਜਾਬ ਦੇ ਚੇਅਰਮੈਨ ਰਾਮ ਸਿੰਘ ਤੋਂ ਇਲਾਵਾ ਚਾਰ ਹੋਰ ਮੈਂਬਰ ਵੀ ਮੌਜੂਦ ਸਨ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਨਪ੍ਰੀਤ ਦੀ ਫੇਰੀ ਕਾਫੀ ਅਹਿਮ ਸਮਝੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸਾਬਕਾ ਖਜ਼ਾਨਾ ਮੰਤਰੀ ਨੇ ਅਸਿੱਧੇ ਤੌਰ 'ਤੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਸਾਂਝੇ ਮੋਰਚੇ ਦੇ ਉਮੀਦਵਾਰਾਂ ਲਈ ਸੌਦਾ ਸਾਧਤੋਂ ਹਮਾਇਤ ਦੀ ਮੰਗ ਕੀਤੀ। ਭਾਵੇਂ ਡੇਰੇ ਵੱਲੋਂ ਕੋਈ ਹੁੰਗਾਰਾ ਤਾਂ ਨਹੀਂ ਭਰਿਆ ਗਿਆ ਪ੍ਰੰਤੂ ਏਨਾ ਜ਼ਰੂਰ ਆਖਿਆ ਗਿਆ ਕਿ ਡੇਰਾ ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦਾ ਹਾਮੀ ਹੈ। ਸੌਦਾ ਸਾਧ ਨੇ ਸਾਬਕਾ ਖਜ਼ਾਨਾ ਮੰਤਰੀ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕੋਈ ਸਿਆਸੀ ਗੱਲ ਨਹੀਂ ਕੀਤੀ।

ਸੂਤਰਾਂ ਅਨੁਸਾਰ ਸਾਬਕਾ ਖਜ਼ਾਨਾ ਮੰਤਰੀ ਨੇ ਸਿਆਸੀ ਵਿੰਗ ਨਾਲ ਮੀਟਿੰਗ 'ਚ ਆਖਿਆ ਕਿ ਦੇਸ਼ ਨੂੰ ਬਚਾਉਣ ਖਾਤਰ ਚੰਗੇ ਉਮੀਦਵਾਰਾਂ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਨੇ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਵਧ ਰਹੀ ਬੇਚੈਨੀ ਦਾ ਮਸਲਾ ਵੀ ਰੱਖਿਆ। ਇਹ ਪਤਾ ਨਹੀਂ ਲੱਗ ਸਕਿਆ ਕਿ ਮਨਪ੍ਰੀਤ ਇਕੱਲੇ ਹੀ ਗਏ ਸਨ ਜਾਂ ਫਿਰ ਉਨ੍ਹਾਂ ਨਾਲ ਹੋਰ ਵੀ ਸਿਆਸੀ ਨੇਤਾ ਸਨ। ਉਨ੍ਹਾਂ ਨੇ ਇਹ ਫੇਰੀ ਗੁਪਤ ਹੀ ਰੱਖੀ। ਇਹ ਫੇਰੀ ਇਸ ਗੱਲੋਂ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿ ਡੇਰੇ ਵੱਲੋਂ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੋਂ ਇੱਕੋ ਜਿੰਨੀ ਦੂਰੀ ਰੱਖੀ ਜਾ ਰਹੀ ਹੈ। ਇੱਥੋਂ ਤੱਕ ਕਿ ਡੇਰੇ ਦੇ ਅਖਬਾਰ ਵਿਚ ਵੀ ਕਾਂਗਰਸ ਦੀ ਪਿਛਲੇ ਸਮੇਂ ਤੋਂ ਕਵਰੇਜ ਮੱਧਮ ਹੋ ਗਈ ਹੈ।

ਡੇਰੇ ਦੇ ਸਿਆਸੀ ਵਿੰਗ (ਪੰਜਾਬ) ਦੇ ਚੇਅਰਮੈਨ ਰਾਮ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਕੁਝ ਦਿਨ ਪਹਿਲਾਂ ਡੇਰਾ ਸੌਦਾ ਸਾਧ ਆਏ ਸਨ ਤੇ ਉਨ੍ਹਾਂ ਨੇ ਮਜਲਿਸ ਸੁਣਨ ਮਗਰੋਂ ਸੌਦਾ ਸਾਧਦੀ ਮੈਨੇਜਮੈਂਟ ਅਤੇ ਸਿਆਸੀ ਵਿੰਗ ਨਾਲ ਸਾਂਝੀ ਮੀਟਿੰਗ ਵੀ ਕੀਤੀ ਸੀ। ਮਨਪ੍ਰੀਤ ਨੇ ਵੋਟਾਂ ਦੀ ਸਿਆਸਤ ਦੀ ਗੱਲ ਨਹੀਂ ਕੀਤੀ ਅਤੇ ਸਿਰਫ਼ ਦੇਸ਼ ਨੂੰ ਬਚਾਉਣ ਲਈ ਸਹਿਯੋਗ ਦੀ ਮੰਗ ਕੀਤੀ ਸੀ। ਉਨ੍ਹਾਂ ਮੀਟਿੰਗ ਵਿੱਚ ਆਖਿਆ ਕਿ ਦੇਸ਼ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਰਾਮ ਸਿੰਘ ਨੇ ਦੱਸਿਆ ਕਿ ਸੌਦਾ ਸਾਧ ਵੱਲੋਂ ਮਨਪ੍ਰੀਤ ਨੂੰ ਆਸ਼ੀਰਵਾਦ ਜ਼ਰੂਰ ਦਿੱਤਾ ਗਿਆ, ਪਰ ਕੋਈ ਗੱਲ ਨਹੀਂ ਕੀਤੀ ਗਈ। ਸ੍ਰੀ ਰਾਮ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਸੌਦਾ ਸਾਧਆਏ ਸਨ। ਰਾਮ ਸਿੰਘ ਦੇ ਦੱਸਣ ਅਨੁਸਾਰ ਸੌਦਾ ਸਾਧਨੇ ਹਾਲੇ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਕੋਈ ਫੈਸਲਾ ਨਹੀਂ ਲਿਆ ਹੈ।

ਸ੍ਰੀ ਮਨਪ੍ਰੀਤ ਸਿੰਘ ਬਾਦਲ ਦਾ ਡੇਰਾ ਫੇਰੀ ਬਾਰੇ ਕਹਿਣਾ ਸੀ ਕਿ ਉਹ ਤਾਂ ਆਪਣੇ ਹਲਕੇ ਦੀ ਸੰਗਤ ਨਾਲ ਉੱਥੇ ਗਏ ਸਨ, ਜਿਸ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਸੀ। ਉਨ੍ਹਾਂ ਆਖਿਆ ਕਿ ਹਲਕੇ ਦੇ ਲੋਕਾਂ 'ਤੇ ਕਹਿਣ 'ਤੇ ਹੀ ਉਹ ਉਨ੍ਹਾਂ ਨਾਲ ਸੌਦਾ ਸਾਧ ਦੇ ਡੇਰੇ ਤੇ ਚਲੇ ਗਏ ਸਨ। ਉਹ ਤਾਂ ਪਹਿਲਾਂ ਹਲਕੇ ਦੇ ਲੋਕਾਂ ਨਾਲ ਚਿੰਤਪੁਰਨੀ ਵੀ ਜਾ ਕੇ ਆਏ ਹਨ। ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ। ਕੀ ਪੰਥਕ ਮੋਰਚੇ ਦਾ ਸੁਰਜੀਤ ਬਰਨਾਲਾ  ਵੀ ਅਗਲੇ ਸਮਿਆਂ ਵਿਚ ਸੌਦਾ ਸਾਧ ਤੋਂ ਵੋਟਾਂ ਲੈਣ ਲਈ ਉਸ ਦੇ ਚਰਨਾਂ ਵਿਚ ਜਾਊ?ਇਹ ਵੀਡੀਉ ਦੇਖ ਕੇ ਇਸ ਵਿਚ ਕੋਈ ਸ਼ੱਕ ਨਹੀਂ ਰਹਿੰਦਾ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top