Share on Facebook

Main News Page

ਜੰਮੂ ਵਿਚ ਭਗਵੇਂ ਅੱਤਵਾਦ (ਅਡਵਾਨੀ) ਦਾ ਜਬਰਦਸਤ ਵਿਰੋਧ

ਯੁਨਾਇਟਿਡ ਸਿੱਖ ਕੌਂਸਲ, ਅਕਾਲੀ ਮਾਨ ਤੇ ਦਸਮੇਸ਼ ਯੂਥ ਆਰਗੇਨਾਇਜੇਸ਼ਨ ਦੇ ਸਿੰਘਾਂ ਦਾ ਬੀ.ਜੀ.ਪੀ ਵਰਕਰਾਂ ਨਾਲ ਟਕਰਾਵ,ਰਾਜ ਕਰੇਗਾ ਖ਼ਾਲਸਾ, ਬੋਲੇ ਸੋ ਨਿਹਾਲ ਤੇ ਖ਼ਾਲਿਸਤਾਨ ਜਿੰਦਬਾਦ ਦੇ ਜੈਕਾਰਿਆਂ ਅਗੇ ਹਰ ਹਰ ਮਹਾਂਦੇਵ ਦੇ ਨਾਰੇ ਠੁਸ ਹੋ ਗਏ। ਅੱਡਵਾਨੀ ਨੂੰ ਅੱਦਾ ਘੰਟਾ ਏਅਰਪੋਰਟ ‘ਚ ਰੁਕਨਾ ਪਿਆ ਤੇ ਆਖਰ ਰਾਹ ਬਦਲ ਕੇ ਨਿਕਲਨਾ ਪਿਆ।

16 ਨੰਵਬਰ ਜੰਮੂ-{ਗੁਰਦੀਪ ਸਿੰਘ} ਅੱਡਵਾਨੀ ਵਲੋਂ ਕਡੀ ਗਈ ਜਨਚੇਤਨਾ ਯਾਤਰਾ ਨੇ ਅਜ ਜੰਮੂ ਪ੍ਰਵੇਸ਼ ਕੀਤਾ ਜਿਸ ਵਿਚ ਸ਼ਾਮਲ ਹੋਨ ਲਈ ਅਜ ਅਡਵਾਨੀ ਨੇ ਸਵੇਰੇ 9 ਵਜੇ ਜੰਮੂ ਏਅਰਪੋਰਟ ਰਾਹੀਂ ਯਾਤਰਾ ਵਿਚ ਸ਼ਾਮਲ ਹੋਣਾ ਸੀ, ਜਿਸ ਦਾ ਵਿਰੋਧ ਕਰਨ ਲਈ ਅਕਾਲੀ ਦਲ ਮਾਨ {ਜੰਮੂ} ਯੁਨਾਈਟਿਡ ਸਿੱਖ ਕੌਂਸਲ ਅਤੇ ਦਸਮੇਸ਼ ਯੂਥ ਆਰਗੇਨਾਇਜੇਸ਼ਨ ਜੰਮੂ ਕਸ਼ਮੀਰ ਦੇ ਮੈਂਬਰਾਂ ਵਲੋਂ ਤਿਆਰੀ ਕੀਤੀ ਗਈ ਸੀ। ਅਡਵਾਨੀ ਦੇ ਆਉਨ ਦੇ ਪ੍ਰੋਗਰਾਮ ਵਿਚ ਅਚਾਨਕ ਤਬਦੀਲੀ ਹੋ ਗਈ ਤੇ ਉਸ ਦਾ 9 ਵਜੇ ਦੀ ਥਾਂ 2 ਵਜੇ ਆਉਣ ਦਾ ਪ੍ਰੋਗਰਾਮ ਬਨ ਗਿਆ।

ਜਿਸ ਦੀ ਖਬਰ ਇਨਾਂ ਜੱਥੇਬੰਦੀਆਂ ਨੂੰ ਲਗ ਗਈ ਜੋ ਕਾਲੀਆਂ ਝੰਡੀਆਂ ਤੇ ਅਡਵਾਨੀ ਨੂੰ ‘ਚਿੱਠੀ ਸਿੰਘਪੁਰਾ ‘ਚ 35 ਸਿੱਖਾਂ ਦਾ ਕਾਤਲ,ਦਰਬਾਰ ਸਾਹਿਬ ਹਮਲੇ ਲਈ ਦੋਸ਼ੀ'ਲਿਖੇ ਸਲੋਗਨਾਂ ਵਾਲੇ ਬੈਨਰ ਲੈਕੇ ਏਅਰਪੋਰਟ ਦੇ ਮੈਨ ਚੌਂਕ ਸਤਵਾਰੀ ਚੌਂਕ ਵਿਚ ਦਰਨਾ ਦੇਨ ਲਈ ਪੁਜ ਗਏ।

ਇਸ ਧਰਨੇ ਨੂੰ ਰੋਕਣ ਲਈ ਜਦ ਬੀ.ਜੇ.ਪੀ ਦੇ ਵਰਕਰ ਗੰਗਾ ਰਾਮ ਐਮ.ਐਲ,ਏ ਦੀ ਕਮਾਨ ਹੇਠ ਪੰਥਕ ਵਰਕਰਾਂ ਨੂੰ ਰਾਹ ਚੋਂ ਹਟਾਉਨ ਲਈ ‘ਦੇਸ਼ ਕੇ ਗੱਧਾਰ ਹਾਏ ਹਾਏ'ਤੇ ਹਰ ਹਰ ਮਹਾਂਦੇਵ ਦੇ ਨਾਰੇ ਲਗਾਉਨ ਲਗੇ ਅਤੇ ਅਕਾਲੀ ਦਲ ਮਾਨ ਦੇ ਆਗੂ ਜਸਪਾਲ ਸਿੰਘ ਮੰਗਲ ਤੇ ਕੌਂਸਲ ਕਨਵੀਨਰ ਕੁਲਦੀਪ ਸਿੰਘ ਵੱਲ ਵੱਦਨ ਲਗੇ ਤਾਂ ਦਸਮੇਸ਼ ਯੂਥ ਆਰਗੇਨਾਇਜੇਸ਼ਨ ਦੇ ਨੌਜਵਾਨਾਂ ਨੂੰ ਨਾਲ ਲੈਕੇ ਮਨਮੋਹਨ ਸਿੰਘ ਜੰਮੂ ਅਗੇ ਵੱਧੇ ਤੇ ਬੋਲੇ ਸੋ ਨਿਹਾਲ ਤੇ ਰਾਜ ਕਰੇਗਾ ਖਾਲਸਾ ਦੇ ਜੈਕਾਰੇ ਲਾਉਣੇ ਆਰੰਭ ਕਰ ਦਿਤੇ, ਫਿਰ ਨੌਜਵਾਨਾਂ ਨੇ ਖਾਲਿਸਾਤਾਨ ਜਿੰਦਾਬਾਦ ਵੀ ਸ਼ੁਰੂ ਕਰ ਦਿਤਾ ਤਾਂ ਗੰਗਾ ਰਾਮ ਆਪਨੇ ਚੇਲਿਆਂ ਨਾਲ ਹਰ ਮਹਾਂਦੇਵ ਕਰਦਾ ਹਰਰ ਹੋ ਗਿਆ। ਫਿਰ ਇਸ ਧਰਨੇ ਨੂੰ ਰੋਕਣ ਲਈ ਐਸ.ਐਸ,ਪੀ,ਐਸ.ਪੀ.ਡੀ,ਐਸ.ਪੀ ਤੇ ਐਸ.ਐਚ.ਓ ਜੰਮੂ ਵਡੀ ਪੁਲਿਸ ਫੋਰਸ ਲੈਕੇ ਧਰਨਾ ਰੋਕਣ ਲਈ ਪੁਜ ਗਏ ।

ਪੁਲਿਸ ਨਾਲ ਸ. ਕੁਲਦੀਪ ਸਿੰਘ ਤੇ ਸ.ਜਸਪਾਲ ਸਿੰਘ ਮੰਗਲ, ਸਤਪਾਲ ਸਿੰਘ ਦੀ ਕਾਫੀ ਬਹਿਸ ਹੋਈ ਇਸ ਦੋਰਾਨ ਅਡਵਾਨੀ ਕੁਝ ਸਮਾਂ ਏਅਰਪੋਰਟ ਅੰਦਰ ਹੀ ਰੁਕਿਆ ਰਿਹਾ ਬਾਦ ਵਿਚ ਆਰਮੀ ਕੈਂਟ ਦੇ ਦੁਜੇ ਰਾਹ ਤੋਂ ਰਾਹ ਬਦਲ ਕੇ ਨਿਕਲ ਗਿਆ। ਇਸ ਧਰਨੇ ਵਿਚ ਅਮਰਜੀਤ ਸਿੰਘ ਫੌਜੀ, ਗੁਰਜਿੰਦਰ ਸਿੰਘ, ਦੀਪ ਸਿੰਘ, ਜਗਜੀਤ ਸਿੰਘ ਜੱਗੀ, ਸਤਪਾਲ ਸਿੰਘ, ਸੋਅਰਨ ਸਿੰਘ, ਕੁਲਵੰਤ ਸਿੰਘ ਭੱਟੀ, ਰਾਕੀ ਸਿੰਘ ਆਦਿ ਵਡੀ ਗਿਣਤੀ ਵਿਚ ਸਿੰਘ ਸ਼ਾਮਲ ਹੋਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top