Share on Facebook

Main News Page

ਗੁਰੂ ਦੀ ਹਜ਼ੂਰੀ ਵਿੱਚ ਬੇਅਦਬੀ ਕਰਨ ਵਾਲੇ ਰਾਗੀ ਨੇ ਮੰਗੀ ਮਾਫੀ

ਨਾਗਪੁਰ ਵਿਖੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਸਜੇ ਹੋਏ ਦੀਵਾਨਾਂ ਵਿਚ ਮੱਨਮਤਿ ਦੀਆਂ ਗੱਲਾਂ ਕਰਨ ਵਾਲੇ ਇੱਕ ਰਾਗੀ ਨਾਲ ਸ਼ਾਮ ਵੇਲੇ ਗੁਰਮਤਿ ਪ੍ਰਚਾਰਕ ਪ੍ਰੋ. ਨਛੱਤਰ ਸਿੰਘ ਅਤੇ ਭਾਈ ਗੁਰਸ਼ਰਨ ਸਿੰਘ ਜੀ ਨੇ ਕੁੱਝ ਮੁੱਦਿਆਂ 'ਤੇ ਉਸ ਨਾਲ ਵਿਚਾਰ ਚਰਚਾ ਕੀਤੀ। ਤਾਂ ਬਾਣੀ ਦੇ ਆਧਾਰ 'ਤੇ ਜਵਾਬ ਨਾ ਦੇ ਸਕਣ ਕਰਕੇ ਉਸ ਦੇ ਸੱਤੀਂ ਕੱਪੜੀ ਅੱਗ ਲੱਗ ਗਈ। ਬਾਣੀ ਦਾ ਇਕ ਵੀ ਪ੍ਰਮਾਣ ਦੇ ਕੇ ਉਹ ਗੱਲ ਨਹੀਂ ਕਰ ਸਕਿਆ ਅਤੇ ਈਰਖਾ ਵੱਸ ਉਸਨੇ ਰਾਤ ਦੇ ਦੀਵਾਨਾਂ ਵਿੱਚ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ, ਅਤੇ ਬਚਿੱਤਰ ਨਾਟਕ ਚੋਂ ਸ਼ਬਦ ਪੜਿਆ। ਸੰਗਤਾਂ ਅਤੇ ਨੌਜਵਾਨਾਂ ਨੇ ਸਖਤ ਰੂਪ 'ਚ ਇਸ ਦੀ ਵਿਰੋਧਤਾ ਕੀਤੀ ਤਾਂ ਪੰਡਾਲ ਤੋਂ ਭੱਜ ਨਿਕਲਿਆ।

ਬਾਅਦ ਵਿੱਚ ਸੰਗਤਾਂ ਅਤੇ ਪ੍ਰਬੰਧਕਾਂ ਨੇ ਜੋਰ ਪਾਇਆ ਤੇ ਉਸਨੂੰ ਦਰਬਾਰ ਵਿੱਚ ਬੁਲਾ ਕੇ ਵਿਚਾਰਾਂ ਕਰਨ ਲਈ ਕਿਹਾ। ਉਸ ਨੇ ਸਮੁੱਚੀ ਸੰਗਤ ਤੋਂ ਮਾਫੀ ਮੰਗੀ ਅਤੇ ਅੱਗੇ ਤੋਂ ਤੋਬਾ ਕੀਤੀ। ਇਸ ਮੌਕੇ 'ਤੇ ਧਰਮ ਪ੍ਰਚਾਰ ਸੰਸਥਾ ਦੇ ਪ੍ਰਧਾਨ ਮਲਕੀਤ ਸਿੰਘ ਬੱਲ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਅਜਮੇਰ ਸਿੰਘ, ਗੁਰਦੁਆਰਾ ਬਾਬਾ ਦੀਪ ਸਿੰਘ ਨਗਰ ਦੇ ਪ੍ਰਧਾਨ, ਸਿੱਖ ਨੋਜਵਾਨ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਘਾ, ਗੁਰਵਿੰਦਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਸਿੰਪੀ, ਰਜਵਿੰਦਰ ਸਿੰਘ ਢਿੱਲੋਂ, ਮਨਦੀਪ ਸਿੰਘ ਮਨੀ ਮੋਜੂਦ ਸਨ ਅਤੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਕਿ ਦੁਬਾਰਾ ਇਸ ਤਰਾਂ ਦੀ ਕੋਈ ਵੀ ਰਚਨਾ ਨਾ ਪੜੀ ਜਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top