Share on Facebook

Main News Page

ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਮੋਗਾ ਵਿਖੇ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਹਾਜ਼ਰੀ ਭਰੀ

13 ਨਵੰਬਰ 2011 ਨੂੰ ਮੋਗਾ ਵਿਖੇ ਜਾਗਰੂਕ ਵੀਰ ਰਸ਼ਪਾਲ ਸਿੰਘ ਜੀ ਅਤੇ ਵੀਰ ਕੁਲਵੰਤ ਸਿੰਘ ਜੀ ਦੀ ਭੈਣ ਬੀਬੀ ਮਨਦੀਪ ਕੌਰ ਜੀ ਦਾ ਆਦਰਸ਼ਕ ਆਨੰਦਕਾਰਜ (ਸਿੱਖ ਰਹਿਤ ਮਰਿਆਦਾ ਅਨੁਸਾਰ) ਸ. ਲਖਮਿੰਦਰਜੀਤ ਸਿੰਘ ਜੀ ਨਾਲ ਹੋਇਆ। ਸਮਾਗਮ ਦੌਰਾਨ ਜਿੱਥੇ ਇੰਟਰਨੈੱਟ ਮਾਧਿਅਮ ਰਾਹੀਂ ਜੁੜੇ ਜਾਗਰੂਕ ਵੀਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ, ਉੱਥੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਲਈ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਅਤੇ ਪ੍ਰੋ. ਸਰਬਜੀਤ ਸਿੰਘ ਜੀ ਧੂੰਦਾ ਨੇ ਖਾਸ ਤੌਰ ਤੇ ਹਾਜਰੀ ਭਰ ਕੇ, ਇਸ ਸਮਾਜਕ ਸਮਾਗਮ ਨੂੰ ਗੁਰਮਤਿ ਸਮਾਗਮ ਦਾ ਰੂਪ ਦੇ ਦਿੱਤਾ। ਇਸ ਸਮਾਗਮ ਵਿੱਚ ਜਾਗਰੂਕ ਸਿੱਖਾਂ ਦਾ ਇਕੱਠ ਠਾਠਾਂ ਮਾਰਦਾ ਸੀ, ਜਿਸ ਵਿੱਚ ਸ੍ਰ. ਗੁਰਮੀਤ ਸਿੰਘ ਕਾਦੀਆਨੀ, ਸ੍ਰ. ਸਤਪਾਲ ਸਿੰਘ ਦੁਗਰੀ, ਸ੍ਰ. ਜਗਜੀਤ ਸਿੰਘ ਖਾਲਸਾ ਆਦਿ ਸ਼ਾਮਿਲ ਸੀ। ਇਹ ਸਮਾਗਮ ਮੋਗਾ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵਿੱਚ ਹੋਇਆ।

12 ਨਵੰਬਰ ਨੂੰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਨਵੀਂ ਦਿੱਲੀ ਵਿਖੇ ਕਿਤਾਬਾਂ ਦੀ ਪ੍ਰਦਰਸ਼ਨੀ ਵੇਖੀ

12 ਨਵੰਬਰ ਨੂੰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਨਵੀਂ ਦਿੱਲੀ ਵਿਖੇ ਕਿਤਾਬਾਂ ਦੀ ਪ੍ਰਦਰਸ਼ਨੀ ਵੇਖੀ। ਜਾਗਰੂਕ ਸਿੱਖਾਂ ਵਲੋਂ ਬੜੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top