Share on Facebook

Main News Page

ਪੁਲਿਸ ਦੇ ਸਖਤ ਪ੍ਰਬੰਧਾਂ ਨੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਅਡਵਾਨੀ ਦੇ ਕੀਤੇ ਜਾਣ ਵਾਲੇ ਵਿਰੋਧ ਨੂੰ ਬਣਾਇਆ ਅਸਫਲ

* ਮਹਿਲ ਕਲਾਂ ਵਿਖੇ ਅਡਵਾਨੀ ਦੀ ਜਨਚੇਤਨਾਂ ਯਾਤਰਾਂ ਦਾ ਅੰਡਿਆਂ ਨਾਲ ਸ਼ਾਨਦਾਰ ਸਵਾਗਤ
* ਸਿੰਘਾਂ ਵੱਲੋਂ ਸਾਧਾਂ ਵਾਂਗ ਬਦਲਿਆ ਹੋਇਆ ਸੀ ਭੇਸ
* ਅੰਡਿਆਂ ਦੀ ਬੁਛਾੜ ਕਰਨ ਵਾਲੇ ਗਿਣਤੀ ਦੇ ਸਿੰਘ ਹੀ ਸ਼ਾਮਿਲ ਸਨ
* ਅਡਵਾਨੀ ਦੀ ਯਾਤਰਾ ਬਿਨਾਂ ਕਿਸੇ ਕਾਰਵਾਈ ਦੇ ਕਾਹਲੀ ਨਾਲ ਰਾਏਕੋਟ ਨੂੰ ਹੋਈ ਰਵਾਨਾ
* ਬਰਨਾਲਾ, ਸੰਗਰੂਰ, ਮਹਿਲ ਕਲਾਂ ਵਿਖੇ ਅਡਵਾਨੀ ਯਾਤਰਾ ਫਲਾਪ ਸ਼ੋਅ
* ਅਡਵਾਨੀ ਦੀ ਜਨਚੇਤਨਾ ਯਾਤਰਾ ਬਰਨਾਲੇ ਪਿਆ ਰਫੜ, ਕਈਆਂ ਦੀਆਂ ਪੱਗਾਂ ਲੱਥੀਆਂ
* ਭਾਜਪਾਈਆਂ ਦੀ ਗਿਣਤੀ 100 ਦੇ ਕਰੀਬ ਵੀ ਨਹੀਂ ਹੋ ਸਕੀ
* ਭਾਜਪਾ ਦੇ ਪ੍ਰਧਾਨ ਨੇ ਪੱਤਰਕਾਰਾਂ ਨੂੰ ਸਵਾਲ ਨਾ ਪੁੱਛਣ ਦੀ ਦਿੱਤੀ ਸਲਾਹ

ਬਠਿੰਡਾ, 13 ਨਵੰਬਰ (ਕਿਰਪਾਲ ਸਿੰਘ): ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਬਠਿੰਡਾ ਵਿਖੇ ਪਿਛਲੇ ਦਿਨੀ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਬੇਸ਼ੱਕ ਜਾਨ ਵੀ ਕਿਉਂ ਨਾ ਚਲੀ ਜਾਵੇ ਪਰ ਉਹ ਅਡਵਾਨੀ ਨੂੰ ਪੰਜਾਬ ਦੀ ਧਰਤੀ ’ਤੇ ਪੈਰ ਨਹੀਂ ਰੱਖਣ ਦੇਣਗੇ ਪਰ ਪੁਲਿਸ ਵਲੋਂ ਕਿਸੇ ਦੀ ਪੇਸ਼ ਨਹੀਂ ਜਾਣ ਦਿੱਤੀ। ਦੂਰ ਦੂਰ ਤੱਕ ਨਾਕੇ ਲੱਗੇ ਸਨ ਤੇ ਮਾਨ ਦੇ ਵਰਕਰਾਂ ਨੂੰ ਸੜਕ ਦੇ ਨੇੜੇ ਨਹੀਂ ਢੁੱਕਣ ਦਿੱਤਾ ਗਿਆ। ਬੱਸ ਸਟੈਂਡ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਕੁਝ ਵਰਕਰ ਬਾਲਮੀਕੀਆਂ ਵਲੋਂ ਕੀਤੇ ਗਏ ਇਕੱਠ ਵਿਚ ਸ਼ਾਮਲ ਹੋ ਕੇ ਪਹੁੰਚਣ ਵਿੱਚ ਸਫਲ ਹੋ ਗਏ ਤੇ ਅਡਵਾਨੀ ਦੇ ਰੱਥ ਦੀ ਉਡੀਕ ਵਿੱਚ ਹੀ ਸਨ ਕਿ ਪੁਲਿਸ ਨੇ ਉਨ੍ਹਾਂ ਨੂੰ ਪਛਾਣ ਲਿਆ ਤੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਅਤੇ ਮਾਨਸਾ ਜਿਲ੍ਹੇ ਦੇ ਪ੍ਰਧਾਨ ਬਲਵੀਰ ਸਿੰਘ ਮੰਡੇਰ ਸਮੇਤ 30 ਦੇ ਲੱਗਪਗ ਵਰਕਰ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਬਿਠਾ ਕੇ ਕੋਟ ਫੱਤਾ ਥਾਣੇ ਲੈ ਗਏ ਤੇ ਕੁਝ ਅੱਖ ਬਚਾ ਕੇ ਇੱਧਰ ਉਧਰ ਖਿਸਕਣ ਵਿੱਚ ਸਫਲ ਹੋ ਗਏ।

ਅਡਵਾਨੀ ਦੀ ਰੱਥ ਯਾਤਰਾ ਦਾ ਰੂਟ ਸਿੱਧਾ ਬੱਸ ਸਟੈਂਡ ਦੇ ਅੱਗੋਂ ਦੀ ਲਿਜਾਣ ਦੀ ਵਜਾਏ ਸਰਕਟ ਹਾਊਸ ਦੇ ਅੱਗੋਂ ਦੀ ਹੋ ਕੇ 100 ਫੁਟ ਸੜਕ ਅਤੇ ਬੀਬੀਵਾਲਾ ਰੋਡ ਦੀ ਹੁੰਦਾ ਹੋਇਆ ਹਨੂੰਮਾਨ ਚੌਕ ਜਿਥੇ ਕਿ ਸੜਕ ਦੇ ਉਪਰ ਹੀ ਉਨ੍ਹਾਂ ਦੇ ਸੁਆਗਤ ਦਾ ਪ੍ਰਬੰਧ ਕੀਤਾ ਹੋਇਆ ਸੀ ਪਹੁੰਚ ਗਿਆ। ਅਡਵਾਨੀ ਤੇ ਉਨ੍ਹਾਂ ਦੇ ਨਾਲ ਆਏ ਸਾਥੀ ਰੱਥ ਨਾਮੀ ਬੱਸ ਵਿੱਚੋਂ ਬਾਹਰ ਹੀ ਨਹੀਂ ਆਏ ਤੇ ਉਨ੍ਹਾਂ ਨੂੰ ਬੱਸ ਵਿੱਚ ਫਿੱਟ ਕੀਤੀ ਹਾਈਡ੍ਰੋਲਕ ਲਿਫਟ ਰਾਹੀਂ ਬੱਸ ਦੀ ਛੱਤ’ਤੇ ਪਹੁੰਚਦਾ ਕੀਤਾ ਗਿਆ ਜਿੱਥੇ ਬੀਬੀ ਬਾਦਲ ਅਤੇ ਅਡਵਾਨੀ ਨੇ ਹੀ ਸਬੋਧਨ ਕੀਤਾ ਅਤੇ ਭਾਜਪਾ ਪ੍ਰਧਾਨ ਅਸ਼ਵਨੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਬਹੁਤ ਕਾਹਲੀ ਵਿੱਚ ਸਮਾਗਮ ਦੀ ਸਮਾਪਤੀ ਕਰਕੇ ਉਥੋਂ ਚਲਦੇ ਬਣੇ।

ਨਗੀਨਾ ਬੇਗਮ ਦੀ ਅਗਵਾਈ ਵਿੱਚ ਕੁਝ ਮੁਸਲਮਾਨ ਵੀ ਕਾਲੇ ਝੰਡੇ ਲੈ ਕੇ ਪੀਰਖਾਨੇ ਦੇ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਅਡਵਾਨੀ ਵਿਰੁਧ ਨਾਹਰੇ ਮਾਰਦੇ ਅਡਵਾਨੀ ਦੀ ਸਟੇਜ ਵੱਲ ਵਧਣੇ ਸ਼ੁਰੂ ਹੀ ਹੋਏ ਸਨ ਕਿ ਉਨ੍ਹਾਂ ਨੂੰ ਪੁਲਿਸ ਪਾਰਟੀ ਨੇ ਉਥੇ ਹੀ ਰੋਕ ਲਿਆ।

ਇਹ ਵੀ ਦੱਸਣਯੋਗ ਹੈ ਕਿ ਅਡਵਾਨੀ ਦੇ ਸਵਾਗਤ ਵਿੱਚ ਲਾਏ ਗਏ ਫਲੈਕਸ ਬੋਰਡ ਰਾਤ ਨੂੰ ਫਾੜ ਦਿੱਤੇ ਗਏ ਸਨ। ਭਾਜਪਾ ਵਰਕਰਾਂ ਨੇ ਸਵੇਰੇ ਕੁਝ ਨਵੇਂ ਫਲੈਕਸ ਲਾਏ ਗਏ ਪਰ ਵੇਖਿਆ ਗਿਆ ਕਿ ਥੋਹੜੇ ਹੀ ਸਮੇਂ ਵਿੱਚ ਉਹ ਵੀ ਫਟੇ ਹੋਏ ਵੇਖੇ ਗਏ।

ਕੋਟ ਫੱਤਾ ਪੁਲਿਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਤੇ ਵਰਕਰ ਲੇਟ ਸ਼ਾਮ ਰਿਹਾ ਕਰ ਦਿੱਤੇ ਗਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top