Share on Facebook

Main News Page

ਸਿੱਖ ਦਾ ਗੁਰੂ, ਸ਼ਬਦ ਹੈ, ਜਿਸਦੀ ਤਸਵੀਰ ਨਹੀਂ ਬਣਾਈ ਜਾ ਸਕਦੀ: ਪ੍ਰੋ. ਦਰਸ਼ਨ ਸਿੰਘ ਖਾਲਸਾ

ਬਾਬਾ ਰਾਮਦੇਵ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਮਨੋਕਲਪਿਤ ਤਸਵੀਰ ਪੈਰਾਂ ਹੇਠ ਰਖੇ ਜਾਣ 'ਤੇ ਪ੍ਰਤੀਕਰਮ ਕਰਦਿਆਂ ਪ੍ਰੋ. ਦਰਸ਼ਨ ਖਾਲਸਾ ਨੇ ਕਿਹਾ ਕਿ ਸਿੱਖ ਕਿਸੀ ਮੂਰਤੀ ਜਾਂ ਤਸਵੀਰ ਦਾ ਪੁਜਾਰੀ ਨਹੀਂ, ਸਿੱਖ ਦਾ ਗੁਰੂ, ਸ਼ਬਦ ਹੈ, ਜਿਸਦੀ ਤਸਵੀਰ ਨਹੀਂ ਬਣਾਈ ਜਾ ਸਕਦੀ।

ਉਨ੍ਹਾਂ ਨੇ ਸਿੱਖਾਂ ਨੂੰ ਧੀਰਜ ਨਾਲ ਕੰਮ ਲੈਣ ਲਈ ਆਖਿਆ ਤੇ ਕਿਹਾ ਕਿ ਜੇ ਅਸੀਂ ਸ਼ਬਦ ਦੁਰੂ ਦੇ ਸਿਧਾਂਤ ਨਾਲ ਜੁੜੇ ਰਹੀਏ ਤਾਂ, ਇਨ੍ਹਾਂ ਲੋਕਾਂ ਦਾ ਇਹ ਹਥਿਆਰ ਟੁੱਟ ਜਾਵੇਗਾ ਕਿ ਸਿੱਖਾਂ ਨੂੰ ਕਿਸੀ ਤਸਵੀਰ ਦੀ ਬੇਅਦਬੀ ਕਰਕੇ ਬੌਂਦਲਾਇਆ ਨਹੀਂ ਜਾ ਸਕਦਾ ਹੈ। ਪਰ ਜੇ ਅਸੀਂ ਤਸਵੀਰ ਦੀ ਬੇਅਦਬੀ ਹੋਣ ਕਾਰਣ ਹੋ ਹੱਲਾ ਮਚਾਇਆ ਤਾਂ ਇਹ ਇਹ ਸਾਬਿਤ ਹੋਵੇਗਾ ਕਿ ਸਿੱਖ ਮੂਰਤੀ / ਤਸਵੀਰ ਦਾ ਪੁਜਾਰੀ ਹੈ। ਅਸੀਂ ਉਦੋਂ ਕਿਉਂ ਨਹੀਂ ਬੋਲਦੇ ਜਦੋਂ ਅਖਬਾਰਾਂ 'ਚ ਇਹ ਮਨੋਕਲਪਿਤ ਤਸਵੀਰਾਂ ਛਪਦੀਆਂ ਹਨ, ਤੇ ਉਹੀ ਅਖਬਾਰ ਪੈਰਾਂ 'ਚ ਰੁਲ਼ਦੇ ਹਨ।

ਉਨ੍ਹਾਂ ਕਿਹਾ ਸਾਨੂੰ ਇਨ੍ਹਾਂ ਤਸਵੀਰਾਂ ਨੂੰ ਛੱਡ ਗੁਰੂ ਦੇ ਸਿਧਾਂਤ ਦਾ ਪੱਲਾ ਫੜਨਾ ਚਾਹੀਦਾ ਹੈ। ਕਰਮਕਾਂਡ ਜਿਹੜੇ ਸਿੱਖੀ 'ਚ ਘਰ ਕਰ ਚੁਕੇ ਹਨ, ਉਨ੍ਹਾਂ ਨੂੰ ਗੁਰੂ ਦੇ ਸਿਧਾਂਤ ਦੇ ਬਉਕਰ ਨਾਲ ਘਰੋਂ ਬਾਹਰ ਕਢੋ, ਤਾਂ ਹੀ ਸਿੱਖੀ ਬੱਚ ਸਕਦੀ ਹੈ। ਅਸੀਂ ਸਿਰਫ ਦਿਖਾਵੇ ਨੂੰ ਹੀ ਸਿੱਖੀ ਸਮਝੀ ਜਾਂਦੇ ਹਾਂ, ਕਿਸੇ ਦੀ ਦਾੜੀ ਬੰਨੀ ਹੈ ਉਹ ਸਿੱਖ ਨਹੀਂ, ਜਿਹਨੇ ਪੈਂਟ ਕਮੀਜ਼ ਪਾਈ ਹੈ, ਉਹ ਸਿੱਖ ਨਹੀਂ, ਜਿਹਨੇ ਫਲਾਣੇ ਥਾਂ ਤੋਂ ਅੰਮ੍ਰਿਤ ਨਹੀਂ ਛਕਿਆ ਉਹ ਸਿੱਖ ਨਹੀਂ। ਉਹ ਭਲਿਓ, ਸਿੱਖ ਉਹੀ ਹੈ, ਜਿਹੜਾ ਗੁਰੂ ਦੇ ਸਿਧਾਂਤ ਨੂੰ ਮੰਨ ਕੇ ਗੁਰੂ ਦੇ ਕਹੇ ਅਨੁਸਾਰ ਜ਼ਿੰਦਗੀ ਜੀਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top