Share on Facebook

Main News Page

ਪਿੰਡ ਮੱਲੇਵਾਲ ਵਿਖੇ ਡੇਰਾ ਪ੍ਰੇਮੀਆਂ ਤੇ ਸਿੱਖ ਸੰਗਤਾਂ ਵਿਚਕਾਰ ਤਕਰਾਰ

ਭਾਦਸੋਂ, 6 ਨਵੰਬਰ (ਗੌਰਵ ਸੂਦ) : ਭਾਦਸੋਂ ਨਜ਼ਦੀਕ ਪਿੰਡ ਮੱਲੇਵਾਲ ਵਿਖੇ ਉਸ ਸਮੇਂ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਡੇਰਾ ਸਿਰਸਾ ਦੇ ਪ੍ਰੇਮੀਆਂ ਅਤੇ ਸਿੱਖਾਂ ਵਿਚਾਲੇ ਨਾਮ ਚਰਚਾ ਸਮਾਗਮ ਦੌਰਾਨ ਗਰਮਾ-ਗਰਮੀ ਹੋ ਗਈ ਪਰ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਦੇ ਨਾਲ ਸਾਰਾ ਮਾਮਲਾ ਸ਼ਾਂਤ ਕੀਤਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੁਰਚਰਨ ਸਿੰਘ ਸਾਬਕਾ ਸਰਪੰਚ ਦੇ ਖੇਤਾਂ ਵਿਚ ਹੋ ਰਹੀ ਨਾਮ ਚਰਚਾ ਨੂੰ ਬੰਦ ਕਰਵਾਉਣ ਲਈ ਪਿੰਡ ਦੀਆਂ ਸਿੱਖ ਸੰਗਤਾਂ ਪੁੱਜੀਆਂ ਤੇ ਸਿੱਖਾਂ ਤੇ ਡੇਰਾ ਸਿਰਸਾ ਪ੍ਰੇਮੀ ਆਪਸ ਵਿਚ ਤਕਰਾਰ ਹੋ ਗਈ।

ਗੁਰਬਚਨ ਸਿੰਘ ਬਿੱਲੂ ਸਾਬਕਾ ਸਰਪੰਚ ਮੱਲੇਵਾਲ ਨੇ ਦਸਿਆ ਕਿ ਸਾਡੇ ਪਿੰਡ ਦੇ ਲੋਕ ਸਿੱਖੀ ਦੇ ਲੜ ਲੱਗੇ ਹੋਏ ਹਨ ਤੇ ਜੇਕਰ ਸਿਰਸਾ ਪ੍ਰੇਮੀ ਅਪਣੀ ਨਾਮ ਚਰਚਾ ਕਰਵਾਉਣੀ ਚਾਹੁੰਦੇ ਹਨ ਤਾਂ ਉਹ ਜਿਥੇ ਨਾਮ ਚਰਚਾ ਘਰ ਬਣੇ ਹਨ ਉਸ ਜਗਾ ਕਰਵਾ ਸਕਦੇ ਹਨ ਜੇਕਰ ਸਾਡੇ ਪਿੰਡ ਨਾਮ ਚਰਚਾ ਹੁੰਦੀ ਹੈ ਤਾਂ ਪਿੰਡ ਵਿਚ ਮਾਹੌਲ ਖ਼ਰਾਬ ਹੋ ਸਕਦਾ ਹੈ। ਅਸੀਂ ਪਿੰਡ ਵਾਸੀ ਇਸ ਨਾਮ ਚਰਚਾ ਦਾ ਵਿਰੋਧ ਕਰਦੇ ਹਾਂ ਤੇ ਪਿਛਲੇ ਸਾਲ ਵੀ ਗੁਰਪੁਰਬ ਮੌਕੇ ਖਰਾਬੀ ਦੇ ਡਰੋਂ ਪ੍ਰਸ਼ਾਸਨ ਨੇ ਨਾਮ ਚਰਚਾ ਬੰਦ ਕਰਵਾਈ ਸੀ ਪਰ ਅੱਜ ਪੁਲਿਸ ਪ੍ਰਸ਼ਾਸਨ ਨੇ ਜ਼ਬਰਦਸਤੀ ਨਾਮ ਚਰਚਾ ਕਰਵਾਈ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦੀ ਮੱਦਦ ਨਾਲ ਨਾਮ ਚਰਚਾ ਹੋਈ ਹੈ, ਅਸੀਂ ਇਸਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਸਰਕਾਰ ਸਾਡੇ ਪਿੰਡ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਾਂ। ਅਸੀਂ ਚੇਤਾਵਨੀ ਦਿੰਦੇ ਹਾਂ ਕਿ ਅਗਰ ਫਿਰ ਨਾਮ ਚਰਚਾ ਹੋਈ ਤਾਂ ਇਸ ਦੇ ਬੁਰੇ ਨਤੀਜੇ ਪ੍ਰਸ਼ਾਸਨ ਨੂੰ ਭੁਗਤਣੇ ਪੈਣਗੇ। ਇਸ ਨਾਮ ਚਰਚਾ ਦੌਰਾਨ ਥਾਣਾ ਭਾਦਸੋਂ ਦੇ ਐਸ.ਐਚ.ਓ ਸ. ਸੁਖਦੇਵ ਸਿੰਘ, ਥਾਣਾ ਸਦਰ ਨਾਭਾ ਦੇ ਐਸ.ਐਚ.ਓ ਸ੍ਰੀ ਸੰਜੀਵ ਗੋਇਲ, ਥਾਣਾ ਬਖ਼ਸ਼ੀਵਾਲਾ ਦੇ ਐਸ.ਐਚ.ਓ ਸ.ਗੁਰਚਰਨ ਸਿੰਘ, ਸ.ਸਰਬਜੀਤ ਸਿੰਘ ਚੀਮਾ ਸਮੇਤ ਵੱਡੀ ਗਿਣਤੀ ’ਚ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲਾ ਸ਼ਾਂਤ ਕੀਤਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top