Share on Facebook

Main News Page

ਸਾਬਤ ਸੂਰਤ ਸਿੱਖ ਬਣਿਆ ਵਿਕਟੋਰੀਆ ਪੁਲਿਸ ਦਾ ਅਧਿਕਾਰੀ

ਮੈਲਬੋਰਨ 5 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ) ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਦੇ ਸਦਕੇ ਵਿਦੇਸ਼ੀ ਧਰਤੀ ਉਤੇ ਵੀ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ।

ਇਸੇ ਲੜੀ ਦੇ ਤਹਿਤ ਆਸਟਰੇਲੀਆ ਦੇ ਪ੍ਰਾਂਤ ਵਿਕਟੋਰੀਆ ਦੀ ਪੁਲਿਸ ਵਿੱਚ ਮੈਲਬੋਰਨ ਦੇ ਰਹਿਣ ਵਾਲੇ ਤਕਦੀਰ ਸਿੰਘ ਨੇ ਭਰਤੀ ਹੋ ਕੇ ਆਸਟਰੇਲੀਆ ਦੇ ਸਮੁਚੇ ਪੰਜਾਬੀ ਭਾਈਚਾਰੇ ਦਾ ਨਾਂ ਉਚਾ ਕਰਕੇ ਇੱਕ ਵਖਰੀ ਮਿਸ਼ਾਲ ਪੇਸ਼ ਕੀਤੀ ਹੈ ।

ਤਕਦੀਰ ਸਿੰਘ ਜੋ ਕਿ ਇੱਕ ਸਾਬਤ ਸੂਰਤ ਸਿਖ ਹਨ ਨੇ ਕਿਹਾ ਕਿ ਵਿਕਟੋਰੀਆ ਪੁਲਿਸ ਦਾ ਹਿਸਾ ਬਣਕੇ ਉਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ, ਅਤੇ ਉਹ ਪੂਰੀ ਤਨਦੇਹੀ ਨਾਲ ਆਪਣੀ ਇਸ ਜਿੰਮੇਵਾਰੀ ਨੂੰ ਨਿਭਾਉਣਗੇ ।

ਉਨ੍ਹਾਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨੂੰ ਵਿਕਟੋਰੀਆ ਪੁਲਿਸ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ ਹੈ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top