Share on Facebook

Main News Page

ਸਤਿਗੁਰ ਸਬਦਿ ਉਜਾਰੋ ਦੀਪਾ

ਬਦਕਿਸਮਤ ਅੰਧੇਰਾ, ਜਿਸ ਵਿਚ ਸਭ ਕੁਛ ਗੁਆਚ ਜਾਂਦਾ ਹੈ, ਮੁਸਾਫਰ ਰਾਹੋਂ ਭਟਕ ਜਾਂਦੇ ਹਨ, ਮੰਜ਼ਲਾਂ ਗੁਆਚ ਜਾਂਦੀਆਂ ਹਨ, ਆਖਰ ਸਿਆਣਾ ਮਨੁਖ ਰੋਸ਼ਨੀ ਦੀ ਢੂੰਡ ਕਰਦਾ ਹੈ, ਦੀਵੇ ਜਗਾਉਂਦਾ ਹੈ, ਬਸ ਦੀਵਾਲੀ ਇਸੇ ਹੀ ਸੋਚ ਦੀ ਪ੍ਰਤੀਕ ਹੈ, ਅੰਧੇਰੀ ਮਸਿਆ ਦੀ ਰਾਤੇ ਦੀਵਾਲੀ।

ਗੁਰੂ ਨੇ ਬਚਨ ਕੀਤਾ

ਬਿਨੁ ਸਬਦੈ ਅੰਤਰਿ ਆਨੇਰਾ ॥ ਨ ਵਸਤੁ ਲਹੈ ਨ ਚੂਕੈ ਫੇਰਾ ॥ ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥

ਜੀਵਆਤਮਾ ਦੇ ਹਿਰਦੇ ਵਿਹੜੇ ਵਿੱਚ ਅਗਿਆਨਤਾ ਦਾ ਅੰਧੇਰਾ ਪਸਰ ਗਿਆ ਜੀਵ ਦੇ ਗੁਣ ਗੁਆਚ ਗਏ ਸਿਧਾਂਤ ਗੁਆਚ ਗਿਆ ਸਰੂਪ ਗੁਆਚ ਗਿਆ ਮਾਨੋ ਅਗਿਆਣਤਾ ਦੇ ਅੰਧੇਰੇ ਵਿਚ ਮਨੁਖ ਦੀ ਪੂਰੀ ਜੀਵਨ ਜੁਗਤ ਹੀ ਗੁਆਚ ਗਈ ਸਭ ਕੁਛ ਗੁਆਚਿਆ ਕਿਵੇਂ ਲੱਭੇ ਗੁਰੂ ਨੇ ਅਵਾਜ਼ ਦਿਤੀ

ਗੁਰਮੁਖਿ ਲਾਧਾ ਮਨਮੁਖਿ ਗਵਾਇਆ॥

ਮਨਮੁਖ ਨੇ ਗੁਆ ਲਿਆ ਹੈ ਅਤੇ ਗੁਰੂ ਨੂੰ ਸਮ੍ਰਪਣ ਹੋਕੇ ਗੁਰਮੁਖ ਬਣ ਕੇ ਹੀ ਲਭਿਆ ਜਾ ਸਕਦਾ ਹੈ ਗੁਰਬਾਣੀ ਦਾ ਬਚਨ ਹੈ:

ਸਤਿਗੁਰੁ ਮਿਲੈ ਅੰਧੇਰਾ ਜਾਇ ॥ ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥3॥

ਅੱਜ ਜਦੋ ਸਾਡੇ ਹਰ ਪਾਸੇ ਜੁਲਮ ਬੇਇਨਸਾਫੀ, ਮਨਮਤਿ ਕਰਮ ਕਾਂਡ ਅਤੇ ਸਭ ਤੋਂ ਖਤਰਨਾਕ ਅਗਿਆਨਤਾ ਦਾ ਅੰਦੇਰਾ ਪਸਰ ਰਿਹਾ ਹੈ, ਅਤੇ ਗੁਰੂ ਤੋਂ ਟੁਟ ਕੇ ਜੀਵਨ ਮਸਿਆ ਦੀ ਅੰਧੇਰੀ ਰਾਤ ਬਣ ਚੁਕਾ ਹੈ। ਸਿੰਘੋ, ਹਿਰਦੇ ਦੇ ਵਿਹੜੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦਾ ਦੀਵਾ ਬਾਲ ਲਉ, ਜੀਵਨ ਦੀਵਾਲੀ ਹੋ ਜਾਵੇਗਾ

ਦੂਖੁ ਅੰਧੇਰਾ ਘਰ ਤੇ ਮਿਟਿਓ ॥ ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥7॥

ਗੁਰੂ ਗ੍ਰੰਥ ਦੇ ਖਾਲਸਾ ਪੰਥ ਦਾ ਸੇਵਾਦਾਰ

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top