Share on Facebook

Main News Page

ਕੈਨੇਡਾ ਸਰਕਾਰ ਨੇ ਇੰਮੀਗ੍ਰੇਸ਼ਨ ਕਾਨੂੰਨ ਵਿੱਚ ਕੀਤੀ ਫੇਰਬਦਲ

ਟੋਰਾਂਟੋ, (5 ਨਵੰਬਰ, ਪੀ.ਐਸ.ਐਨ) ਕੈਨੇਡਾ 'ਚ 2014 ਤੱਕ ਮਾਪਿਆਂ ਨੂੰ ਸਪਾਂਸਰ ਕਰਨ ਦੀਆਂ ਅਰਜ਼ੀਆਂ ਬੰਦ ਰਹਿਣਗੀਆਂ ਤੇ ਬਦਲ ਵਜੋਂ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਵਰ੍ਹਿਆਂ ਤੋਂ ਉਡੀਕਦੇ ਮਾਪਿਆਂ ਤੇ ਬਜ਼ੁਰਗਾਂ ਲਈ ਸੁਪਰ ਵੀਜ਼ਾ'ਜਾਰੀ ਕੀਤਾ ਜਾਵੇਗਾ ਜਿਸ ਰਾਹੀਂ ਮਾਪੇ ਕੈਨੇਡਾ ਵਿੱਚ ਲੰਮਾ ਚਿਰ ਰਹਿ ਸਕਣਗੇ। ਅਜਿਹੇ ਕਦਮ ਅੰਬੈਸੀਆਂ ਵਿੱਚ ਬਕਾਇਆ ਅਰਜ਼ੀਆਂ ਦੇ ਨਿਬੇੜੇ ਲਈ ਚੁੱਕੇ ਗਏ ਹਨ।

ਯੋਜਨਾ ਦੇ ਪਹਿਲੇ ਹਿੱਸੇ ਨੂੰ ਜਾਰੀ ਕਰਦਿਆਂ ਮੁਲਕ ਦੇ ਆਵਾਸ ਮੰਤਰੀ ਜੇਸਨ ਕੈਨੀ ਨੇ ਕਿਹਾ ਹੈ ਕਿ ਸਰਕਾਰ 2012 ਵਿੱਚ 25 ਹਜ਼ਾਰ ਮਾਪਿਆਂ ਨੂੰ ਸੱਦੇਗਾ ਜੋ 2011 ਤੋਂ 46 ਫੀਸਦੀ ਵੱਧ ਹੈ ਪਰ ਸ਼ਰਨਾਰਥੀਆਂ, ਨੈਨੀਆਂ ਤੇ ਮਨੁੱਖਤਾ ਦੇ ਆਧਾਰ 'ਤੇ ਆਉਣ ਵਾਲਿਆਂ ਲਈ ਅਜੇ ਬਹੁਤੀ ਖੁੱਲ ਨਹੀਂ ਦਿੱਤੀ ਜਾਵੇਗੀ। ਇਸ ਵੇਲੇ ਤਕਰੀਬਨ 1,60,000 ਮਾਪੇ ਤੇ ਬਜ਼ੁਰਗ ਆਪਣੇ ਪਰਿਵਾਰਾਂ ਕੋਲ ਪਹੁੰਚਣ ਦੀ ਉਮੀਦ ਲਈ ਬੈਠੇ ਹਨ ਪਰ ਅੰਬੈਸੀਆਂ ਹਰ ਸਾਲ ਮਸਾਂ 15-16 ਹਜ਼ਾਰ ਅਰਜ਼ੀਆਂ ਦਾ ਹੀ ਨਿਬੇੜਾ ਕਰਦੀਆਂ ਹਨ ਤੇ ਇਸ ਤਰ੍ਹਾਂ ਹਰ ਸਾਲ 14-15 ਹਜ਼ਾਰ ਅਰਜ਼ੀਆਂ ਬਗੈਰ ਨਜ਼ਰਸਾਨੀ ਤੋਂ ਰਹਿ ਜਾਂਦੀਆਂ ਹਨ।

ਮੁਲਕ ਦੇ ਇੰਮੀਗ੍ਰੇਸ਼ਨ ਮੰਤਰੀ ਲਈ ਇਹ ਮਸਲਾ ਸਿਰਦਰਦੀ ਬਣਿਆ ਹੋਇਆ ਸੀ ਤੇ ਉਸ 'ਤੇ ਇਸ ਮਾਮਲੇ ਨੂੰ ਨਜਿੱਠਣ ਲਈ ਕਾਫੀ ਦਬਾਅ ਸੀ। ਕਿਸੇ ਕੈਨੇਡੀਅਨ ਨਾਗਰਿਕ ਜਾਂ ਪੀ.ਆਰ. ਨੂੰ ਆਪਣੇ ਪਿੱਛੇ ਰਹਿ ਗਏ ਪਰਿਵਾਰ ਨੂੰ ਸਪਾਂਸਰ ਕਰਨ ਲਈ ਕੋਈ ਸੱਤ ਸਾਲ ਲੱਗ ਜਾਂਦੇ ਹਨ ਤੇ ਵਿਜ਼ਟਰ ਵਜੋਂ ਆਏ ਵਿਅਕਤੀ ਨੂੰ ਪੱਕੇ ਸ਼ਹਿਰੀਆਂ ਵਾਲੀਆਂ ਸਹੂਲਤਾਂ ਤੇ ਹੱਕ ਵੀ ਨਹੀਂ ਮਿਲਦੇ। ਇਸ‘ਸੁਪਰ ਵੀਜ਼ੇ ਨੂੰ ਮਾਪਿਆਂ ਦੀਆਂ ਸਪਾਂਸਰਸ਼ਿਪ ਫਾਈਲਾਂ ਦਾ ਢੇਰ ਘਟਾਉਣ ਲਈ ਹੀ ਲਿਆਂਦਾ ਜਾ ਰਿਹਾ ਹੈ। ਇਹ ਸੁਪਰ ਵੀਜ਼ਾ ਪਹਿਲੀ ਦਸੰਬਰ ਤੋਂ ਜਾਰੀ ਹੋਣਾ ਸ਼ੁਰੂ ਹੋ ਜਾਵੇਗਾ ਜਿਸ ਤਹਿਤ ਕੋਈ ਪਰਿਵਾਰਕ ਮੈਂਬਰ ਦੋ ਸਾਲ ਤੱਕ ਆਰਜ਼ੀ'ਤੌਰ 'ਤੇ ਕੈਨੇਡਾ ਵਿੱਚ ਰਹਿ ਸਕੇਗਾ। ਮੰਤਰੀ ਅਨੁਸਾਰ ਅੱਠ ਕੁ ਹਫ਼ਤਿਆਂ 'ਚ ਜਾਰੀ ਹੋਣ ਵਾਲੇ ਇਸ‘ਸੁਪਰ ਵੀਜ਼ਾ''ਤੇ 10 ਸਾਲਾਂ ਤੱਕ ਮਲਟੀਪਲ ਐਂਟਰੀਆਂ'ਦਰਜ ਹੋ ਸਕਣਗੀਆਂ। ਜ਼ਿਕਰਯੋਗ ਹੈ ਕਿ ਆਉਣ ਵਾਲਿਆਂ ਨੂੰ ਸਿਹਤ ਸੰਭਾਲ ਦਾ ਜ਼ਿੰਮਾ ਨਿੱਜੀ ਤੌਰ 'ਤੇ ਚੁੱਕਣਾ ਪਵੇਗਾ।

ਸੁਪਰ ਵੀਜ਼ੇ ਦੀ ਤਜਵੀਜ਼ ਦਾ ਬਹਤੇ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਹੈ ਪਰ ਚਿੰਤਕਾਂ ਨੇ ਫਿਕਰ ਜ਼ਾਹਰ ਕੀਤਾ ਹੈ ਕਿ ਕਈ ਲੋਕ ਸਿਹਤ ਬੀਮੇ'ਦਾ ਖਰਚ ਨਹੀਂ ਚੁੱਕ ਸਕਣਗੇ। ਇਸ ਤੋਂ ਇਲਾਵਾ ਅਗਲੇ ਸਾਲ‘ਇਕਨਾਮਿਕ ਕਲਾਸ'ਤਹਿਤ 157,000 ਪਰਵਾਸੀ ਤੇ 26,000 ਸ਼ਰਨਾਰਥੀ ਆ ਸਕਣਗੇ। ਨੈਨੀਆਂ ਵਜੋਂ ਆ ਕੇ ਪੀ.ਆਰ. ਲੈਣ ਵਾਲਿਆਂ ਦੀ ਗਿਣਤੀ ਵੀ ਨੌਂ ਹਜ਼ਾਰ (ਪਹਿਲਾਂ ਤੋਂ ਅੱਧੀ) ਕਰ ਦਿੱਤੀ ਗਈ ਹੈ। ਸਿਰਫ ਪਰਿਵਾਰਕ ਸ਼੍ਰੇਣੀ ਵਿੱਚ ਹੀ ਵਾਧਾ ਕੀਤਾ ਗਿਆ ਹੈ ਜੋ ਹੁਣ 69 ਹਜ਼ਾਰ ਹੈ ਪਰ ਸਪਾਊਜ਼ਲ ਤੇ ਬੱਚਿਆਂ ਦਾ ਕੋਟਾ ਘਟਾ ਕੇ 44 ਹਜ਼ਾਰ ਕਰ ਦਿੱਤਾ ਗਿਆ ਹੈ। ਅਜੇ ਇਸ ਯੋਜਨਾ ਦੀ ਸ਼ੁਰੂਆਤ ਹੋਈ ਹੈ ਤੇ ਸਰਕਾਰ ਸਪਾਂਸਰਸ਼ਿਪ ਪ੍ਰੋਗਰਾਮ'ਨੂੰ ਹੋਰ ਛੋਹਾਂ ਦੇਣ ਲਈ ਮੁਲਕ ਭਰ ਦੇ ਲੋਕਾਂ ਤੋਂ ਸਲਾਹਾਂ ਲੈਣ ਲਈ ਟਾਊਨਹਾਲ ਮੀਟਿੰਗਾਂ ਸੱਦੇਗੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top