Share on Facebook

Main News Page

ਸਵਾਮੀ ਰਾਮਦੇਵ ਜੀ ਕਬੱਡੀ ਤਾਂ ਠੀਕ ਐ, ਪਰ ਗੁਰੂ ਗੋਬਿੰਦ ਸਿੰਘ ਦੀ ਫੋਟੋ ਪੈਰਾਂ ਵਿੱਚ ਰੱਖਕੇ ਕਿਹੜਾ ਨਵਾਂ ਪੰਗਾ ਪਾ ਲਿਆ !!!!

* ਸ਼ੀਸ਼ੇ ਦੇ ਆਰ ਪਾਰ - ਬਾਬੇ ਰਾਮਦੇਵ ਨੇ ਲਿਆ ਨਵਾਂ ਪੰਗਾ ਦਸ਼ਮ ਪਿਤਾ ਦੀ ਤਸਵੀਰ ਪੈਰਾਂ ਕੋਲ ਰੱਖ ਕੇ ਲਈ ਮੁਸੀਬਤ ਮੁੱਲ

ਅੱਜ ਦੀਆਂ ਪੰਜਾਬੀ ਖਬਰਾਂ ਵਿੱਚ ਬਾਬਾ ਰਾਮਦੇਵ ਮੇਨ ਨਿਊਜ ਦੇ ਤੌਰ ਤੇ ਛਾਇਆ ਹੋਇਆ ਹੈ, ਕਿਉਂਕਿ ਬਾਬੇ ਰਾਮਦੇਵ ਨੇ ਕਬੱਡੀ ਦੇ ਮੈਦਾਨ ਵਿੱਚ ਖਿਡਾਰੀਆਂ ਨਾਲ ਕੌਡੀ ਪਾ ਕੇ ਖੂਬ ਵਾਹ-ਵਾਹ ਖੱਟੀ ਹੈ ਜਿਸਨੂੰ ਮੀਡੀਆ ਵਲੋਂ ਜਿਆਦਾ ਹੀ ਉਲਾਰ ਕੇ ਪੇਸ਼ ਕੀਤਾ ਜਾ ਰਿਹਾ ਹੈ, ਪਈ ਜਾਣੋ ਬਾਬਾ ਰਾਮਦੇਵ ਹੀ ਪੰਜਾਬੀਆਂ ਦੀ ਇਸ ਮਾਂ-ਖੇਡ ਕਬੱਡੀ ਦਾ ਜਨਮ ਦਾਤਾ ਹੋਵੇ । ਜਦੋਂ ਸ਼ੀਸ਼ੇ ਦੇ ਆਰ-ਪਾਰ ਨਜਰ ਗਈ ਗਈ ਤਾਂ ਅੱਜ ਬਾਬੇ ਰਾਮਦੇਵ ਦੀ ਤਸਵੀਰ ਕੁੱਝ ਹੋਰ ਹੀ ਨਜਰ ਆਈ । ਤਲਵੰਡੀ ਸਾਬੋ ਦੇ ਪਿੰਡ ਲਾਲੇਵਾਣ ਵਿੱਚ ਇੱਕ ਸਮਾਰੋਹ ਦੌਰਾਨ ਰਾਮਦੇਵ ਨੇ ਆਪਣੇ ਪੈਰਾਂ ਕੋਲ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਰੱਖ ਕੇ ਆਪਣੇ ਲਈ ਨਵਾਂ ਜੱਭ ਸਹੇੜ ਲਿਆ ਹੈ।

ਹੋਇਆ ਇੰਝ ਕਿ ਬਾਬਾ ਰਾਮਦੇਵ ਆਪ ਤਾਂ ਸੋਫੇ ਤੇ ਬੈਠਾ ਸੀ, ਪਰ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਜਮੀਨ ਤੇ ਰੱਖੀ ਹੋਈ ਸੀ ਜਿਸਨੂੰ ਸ਼ੀਸ਼ੇ ਦੇ ਆਰ-ਪਾਰ ਸਾਰੇ ਹੀ ਲੋਕਾਂ ਨੇ ਵੇਖਿਆ ਹੈ, ਅਤੇ ਸਿੱਖ ਸੰਗਤਾਂ ਨੇ ਇਸਨੂੰ ਸਹਿਜੇ ਨਹੀਂ ਲਿਆ ਸਗੋਂ ਬਾਬਾ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ । ਇਸ ਵਿੱਚ ਸ਼ੀਸੇ ਦਾ ਕਸੂਰ ਕੋਈ ਨਹੀਂ ਕਿਉਂਕਿ ਹਿੰਦੂਵਾਦੀ ਬਾਬਾ ਰਾਮਦੇਵ ਅਕਸਰ ਹੀ ਲੋਕਾਂ ਨੂੰ ਯੋਗ ਦੇ ਨਾਮ ਉੱਤੇ ਹਿੰਦੂ ਮੱਤ ਨਾਲ ਲਗਾਤਾਰ ਜੋੜਦਾ ਆ ਰਿਹਾ ਹੈ, ਜਿਸਦਾ ਮਕਸਦ ਜਾਤੀ ਅਧਾਰਤ ਸਮਾਜ ਨੂੰ ਖਤਮ ਕਰਨਾ ਨਹੀਂ ਸਗੋਂ ਲਗਾਤਾਰ ਲੋਕਾਂ ਉੱਤੇ ਹਿੰਦੂਵਾਦ ਦਾ ਬੋਝ ਲੱਦਣਾ ਹੈ, ਕਿਉਂਕਿ ਹਿੰਦੂਵਾਦ ਦੀ ਨੀਂਹ ਹੀ ਜਾਤ-ਪਾਤ ਹੈ ।

ਇੰਨਾ ਹੀ ਨਹੀਂ ਭਾਰਤੀ ਜਨਤਾ ਪਾਰਟੀ ਜਿਸਨੂੰ ਪੰਜਾਬ ਅੰਦਰ ਅਕਾਲੀ ਦਲ ਦੀ ਸਰਪ੍ਰਸਤੀ ਹਾਸਿਲ ਹੈ ਦੇ ਸਹਿਯੋਗੀ ਬਾਲ ਠਾਕਰੇ ਰਾਸ਼ਟਰੀ ਪ੍ਰਧਾਨ ਹਿੰਦੂ ਸ਼ਿਵ ਸੈਨਾ ਨੇ ਵੀ ਕਹਿ ਦਿੱਤਾ ਹੈ ਕਿ ਬਾਬੇ ਰਾਮਦੇਵ ਨੂੰ ਸਾਡਾ ਆਸ਼ੀਰਵਾਦ ਪ੍ਰਾਪਤ ਹੈ, ਭਾਵ ਆਰਐੱਸਐੱਸ ਨੇ ਤਿੰਨ ਕੁ ਸਾਲ ਪਹਿਲਾਂ ਹੀ ਇਸ ਦੇਸ਼ ਨੂੰ ਆਉਣ ਵਾਲੇ ਵੀਹ ਸਾਲਾਂ ਵਿੱਚ ਹਿੰਦੂ ਰਾਸ਼ਟਰ ਬਨਾਉਣ ਦੀ ਤਾਜੀ-ਤਾਜੀ ਕਸਮ ਖਾਧੀ ਹੈ, ਜਿਸਨੂੰ ਪੂਰਾ ਕਰਨ ਲਈ ਬਾਬੇ ਰਾਮਦੇਵ ਤੋਂ ਲੈ ਕੇ ਸੰਘ ਦੇ ਕੱਟੜ ਹਮਾਇਤੀ ਰਹੇ ਅੰਨਾ ਹਜਾਰੇ ਵਰਗੇ ਲੋਕ ਭ੍ਰਿਸ਼ਟਾਚਾਰ ਦੇ ਨਾਂ ਤੇ ਪੂਰੀ ਤਰਾਂ ਤੱਤਪਰ ਹਨ। ਇਸੇ ਕੜੀ ਤਹਿਤ ਬਾਬੇ ਰਾਮਦੇਵ ਨੇ ਵੀ ਕੋਈ ਮੌਕਾ ਗੁਆਏ ਬਿਨਾਂ ਪੰਜਾਬ ਆ ਕੇ ਕਬੱਡੀ ਮੈਚ ਖੇਡਣ ਦੀ ਠਾਣ ਲਈ ਤੇ ਅਕਾਲੀਆਂ (ਬਾਦਲਕਿਆਂ) ਦੀ ਸਰਪ੍ਰਸਤੀ ਹੇਠ ਸ਼ਰੇਆਮ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਪੈਰਾਂ ਕੋਲ ਰੱਖ ਕੇ ਕਬੱਡੀ ਵਰਲਡ ਕੱਪ ਵਿੱਚ ਕੌਡੀ ਪਾ ਦਿੱਤੀ ਹੈ।

ਪੰਜਾਬ ਸਰਕਾਰ ਦਾ ਇਹ ਵਿਸ਼ੇਸ ਮਹਿਮਾਨ ਆਉਣ ਵਾਲੇ ਸਮੇਂ ਵਿੱਚ ਹਿੰਦੂਵਾਦ ਦੇ ਉਭਾਰ ਲਈ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਿੰਨਾ ਕੁ ਯੋਗਦਾਨ ਪਾਉਂਦਾ ਹੈ, ਇਸ ਬਾਰੇ ਸ਼ੀਸ਼ੇ ਨੂੰ ਦੂਸਰੇ ਪਾਸੇ ਕੀ ਵਿਖਾਈ ਦਿੰਦਾ ਹੈ, ਬਾਰੇ ਪਾਠਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਰਹੇਗੀ । ਰਾਮ ਰਾਜ ਦਾ ਹੋਕਾ ਦੇਣ ਵਾਲਾ ਬਾਬਾ ਰਾਮਦੇਵ ਪੰਜਾਬੀਆਂ ਦੀਆਂ ਮੰਗਾਂ ਲਈ ਕਿੰਨਾ ਕੁ ਚਿੰਤਤ ਹੈ ਇਸ ਬਾਰੇ ਵੀ ਸ਼ੀਸ਼ੇ ਤੇ ਜੰਮੀ ਧੁੰਦ ਨੂੰ ਸਾਫ ਕਰਕੇ ਅਸਲ ਤਸਵੀਰ ਪੇਸ਼ ਕਰਨਾ ਸ਼ੀਸੇ ਦਾ ਮੁੱਖ ਮਨੋਰਥ ਰਹੇਗਾ।

ਬਹੁਜਨ ਐਕਸਪ੍ਰੈੱਸ ਵਿੱਚੋਂ ਬਲਦੇਵ ਝੱਲੀ ਦੀ ਕਲਮ ਤੋਂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top