Share on Facebook

Main News Page

ਸਿੱਖ ਸਿਧਾਂਤਾਂ ਤੇ ਸਿੱਖ ਗੁਰੂਆਂ ਦੀ ਪਹਿਚਾਣ ਸਬੰਧੀ ਗੁੰਮਰਾਹਕੁੰਨ ਪ੍ਰਚਾਰ ਤੋਂ ਸੰਗਤਾਂ ਸਾਵਧਾਨ ਰਹਿਣ: ਭਾਈ ਪ੍ਰਭਦੀਪ ਸਿੰਘ

ਲੰਡਨ, 2 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ): ਬੀਤੇ ਕੁਝ ਦਿਨਾਂ ਤੋਂ ਯੂ. ਕੇ. ਦੇ ਟੀ. ਵੀ. ਚੈਨਲਾਂ ਅਤੇ ਯੂ ਟਿਊਬ 'ਤੇ ਵਿਦਵਾਨਾਂ ਵੱਲੋਂ ਸਿੱਖ ਧਰਮ ਸਬੰਧੀ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਅਧੀਨ ਇੱਕ ਮੁਸਲਿਮ ਪ੍ਰਚਾਰਕ ਨੇ ਅੰਮ੍ਰਿਤ ਬਾਰੇ ਇਤਰਾਜ਼ਯੋਗ ਟਿਪਣੀਆਂ ਕੀਤੀਆਂ ਤੇ ਇੱਕ ਹੋਰ ਪ੍ਰਚਾਰਕ ਨੇ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਹੋਣ ਬਾਰੇ ਕਿਹਾ।

ਇਨ੍ਹਾਂ ਸਵਾਲਾਂ ਦੇ ਜਵਾਬ 'ਚ ਗੁਰਦੁਆਰਾ ਰਾਮਗੜ੍ਹੀਆ ਸਲੋਹ ਵੱਲੋਂ ਸਲੋਹ ਦੇ ਸਿੱਖ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ ਜਿੱਥੇ ਟਾਈਗਰ ਜੱਥਾ ਯੂ. ਕੇ. ਦੇ ਨੌਜਵਾਨ ਪ੍ਰਚਾਰਕ ਭਾਈ ਪ੍ਰਭਦੀਪ ਸਿੰਘ ਨੇ ਸਿੱਖ ਸੰਗਤਾਂ ਨੂੰ ਇਸ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਕਰਦਿਆਂ ਕਿਹਾ ਕਿ ਜਿਹੜੇ ਪ੍ਰਚਾਰਕ ਨੂੰ ਇਹ ਵੀ ਨਹੀਂ ਪਤਾ ਕਿ ਅੰਮ੍ਰਿਤ ਤਿਆਰ ਕਰਨ ਵੇਲੇ ਪਤਾਸੇ ਪਾਉਣ ਵਾਲੀ ਮਾਤਾ ਕੌਣ ਸੀ, ਭਲਾ ਉਹ ਕਿਸ ਤਰ੍ਹਾਂ ਦਾ ਵਿਦਵਾਨ ਹੋ ਸਕਦਾ ਹੈ, ਉਨ੍ਹਾਂ ਨੇ ਵੀਡੀਓ ਰਾਹੀਂ ਸਬੂਤ ਦਿੱਤਾ ਕਿ ਕਿਸ ਤਰ੍ਹਾਂ ਇੱਕ ਪ੍ਰਚਾਰਕ ਮਾਤਾ ਸਾਹਿਬ ਕੌਰ ਦਾ ਅਧੂਰਾ ਨਾਂਅ ਲੈਂਦਿਆਂ ਉਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਕਹਿ ਰਿਹਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਾਕ ਦੇਵ ਜੀ ਦਾ ਮੱਕੇ ਜਾਣ ਦਾ ਸਬੂਤ ਦਿੰਦਿਆਂ ਇੱਕ ਹੋਰ ਪ੍ਰਚਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਹੋਣ ਦਾ ਪ੍ਰਚਾਰ ਕਰ ਰਿਹਾ ਹੈ। ਭਾਈ ਪ੍ਰਭਦੀਪ ਸਿੰਘ ਨੇ ਇਸ ਮੌਕੇ ਅੰਮ੍ਰਿਤ ਦੀ ਪ੍ਰੀਭਾਸ਼ਾ ਬਾਰੇ ਤੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਸਿੱਖ ਧਰਮ ਦੇ ਬਾਨੀ ਹੋਣ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁੰਮਰਾਹਕੁੰਨ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।

Source: Ajit Jalandhar


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top