Share on Facebook

Main News Page

ਬੇਇਨਸਾਫੀ ਦੇ ਸਤਾਈ ਸਾਲ ਸਤਾਈ ਮਿੰਟ ਦਾ ਪੂਰਨ ਹਨੇਰਾ ਕਰ ਕੇ ਮਨਾਏ ਜਾਣ: ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਓ ਸੁੱਤਿਓ ਸਿੱਖੋ ! ਉੱਠੋ !! ਵੇਖੋ !!! ਕਿਸ ਤਰ੍ਹਾਂ ਅੱਜ ਸਤਾਈ ਸਾਲ ਹੋ ਗਏ ਨੇ ਤੁਹਾਡਾ ਯੋਜਨਾਬੱਧ ਨਸਲਘਾਤ ਕੀਤਿਆਂ, ਇੱਕ ਕਹੇ ਜਾਂਦੇ ਲੋਕਤੰਤਰ ਅੰਦਰ ਤੁਹਾਡੀ ਕਤਲੋ-ਗਾਰਤ ਕੀਤਿਆਂ, ਚਾਂਘਾਂ ਮਾਰ-੨ ਤੁਹਾਡੇ ਖੂਨ ਦੀ ਹੋਲੀ ਖੇਡਿਆਂ ...

ਵੇਖਿਓ ਕਿਤੇ ਭੁੱਲ ਨਾ ਜਾਣਾ ਆਪਣੇ ਇਸ ਘੱਲੂਘਾਰੇ ਨੂੰ ਕਿਉਂ ਕਰ ਜੋ ਕੌਮਾਂ ਅਣਖ ਭੁਲਾ ਆਪਣੇ 'ਤੇ ਹੋਏ ਜ਼ੁਲਮਾਂ ਦੀ ਦਾਸਤਾਨ ਭੁੱਲ ਜਾਂਦੀਆਂ ਨੇ, ਉਹ ਆਪਣੇ ਖਾਤਮੇ ਦਾ ਰਾਹ ਪੱਧਰਾ ਕਰ ਦਿੰਦੀਆਂ ਹਨ !!!

ਜਿਸ ਪ੍ਰਕਾਰ ਹੋਰ ਕੌਮਾਂ ਰਾਜੇ ਰਾਮ ਦੀ ਕਹਾਣੀ ਨੂੰ ਅਧਾਰ ਬਣਾ ਕੇ ਸਦੀਆਂ ਤੋਂ ਦੀਵਾਲੀ ਤੇ ਦੁਸਹਿਰਾ ਮਨਾ ਰਹੀਆਂ ਹਨ, ਸਾਡੇ ਸਿੱਖਾਂ ਦਾ ਵੀ ਫਰਜ਼ ਬਣਦਾ ਹੈ ਕਿ ਕੇਵਲ ਢਾਈ ਦਹਾਕੇ ਪਹਿਲਾਂ ਸਾਡੇ ਨਾਲ ਵਾਪਰੇ ਦੁਖਾਂਤ ਨੂੰ ਵਾਰ-੨ ਮਨਾਇਆ ਜਾਵੇ, ਤਾਂਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਜਾਣ ਸਕਣ ਕਿ ਇਸ 'ਨਕਲੀ ਲੋਕਤੰਤਰ' ਅੰਦਰ ਅਸੀਂ ਆਪਣੇ ਪਿੰਡੇ 'ਤੇ ਕੀ-ਕੀ ਹੰਢਾਇਆ ਹੈ!

ਸਤਾਈ ਸਾਲ ਪਹਿਲਾਂ ਜੋ ਹਨੇਰਾ ਜੋ ਭਿਆਨਕ ਕਾਲੇ ਦਿਨ ਸਾਡੇ ਵੀਰਾਂ ਭੈਣਾਂ ਨੇ ਝੱਲੇ ਹਨ ਤੇ ਸਰਕਾਰ-ਏ-ਹਿੰਦ ਵਲੋਂ ਬੜ੍ਹੀ ਬੇਸ਼ਰਮੀ ਨਾਲ ਸਰੇਆਮ ਕੀਤੀ ਜਾ ਰਹੀ ਬੇਇਨਸਾਫੀ ਕਾਰਨ ਜਿਸਦੇ ਰਿਸਦੇ ਜ਼ਖਮ ਅਜੇ ਵੀ ਸਾਡੇ ਪਿੰਡੇ ਤੇ ਮੌਜੂਦ ਹਨ, ਆਓ ਹਿੰਦ ਸਰਕਾਰ ਨੂੰ ਉਸੇ ਹਨੇਰੇ ਅਤੇ ਉਸੇ ਕਾਲਖ਼ ਦਾ ਸ਼ੀਸ਼ਾ ਦਿਖਾਉਣ ਲਈ ਅਤੇ ਜ਼ੁਲਮਾਂ ਦਾ ਸ਼ਿਕਾਰ ਹੋਏ ਆਪਣੇ ਮਾਸੂਮ ਵੀਰਾਂ, ਭੈਣਾਂ ਅਤੇ ਬੱਚਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਇਹਨਾਂ ਦਿਨਾਂ ਨੂੰ ਭਰ "ਹਨੇਰਾ" ਕਰ ਮਨਾਈਏ !!

ਤਿੰਨ ਨਵੰਬਰ ਨੂੰ ਘੱਟੋ-ਘੱਟ ਹਰ ਸਿੱਖ ਘਰ ਤੇ ਹਰ ਉਹ ਮਨੁੱਖ ਜੋ ਮਨੁੱਖੀ-ਅਧਿਕਾਰਾਂ ਦਾ ਹਾਮੀ ਹੈ, ਸਤਾਈ ਮਿੰਟ ਪੂਰੀ ਤਰ੍ਹਾਂ ਬਿਜਲੀ ਬੰਦ ਕਰਕੇ "ਹਨੇਰਾ" ਜ਼ਰੂਰ ਕਰੇ ...

ਸਭ ਨੂੰ ਤਿਆਰ ਕੀਤਾ ਜਾਵੇ ਕਿ 3 ਨਵੰਬਰ 2011 ਨੂੰ ਇਸ ਕਤਲੇਆਮ ਦੀ ਯਾਦ ਇੰਡੀਅਨ ਟਾਈਮ ਅਨੁਸਾਰ ਸ਼ਾਮੀਂ 8:00 pm ਵਜੇ ਤੋਂ 8:27 pm ਤਕ ਸਤਾਈ ਮਿੰਟ ਬਿਜਲੀ ਪੂਰਨ ਬੰਦ ਕਰਕੇ "ਹਨੇਰਾ" ਕਰਕੇ ਮਨਾਈ ਜਾਵੇ !

ਇਸ ਸੁਨੇਹੇ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਸਾਡਾ ਪਹਿਲਾ ਫਰਜ਼ ਹੈ ...

ਮੀਡੀਆ ਦੇ ਹਰ ਜ਼ਰੀਏ, ਅਖਬਾਰ, ਰੇਡੀਓ, ਟੀ.ਵੀ. , SMS, ਇੰਟਰਨੈੱਟ, ਈਮੇਲ, ਟਵਿੱਟਰ, ਫੇਸਬੁੱਕ, ਹੋਰ ਵੀ ਜਿੱਥੇ ਤਕ ਕਿਸੇ ਦੀ ਪਹੁੰਚ ਹੈ, ਗਲੀ, ਮੁਹੱਲੇ, ਸ਼ਹਿਰ ਦੀਆਂ ਸੰਸਥਾਵਾਂ, ਗੁਰਦਵਾਰੇ, ਹਰ ਪਾਸੇ ਇਸ ਵਿਰੋਧ ਦੀ ਆਵਾਜ਼ ਬੁਲੰਦ ਕੀਤੀ ਜਾਵੇ ..

ਯਾਦ ਰਹੇ 3 ਨਵੰਬਰ 2011 ਸ਼ਾਮ 8:00 to 8:27 ਇੰਡੀਅਨ ਟਾਈਮ ਅਨੁਸਾਰ !!

ਨਵੰਬਰ ੧੯੮੪ ਦੇ ਸਿੱਖ ਨਸਲਘਾਤ ਦੇ ਇਸ ਵਿਰੋਧ ਨੂੰ ਤਕੜਾ ਕਰੋ.. ਵਧ ਤੋਂ ਵਧ ਆਮ ਜਨਤਾ ਵਿੱਚ ਇਸਦੀ ਜਾਗਰੁਕਤਾ ਫੈਲਾਓ ..

See below the link of Facebook Event for same:

https://www.facebook.com/event.php?eid=221063027960059  


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top