Share on Facebook

Main News Page

ਯੂ.ਕੇ ਆਰਮੀ ਦੇ ਮੈਡੀਕਲ ਕੋਰ ਵਿੱਚ ਜਤਿੰਦਰ ਸਿੰਘ, ਪਹਿਲਾ ਸਾਬਤ ਸੂਰਤ ਸਿੰਘ ਭਰਤੀ

ਲੰਡਨ (ਸਰਬਜੀਤ ਸਿੰਘ ਬਨੂੜ): ਭਾਂਵੇਂ ਕਿ ਸਿੱਖਾਂ ਨੇ ਪਹਿਲੀ, ਦੂਜੀ ਵਿਸ਼ਵ ਜੰਗਾਂ ਵਿੱਚ ਆਪਣੀ ਵੱਖਰੀ ਪਹਿਚਾਣ, ਦਲੇਰ ਤੇ ਨਿਡਰਤਾ ਦਾ ਜੋ ਸਬੂਤ ਦਿੱਤਾ ਅਤੇ ਮੁਹਰਲੀ ਕਤਾਰ ਵਿੱਚ ਖੜ੍ਹ ਕੇ ਲੱਖਾਂ ਕੁਰਬਾਨੀਆਂ ਦਾ ਜੋ ਇਤਿਹਾਸ ਸਿਰਜਿਆ ਹੋਇਆ ਹੈ । ਭਾਂਵੇਂ ਕਿ ਯੂ.ਕੇ ਵਿੱਚ ਸਿੱਖਾਂ ਰੈਜਮੈਂਟ ਨਹੀਂ ਹੈ ਪੰਰਤੂ ਸਮੇਂ ਸਮੇਂ ਸਿਰ ਪੰਜਾਬ ਤੋਂ ਆਏ ਅਨੇਕਾਂ ਬਾਸ਼ਿੰਦੇ ਤੇ ਵਿਦਿਆਰਥੀ ਫੌਜ਼ ਵਿੱਚ ਭਰਤੀ ਹੋਣ ਨੂੰ ਵੱਡੀ ਪੱਧਰ ਤੇ ਤਰਜੀਹੀ ਦੇ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਅੱਗੇ ਤੋਰ ਰਹੇ ਹਨ।

ਇਸੇ ਸੰਦਰਭ ਵਿੱਚ ਪੰਜਾਬ ਤੋਂ ਯੂ.ਕੇ ਪੜਨ ਆਏ ਜਤਿੰਦਰ ਸਿੰਘ ਨੇ ਆਰਮੀ ਮੈਡੀਕਲ ਕੋਰ ਵਿੱਚ ਪਹਿਲਾਂ ਸਾਬਤ ਸੂਰਤ ਸਿੱਖ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਪੰਜਾਬੀਆਂ ਨੂੰ ਫੌਜ ਵਿੱਚ ਭਰਤੀ ਹੋਣ ਦਾ ਮਾਣ ਦਿੱਤਾ ਹੈ।

ਜਿ਼ਕਰਯੋਗ ਹੈ ਕਿ ਪੰਜਾਬ ਤੋਂ ਕੁਝ ਸਾਲ ਪਹਿਲਾਂ ਯੂ.ਕੇ ਦੀ ਧਰਤੀ ਤੇ ਪੜਾਈ ਕਰਨ ਆਏ ਅਨੇਕਾਂ ਵਿਦਿਆਰਥੀ ਫੌਜ ਵਿੱਚ ਜਾਣ ਨੂੰ ਤਰਜੀਹੀ ਦੇ ਰਹੇ ਹਨ। ਇਸੇ ਸਮੇਂ ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਪਿੰਡ ਸ਼ੇਖੂਪੁਰਾ ਤਹਸੀਲ ਬਟਾਲਾ ਦੇ ਜਤਿਦਰ ਸਿੰਘ ਪੁੱਤਰ ਡਾ: ਕੁਲਵਿੰਦਰ ਸਿੰਘ ਮਾਤਾ ਪਰਮਿੰਦਰ ਕੌਰ ਦਾ ਲਾਡਲਾ ਨੇ ਮੈਡੀਕਲ ਕੋਰ ਵਿੱਚ ਭਰਤੀ ਹੋ ਕੇ ਬੀਤੇ ਦਿਨੀਂ ਪਾਸਿੰਗ ਪੇਰਡ ਪਾਸ ਕਰ ਕੇ ਮੈਡੀਕਲ ਕੋਰ ਵਿੱਚ ਪਹਿਲਾਂ ਸਾਬਤ ਸੂਰਤ ਸਿੱਖ ਭਰਤੀ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ।

ਦੱਸਣਯੋਗ ਹੈ ਕਿ ਸ ਜਤਿੰਦਰ ਸਿੰਘ ਦੇ ਪਿਤਾ ਵੀ ਕਿੱਤੇ ਵਜੋਂ ਡਾਕਟਰ ਹਨ ਤੇ ਨਰਸਿੰਗ ਹੋਮ ਚਲਾਉਂਦੇ ਹਨ ਤੇ ਉਨ੍ਹਾਂ ਦਾ ਪੁੱਤਰ ਫੌਜ਼ ਵਿੱਚ ਮੈਡੀਕਲ ਟੈਕਨੀਸ਼ਅਨ ਦੇ ਤੌਰ ਤੇ ਯੂ.ਕੇ ਫੌਜ਼ ਵਿਚ ਸੇਵਾ ਨਿਭਾਏਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top