Share on Facebook

Main News Page

ਕੀ ਸ਼੍ਰੋਮਣੀ ਕਮੇਟੀ ਨੂੰ  ਸ਼੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਬਹਾਲੀ ਲਈ ਸ਼ਹੀਦ ਹੋਣ ਵਾਲੇ ਭਾਈ ਬੇਅੰਤ ਸਿੰਘ  ਬਾਰੇ ਹੀ ਕੋਈ ਜਾਣਕਾਰੀ ਨਹੀਂ?

ਅੰਮ੍ਰਿਤਸਰ 31 ਅਕਤੂਬਰ (ਰਾਜਿੰਦਰ ਬਾਠ/ਰਾਜਵਿੰਦਰ ਰਾਜ): ਜੂਨ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਫੌਜੀ ਹਮਲੇ ਵਿਚ ਮਲੀਆ ਮੇਟ ਕਰਨ ਦੀ ਸਾਜ਼ਿਸ਼ ਰਚਣ ਵਾਲੀ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰ ਮੁਕਾਉਣ ਤੇ ਇਸ ਬੇਇਜ਼ਤੀ ਦਾ ਬਦਲਾ ਲੈ ਕੇ, ਸਿੱਖ ਕੌਮ ਦੀ ਲਾਜ਼ ਤੇ ਪੱਗ ਨੂੰ ਬਚਾਉਣ ਵਾਲੇ ਗਭੱਰੂ ਸ਼੍ਰੀ ਬਿਅੰਤ ਸਿੰਘ ਨੂੰ ਅੱਜ ਦੇ ਦਿਨ ਹੀ ਸ਼ਹੀਦੀ ਦਾ ਜਾਮ ਪੀ ਕੇ ਸਿੱਖਾਂ ਦਾ ਸਾਰੀ ਦੁਨੀਆਂ ਵਿਚ ਨਾਮ ਉਚਾ ਕੀਤਾ।

ਪਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਚਲਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਬੇਅੰਤ ਸਿੰਘ ਦੀ ਦਿੱਤੀ ਕੁਰਬਾਨੀ ਦਾ ਇੰਨੀ ਜਲਦੀ ਚੇਤਾ ਭੁੱਲ ਜਾਵੇਗਾ, ਇਹ ਗੱਲ ਆਮ ਸਿੱਖ ਸੋਚ ਰਖੱਣ ਵਾਲਾ ਵਿਅਕਤੀ ਕਦੀ ਸੋਚ ਵੀ ਨਹੀਂ ਸਕਦਾ? ਅੱਜ ਇਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਲੇ ਬੇਅੰਤ ਸਿੰਘ ਦਾ ਭੋਗ ਸ਼੍ਰੋਮਣੀ ਕਮੇਟੀ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਾ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਝੰਡੇ ਬੁੰਗੇ ਵਿਚ ਰਸਮੀ ਤੌਰ ਤੇ ਪਾਇਆ ਗਿਆ, ਜਿਸ ਸੰਬੰਧੀ ਨਾ ਤਾਂ ਸ਼੍ਰੀ ਦਰਬਾਰ ਸਾਹਿਬ ਵਿਚ ਮੌਜੂਦ ਸੰਗਤਾਂ ਨੂੰ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰਾਂ ਤੇ ਅਧਿਕਾਰੀਆਂ ਨੂੰ ਪਤਾ ਸੀ।

ਪਥੰਕ ਜਥੇਬੰਦੀਆਂ ਤੇ ਮੀਡੀਆ ਨੂੰ ਇਸਦੀ ਭਿਣਕ ਤੱਕ ਨਹੀਂ ਲਗਣ ਦਿੱਤੀ ਗਈ। ਇਸ ਤੋਂ ਵੀ ਵੱਧ ਦੁੱਖਦਾਈ ਪਹਿਲੂ ਇਹ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਦਾ ਮਾਣ ਹਾਸਿਲ ਕਰਨ ਵਾਲੇ ਗਿਆਨੀ ਗੁਰਬਚਨ ਸਿੰਘ ਜੀ,ਜਿਨਾਂ ਦਾ ਘਰ ਤੇ ਦਫਤਰ ਇਸ ਭੋਗ ਵਾਲੇ ਸਥਾਨ ਤੋਂ ਕੁਝ ਕੁ ਕਦਮਾਂ ਦੀ ਦੂਰੀ ਤੇ ਹੀ ਸੀ, ਨੇ ਵੀ ਇਸ ਮਹਾਨ ਸ਼ਹੀਦ ਨੂੰ, ਇੱਥੇ ਆ ਕੇ ਸ਼ਰਧਾਂਜ਼ਲੀ ਦੇਣਾ ਮੁਨਾਸਿਬ ਨਾ ਸਮਝਿਆ। ਅਜੇ ਵੀ ਭਾਰਤੀਫੌਜ ਦੀਆਂ ਗੋਲੀਆਂ ਨਾਲ ਵਿੰਨਿਆ ਤੇ ਅੱਗ ਨਾਲ ਝੁਲਸੇ ਪਏ ਤੇਜ਼ਾ ਸਿੰਘਸਮੁੰਦਰੀ ਹਾਲ ਦੇ ਵਾਤਾ ਅਨੁਕੂਲ ਦਫਤਰਾਂ ਵਿਚ ਬੈਠੇ ਸ਼੍ਰੋਮਣੀ ਕਮੇਟੀ ਦੇ ਅਹਿਲਕਾਰਾਂ ਤੇ ਮੁਲਾਜ਼ਮਾਂ ਪਾਸੋਂ ਸਰਦਾਰ ਬੇਅੰਤ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਅੱਜ ਪਾਏ ਗਏ ਭੋਗ ਸੰਬੰਧੀ ਜਾਣਕਾਰੀ ਹਾਸਿਲ ਕਰਨੀ ਚਾਹੀ ਤਾਂ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਜਦ ਬਹੁਤਿਆਂ ਦਾ ਇਹੀ ਜਵਾਬ ਸੀ ਕਿ ਕਿਹੜਾ ਬੇਅੰਤ ਸਿੰਘ? ਪ੍ਰਾਪਤ ਜਾਣਕਾਰੀ ਅਨੁਸਾਰ ਪਰਸੋਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਸ਼੍ਰੀ ਝੰਡੇ ਬੁੰਗੇ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ਼੍ਰੀਅਖੰਡ ਪਾਠ ਰੱਖਿਆ ਗਿਆ ਸੀ ਜਿਸ ਦਾ ਅੱਜ ਸਵੇਰੇ 8:30 ਵਜੇ ਭੋਗ ਪਾਇਆ ਗਿਆ।

ਇਸ ਵਕਤ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਚਲਾ ਰਹੀ ਕਮੇਟੀ ਦੇ ਕੁਝ ਗਿਣੇ-ਮਿਥੇ ਮੁਲਾਜ਼ਮਾਂ ਤੇ ਅਹੁਦੇ ਦਾਰਾਂ ਨੇ ਰਸਮੀ ਤੌਰ ਤੇ ਬੱਧੇ-ਰੁੱਧੇ ਮਜ਼ਬੂਰੀ ਵਸ ਮਥੱਾ ਟੇਕ ਕੇ ਆਪਣੀ ਹਾਜ਼ਰੀ ਭਰ ਕੇ ਉਥੋਂ ਖਿਸਕਣਾ ਹੀ ਮੁਨਾਸਿਬ ਸਮਝਿਆ। ਕਈ ਮੁਲਾਜ਼ਮਤਾਂ ਪਏ ਭੋਗ ਤੋਂ ਬਾਅਦ ਹੀ ਆਪਣਾ ਚੇਹਰਾ ਦਿਖਾਉਂਦੇ ਨਜ਼ਰ ਆਏ ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਬੰਡਾਲਾ ਨੇ ਗੁਰਬਾਣੀ ਦਾ ਵੈਰਾਗਮਈ ਅਤੇ ਬੀਰਰਸੀ ਕੀਰਤਨ ਕੀਤਾ ਤੇ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਨੇ ਹੁਕਮ ਨਾਮਾ ਲਿਆ, ਮੁੱਖ ਅਰਦਾਸੀਏ ਭਾਈ ਧਰਮ ਸਿੰਘ ਜੀ ਨੇ ਅਰਦਾਸ ਦੀ ਸੇਵਾ ਨਿਭਾਈ। ਇਸ ਵਕਤ ਕਿਸੇ ਵੀ ਵਕਤਾ ਨੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਨੀ ਮੁਨਾਸਿਬ ਨਹੀਂ ਸਮਝੀ। ਇਸ ਮੌਕੇ ਸ਼ਹੀਦ ਬੇਅੰਤ ਸਿੰਘ ਦੇ ਪਰਿਵਾਰਕ ਜੀਆਂ ਵਿਚੋਂ ਵੀ ਕਿਸੇ ਨੂੰ ਸੱਦਿਆ ਨਹੀਂ ਗਿਆ ਸੀ।

ਸਿੱਖ ਮਸਲਿਆਂ, ਸ਼ਹੀਦਾਂ ਦਾ ਸਤਿਕਾਰ ਤੇ ਉਹਨਾਂ ਦੀ ਯਾਦਗਾਰ ਬਣਾਏ ਜਾਣ ਅਤੇ ਸ਼ਹੀਦਾਂ ਦੇ ਨਾਂਅ ਤੇ ਪੈਸਾ ਇਕਠਾ ਕਰਨ ਵਾਲੀਆਂ ਫੋਟੋ ਪ੍ਰਧਾਨ ਪੰਥਕ ਜਥੱੇਬੰਦੀਆਂ, ਫੈਡਰੇਸ਼ਨਾਂ, ਨੂੰ ਵੀ ਅੱਜ ਇਸ ਦਿਹਾੜੇ ਦੀ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਾਂ ਵਾਂਗ ਹੀ ਕੋਈ ਪਤਾ ਨਹੀਂ ਸੀ। ਇਸ ਪੱਤਰਕਾਰ ਵਲੋਂ ਇਹਨਾਂ ਜਥੱੇਬੰਦੀਆਂ ਤੇ ਸੰਗਠਨਾਂ ਦੇ ਅਹੁਦੇਦਾਰਾਂ ਨੂਂ ਪੁੱਛਣ ਤੇ ਬਹੁਤਿਆਂ ਨੇ ਇਸ ਸੰਬੰਧੀ ਅਗਿਆਨਤਾ ਜ਼ਾਹਿਰ ਕੀਤੀ ਤੇ ਕੁਝ ਇਕ ਨੇ ਇਸ ਮੌਕੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਕੋਈ ਜਾਣਕਾਰੀ ਜਾਂ ਸੱਦਾ ਨਾ ਦੇਣ ਦਾ ਇਲਜ਼ਾਮ ਲਾਇਆ। ਇਸ ਸੰਬੰਧੀ ਪਬਲੀਸਟੀ ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸੱਕਤਰ ਸ.ਰਾਮ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਪ੍ਰਥਾ ਅਨੁਸਾਰ ਹਰ ਸਾਲ ਅੱਜ ਦੇ ਦਿਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਸ਼੍ਰੀ ਅਖੰਡ ਪਾਠ ਜੀ ਦਾ ਭੋਗ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।ਇਸ ਸੰਬੰਧੀ ਕਿਸੇ ਨੂੰ ਉਚੇਚੇ ਤੌਰ ਤੇ ਸੂਚਿਤ ਕਰਨਾ ਮੁਨਾਸਿਬ ਨਹੀਂ। ਪਰ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਾਲ ਵਿਚ ਹੀ ਹੋਈਆਂ ਚੌਣਾਂ ਵਿਚ ਪੰਥ ਦੇ ਨਾਂਅ ਤੇ ਵੋਟਾਂ ਲੈਣ ਵਾਲੇ ਸ਼੍ਰੋਮਣੀ ਕਮੇਟੀ ਮੈˆਬਰਾਂ ਨੇ, ਇਹਨਾਂ ਚੌਣਾਂ ਤੋਂ ਥੋੜੇ ਦਿਨ ਬਾਅਦਹੀ ਸਿੱਖਾਂ ਦੇ ਤਾਜ਼ਾ ਖੂਨੀ ਇਤਿਹਾਸ ਬਾਰੇ ਆਪਣੀਆਂ ਅੱਖਾਂ ਮੀਟ ਲਈਆਂ ਹਨ।

ਇਥੋਂ ਤੱਕ ਕੇ ਹਰ ਰੋਜ਼ ਬਿਨਾਂ ਨਾਗਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਾਲਕੀ ਦੀ ਸੇਵਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਮੈˆਬਰ ਤੇ ਸਾਬਕਾ ਉਚੱ ਅਧਿਕਾਰੀ ਰਜਿੰਦਰ ਸਿੰਘ ਮਹਿਤਾ ਜੋ ਕਿ ਅੱਜ ਭੋਗ ਸਮੇਂ ਸ਼੍ਰੀ ਹਰਿਮੰਦਰ ਸਾਹਿਬ ਵਿਚ ਮੌਜੂਦ ਸਨ ਨੇ ਵੀ ਇਸ ਸਮੇਂ ਦੌਰਾਨ ਪੈ ਰਹੇ ਸ਼ਹੀਦ ਬੇਅੰਤ ਸਿੰਘ ਦੇ ਭੋਗ ਬਾਰੇ ਇਲਮ ਨਾ ਹੋਣ ਕਰਕੇ ਅਪਣੀ ਹਾਜ਼ਰੀ ਬਾਰੇ ਲਾਚਾਰੀ ਜ਼ਾਹਿਰ ਕੀਤੀ। ਜ਼ਿਕਰਯੋਗ ਹੈ ਕਿ ਸ਼ਹੀਦਾਂ ਦੇ ਵਾਰਸ ਕਹਾਉਣ ਵਾਲੇ ਕਿਸੇ ਵੀ ਰਾਜਸੀ ਦਾਰਮਿਕ ਆਗੂ ਨੇ ਸ਼੍ਰੀ ਦਰਬਾਰ ਸਾਹਿਬ ਸਥਿਤ ਕੇਂਦਰੀ ਸਿੱਖ ਅਜਾਇਬਘਰ ਵਿਚ ਸ਼ੁਸ਼ੋਬਿਤ ਭਾਈ ਬੇਅੰਤ ਸਿੰਘ ਦੀ ਪੇਂਟਿੰਗ ਉਪੱਰ ਇਕ ਪੰਛੀ ਝਾਤ ਵੀ ਮਾਰਨੀ ਜ਼ਰੂਰੀ ਨਹੀਂ ਸਮਝੀ। ਸਿੱਖ ਕੌਮ ਦੀ ਪ੍ਰਧੀਨਿਧਤਾ ਕਰਨ ਵਾਲੇ, ਸਿੱਖ ਕੌਮ ਤੇ ਹੁੰਦੇ ਜ਼ੁਲਮਾਂ ਬਾਰੇ ਆਹਾਂ ਭਰਨ ਤੇ ਢਾਹਾਂ ਮਾਰਨ ਵਾਲੇ ਤੇ ਸਿੱਖਾਂ ਦੀ ਸਿਰਮੌਰ ਸੰਸਥਵਾਂ ਦੇ ਮੁੱਖੀ ਬੇਅੰਤ ਸਿੰਘ ਦੀ ਸਿੱਖ ਇਤਿਹਾਸ ਵਿਚ ਨਾ ਭੁਲੱਣਵਾਲੀ ਤੇ ਮਹਾਨ ਸ਼ਹਾਦਤ ਨੂੰ ਇੰਨੀ ਜਲਦੀ ਭੁੱਲ ਜਾਣਗੇ, ਸਿੱਖ ਕੌਮ ਦੀ ਇਸ ਤੋਂ ਵੱਧ ਕੇ ਹੋਰ ਤ੍ਰਾਸਦੀ ਕੀ ਹੋ ਸਕਦੀ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top