Share on Facebook

Main News Page

ਇਟਲੀ ਦੇ ਵੇਰੋਨਾ ਏਅਰਪੋਰਟ ਅਧਿਕਾਰੀ ਦਸਤਾਰ ਨਾ ਉਤਾਰਨ ਲਈ ਰਜ਼ਾਮੰਦ

ਕੁਵੈਤ (30 ਅਕਤੂਬਰ, ਅਰਜਨ ਸਿੰਘ ਖੈਹਰਾ) ਪਿਛਲੇ ਦਿਨੀ ਇਟਲੀ ਦੇ ਵੇਰੋਨਾ ਏਅਰਪੋਰਟ ਤੇ ਖਾਲਸਾ ਪੰਥ ਦੇ ਮਹਾਨ ਵਿਦਵਾਨ,ਲੇਖਕ ਅਤੇ ਅੰਤਰਰਾਸ਼ਟਰੀ ਮਿਸ਼ਨਰੀ ਪ੍ਰਚਾਰਕ ਗਿ:ਗੁਰਬਖਸ ਸਿੰਘ ਜੀ "ਗੁਲਸ਼ਨ"ਯੂ.ਕੇ ਵਾਲਿਆਂ ਨਾਲ ਦਸਤਾਰ ਉਤਾਰਨ ਸਬੰਧੀ ਹੋਈ ਖਿਚੋਤਾਣ ਨੇ ਇਕ ਨਵਾਂ ਰਸਤਾ ਅਖਤਿਆਰ ਕਰਦਿਆਂ ਨਵੀਂ ਹਾਂ ਪੱਖੀ ਪਹਿਲ ਨੇ ਖਾਲਸਾ ਪੰਥ ਦੇ ਦਰਵਾਜ਼ੇ ਤੇ ਇਕ ਨਰੋਈ ਦਸਤੱਕ ਦਿੱਤੀ ਹੈ। ਜਿੱਥੇ ਅਖਾਉਤੀ ਪੰਥਕ ਸਰਕਾਰਾਂ,ਸਿੱਖ ਕੌਮ ਦੀ ਨੁੰਮਾਇਦਾ ਜਮਾਤ ਸ਼੍ਰੋ:ਗੁ:ਪ੍ਰ: ਕਮੇਟੀ ਅਤੇ ਸਾਧ ਯੂਨੀਅਨ ਆਦਿਕ ਸਿੱਖੀ ਦੇ ਪ੍ਰਚਾਰ ਅਤੇ ਦਸਤਾਰ ਸਬੰਧੀ ਵੱਡੇ ਵੱਡੇ ਬਿਆਨ ਦਾਗ ਕੇ ਦਮਗਜ਼ੇ ਮਾਰਦੇ ਰਹਿੰਦੇ ਹਨ ਅਤੇ ਬਿਨਾਂ ਕੋਈ ਪਰਾਪਤੀ ਪੰਥ ਦੇ ਅਲੰਬਰਦਾਰ ਕਹਾਉਣ ਤੋਂ ਪਿਛੇ ਨਹੀ ਰਹਿੰਦੇ, ਉਹਨਾਂ ਨੂੰ ਆਪਣੇ ਅੰਦਰਲੇ ਗੱਲੀਂ ਬਾਤੀਂ ਸਿੱਖੀ ਦੇ ਪਿਆਰ ਦੇ ਸ਼ੰਕੇ ਨੂੰ ਸਮਝਣ ਦੀ ਸਖਤ ਲੋੜ ਹੈ।

ਇਟਲੀ ਦੇ ਵੇਰੋਨਾ ਏਅਰਪੋਰਟ ਤੋਂ ਈ ਮੇਲ ਰਾਹੀਂ ਭੇਜੇ ਪ੍ਰੈੱਸ ਨੋਟ ਮੁਤਾਬਕ ਦਸਤਾਰ ਦੀ ਹੋਈ ਬੇਅਦਬੀ ਤੋਂ ਬਾਅਦ ਗਿ: ਗੁਲਸ਼ਨ ਜੀ ਆਰਾਮ ਨਾਲ ਨਹੀ ਬੈਠੇ ਜਾਂ ਫਿਰ ਦੇਖਾਂਗੇ ਦੀ ਕਹਾਵਤ ਤੇ ਅਮਲ ਨਹੀ ਕੀਤਾ। ਸਗੋਂ ਸਿਰ ਤੋੜ ਯਤਨ ਅਰੰਭ ਕੀਤੇ ਤੇ ਬ੍ਰਿਟਸ਼ ਸਰਕਾਰ ਦੇ ਨਾਲ ਮਿਲ ਕੇ ਇਟਲੀ ਦੀ ਸਰਕਾਰ ਅਤੇ ਏਅਰਪੋਰਟ ਅਥਾਰਟੀ ਦੇ ਵਿਰੁੱਧ ਸ਼ਿਕਾਇਤ ਦਰਜ਼ ਕਰਵਾਕੇ ਜੋਰਦਾਰ ਤਰੀਕੇ ਨਾਲ ਸਿੱਖਾਂ ਦੀ ਅਣਖ ਅਤੇ ਇੱਜਤ ਦੀ ਪ੍ਰਤੀਕ ਦਸਤਾਰ ਦੇ ਮਸਲੇ ਨੂੰ ਸਿਰੇ ਤੱਕ ਲੈ ਕੇ ਗਏ। ਨਤੀਜੇ ਵਜੋਂ ਵੇਰੋਨਾਂ ਏਅਰਪੋਰਟ ਦੇ ਮੁੱਖ ਅਧਿਕਾਰੀਆਂ ਮਿ:ਪਾਲੋ ਐਰੀਨਾ ਅਤੇ ਸਿਕਿਓਰਟੀ ਡਾਇਰੈਕਟਰ ਮਿਸਿਜ਼ ਰੋਬੇਰਤੇ ਕਾਰਲੀ ਨੇ ਇਕ ਚਿਠੀ ਰਾਹੀਂ ਇਸ ਵਧੀਕੀ ਤੇ ਦੱਖ ਪ੍ਰਗਟ ਕਰਦਿਆਂ 26 ਅਕਤੂਬਰ 2011 ਨੂੰ ਵੇਰੋਨਾ ਏਅਰਪੋਰਟ ਤੇ ਗਿ: ਜੀ ਨਾਲ ਬੈਠਕ ਕਰਨ ਦੀ ਪਹਿਲ ਕਦਮੀ ਕੀਤੀ। ਜਿਸ ਵਿਚ ਏਅਰਪੋਰਟ ਅਧਿਕਾਰੀਆਂ ਨੇ ਤਲਾਸ਼ੀ ਦੇ ਲੋੜੀਂਦੇ ਸਾਧਨਾ ਦੀ ਘਾਟ ਕਾਰਨ ਸ਼ਰਮਿੰਦਗੀ ਮਹਿਸੂਸ ਕਰਦਿਆਂ ਅੱਗੇ ਤੋਂ ਕਿਸੇ ਵੀ ਸਿੱਖ ਦੀ ਦਸਤਾਰ ਨਾਂ ਉਤਾਰਨ ਦੀ ਹਾਮੀ ਭਰੀ। ਉਨ੍ਹਾਂ ਕਿਹਾ ਕਿ ਅੱਗੇ ਤੋਂ ਸਿੱਖ ਸਮਾਜ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀ ਦੇਣਗੇ।

ਨਾਲ ਹੀ ੳ੍ਹਨਾਂ ਆਖਿਆ ਕਿ ਅਸੀ ਅੱਜ ਤੱਕ ਟੋਪ ਅਤੇ ਦਸਤਾਰ ਵਿਚ ਫਰਕ ਹੀ ਨਹੀ ਸਮਝਦੇ ਸੀ।ਗਿ:ਜੀ ਦੇ ਬਾ ਦਲੀਲ ਕਾਇਲ ਕਰਨ ਤੇ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਇਹ ਸਿੱਖਾਂ ਦੇ ਪਹਿਰਾਵੇ ਦਾ ਇਕ ਅਨਿਖੜਵਾਂ ਅੰਗ ਤੇ ਗੈਰਤ ਦਾ ਪ੍ਰਤੀਕ ਹੈ। ਜਦੋਂ ਏਅਰਪੋਰਟ ਦੇ ਐੱਮ. ਡੀ. ਮਿ: ਐਰੀਨਾਂ ਨੇ ਇਹ ਦੱਸਿਆ ਕਿ ਤਕਰੀਬਨ ਪਿਛਲੇ ਦੱਸ ਸਾਲਾਂ ਤੋਂ ਕਿਸੇ ਵੀ ਸਿੱਖ ਦੀ ਦਸਤਾਰ ਚੋਂ ਇਤਰਾਜ਼ ਯੋਗ ਕੁੱਝ ਵੀ ਨਹੀ ਨਿਕਲਿਆ ਤਾਂ ਮਾਣ ਨਾਲ ਸਿਰ ਹੋਰ ਉਚਾ ਹੋ ਗਿਆ। ਅਧਿਕਾਰੀਆਂ ਨੇ ਸਿਕਿਓਰਟੀ ਨਿਯਮਾਂ ਵਿਚ ਹੋਰ ਜਿਆਦਾ ਸੁਧਾਰ ਕਰਨ ਦਾ ਵਾਅਦਾ ਕਰਦਿਆਂ ਤਿੰਨ ਮਹੀਨੇ ਬਾਅਦ ਫਿਰ ਮਿਲਣ ਦਾ ਸੱਦਾ ਵੀ ਦਿੱਤਾ। ਇਸ ਤੋਂ ਇਕ ਗੱਲ ਦੀ ਸਮਝ ਆਉਂਦੀ ਹੈ ਕਿ ਸਾਰੀ ਤਾਕਤ ਹੋਣ ਦੇ ਬਾਵਜ਼ੂਦ ਅਖਾਉਤੀ ਜਥੇਦਾਰ ਕੇਵਲ ਬਿਆਨਬਾਜ਼ੀ ਤੱਕ ਹੀ ਸੀਮਤ ਹੁੰਦੇ ਹਨ। ਸਾਰਥਕ ਯਤਨ ਕਰਕੇ ਕੋਈ ਗੱਲ ਵੀ ਸਿਰੇ ਨਹੀਂ ਲਾਉਂਦੇ।

ਇਸ ਸਾਰੀ ਕਾਰਵਾਈ ਵਿਚ ਗਿ: ਜੀ ਨਾਲ ਗੁਰਦੁਆਰਾ ਸੰਨ ਬੋਨੀਫਾਚੀਓ (ਵੇਰੋਨਾ) ਦੇ ਪ੍ਰਧਾਨ ਸ੍ਰ: ਰਾਜਵੰਤ ਸਿੰਘ,ਧਰਮ ਪ੍ਰਚਾਰ ਮੈਂਬਰ ਸ੍ਰ: ਜਗਤ ਸਿੰਘ, ਇਟਲੀ ਸਿੱਖ ਕੌਂਸਲ ਦੇ ਸਕੱਤਰ ਸ੍ਰ ਬਿਕਰਮਜੀਤ ਸਿੰਘ, ਸ੍ਰ: ਹਰਪਰੀਤ ਸਿੰਘ ਅਤੇ ਇਟਾਲੀਅਨ ਵਕੀਲ ਮਿ: ਆਂਦਰੇ ਵੀ ਸ਼ਾਮਲ ਸਨ।

Email from Giani Gulshan ji

Fateh,

Following trouble I had at Verona Airport back in Aug 2011 regarding removing of Dastar, I was invited for a meeting with Verona Airport Authority. Meeting was successful and I am hoping there will be no further trouble at Italy airports.

Please click on this following link regards to meeting outcome I had with Italian Airport Authority last week 26/10/11 in Italy.

Please pass this link to every one.

http://punjabspectrum.com/main/index.php?option=com_content&view=article&id=19475%3A2011-10-30-12-58-05&catid=93%3Aheadlines&Itemid=101

More news and information to follow.

Guru Rakha

G.S.GULSHAN
Akali Bunga
84 CRanborne Road,
Barking,
Essex.
IG11 7XE (UK)

Mob:
+ (44) 7956 302 743


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top