Share on Facebook

Main News Page

ਮਾਮਲਾ ਭਨਿਆਰੇ ਵਾਲੇ ਕੇਸ ਦਾ - ਨੌਜੁਆਨਾਂ ਦਾ 14 ਦਿਨ੍ਹਾਂ ਦਾ ਨਿਆਂਇਕ ਰਿਮਾਂਡ

ਆਨੰਦਪੁਰ ਸਾਹਿਬ (31 ਅਕਤੂਬਰ, ਪੀ.ਐਸ.ਐਨ) ਪਿਆਰਾ ਸਿਹੁੰ ਭਨਿਆਰੇਵਾਲੇ 'ਤੇ ਹਮਲਾ ਕਰਨ ਵਾਲੇ ਤਿੰਨ ਨੋਜੁਆਨਾਂ ਨੂੰ ਅੱਜ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਕੇਵਲ ਕ੍ਰਿਸ਼ਨ ਦੀ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ ਸਵਾ ਦੋ ਵਜੇ ਨੂਰਪੁਰ ਬੇਦੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਤਿੰਨ ਨੌਜੁਆਨਾਂ ਧਰਮਿੰਦਰ ਸਿੰਘ ਵਾਸੀ ਪਿੰਡ ਵਦੀਕਪੁਰ (ਜ਼ਿਲ੍ਹਾ ਫਤਿਹਗੜ੍ਹ ਸਾਹਿਬ), ਗੁਰਵਿੰਦਰ ਸਿੰਘ ਵਾਸੀ ਪਿੰਡ ਰਾਜੇਵਾਲ (ਪੁਲੀਸ ਥਾਣਾ ਸਦਰ ਖੰਨਾ) ਅਤੇ ਹਰਵਿੰਦਰ ਸਿੰਘ ਵਾਸੀ ਪਿੰਡ ਰੌਣੀ (ਥਾਣਾ ਪਾਇਲ) ਨੂੰ ਉਪਮੰਡਲ ਨਿਆਂਇਕ ਮੈਜਿਸਟ੍ਰੇਟ ਕੇਵਲ ਕ੍ਰਿਸ਼ਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੇ ਸਰਕਾਰੀ ਵਕੀਲ ਗਗਨਦੀਪ ਸਿੰਘ ਢਿੱਲੋਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਹਦਾਇਤ ਕੀਤੀ ਗਈ। ਇਸ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਹਾਜ਼ਰ ਮੁਲਜ਼ਮਾਂ ਦੇ ਸਮਰਥਕਾਂ ਨੇ ਜੈਕਾਰੇ ਲਾਏ।

ਇਸ ਮੌਕੇ ਮੁਲਜ਼ਮ ਧਰਮਿੰਦਰ ਸਿੰਘ ਦੇ ਰਿਸ਼ਤੇਦਾਰਾਂ, ਭਰਾ ਆਦਿ ਨੇ ਦੱਸਿਆ ਕਿ ਇਹ ਤਿੰਨੇ ਜਣੇ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕ ਕੇ ਆਏ ਸਨ। ਇਸ ਤੋਂ ਬਾਅਦ ਤਿੰਨਾਂ ਨੇ ਪਿੰਡ ਵਿੱਚ ਹੀ ਦੋ ਘੰਟੇ ਪਾਠ ਕੀਤਾ ਸੀ। ਉਪਰੰਤ ਇਹ ਤਿੰਨੇ ਆਪਣਾ ਸਾਰਾ ਸਾਮਾਨ ਘਰ ਰੱਖ ਕੇ ਕਿਰਾਏ ‘ਤੇ ਟੈਕਸੀ ਲੈ ਕੇ ਚਲੇ ਗਏ। ਇਸ ਤੋਂ ਬਾਅਦ ਤਿੰਨਾਂ ਨੇ ਫਤਿਹਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਫਿਰ ਭਨਿਆਰੇ ਵਾਲੇ 'ਤੇ ਹਮਲਾ ਕਰਨ ਲਈ ਚਲੇ ਗਏ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top