ਅਕਤੂਬਰ
ਦਾ ਮਹੀਨਾ ਮੁਕਣ ਵਾਲਾ ਸੀ, ਤੇ ਨੰਵਬਰ ਸਿਰ 'ਤੇ ਸੀ। ਕੀਰਤ
ਸਿੰਘ ਘਰੇ ਬੈਠਾ ਟੀ. ਵੀ ਦੇ ਚੈਨਲਾਂ ਨੂੰ ਗੇੜਾ ਦੇ ਰਿਹਾ ਸੀ।
ਹਰ ਇੱਕ ਨਿਉਜ਼ ਚੈਨਲ ਤੇ ਇੱਕੋ ਹੀ ਨਿਉਜ਼ ਆ ਰਹੀ ਸੀ, ਕੀ ਸਿੱਖਾਂ ਨੂੰ ੮੪ ਭੂੱਲ ਜਾਣੀ ਚਾਹੀਦੀ,
ਪੁਰਾਣੀਆਂ ਗੱਲਾਂ ਛੱਡੋ ਆਦਿ,
ਕੀਰਤ ਸਿੰਘ ਦੌੜਾ-ਦੌੜਾ ਆਪਣੀ ਮਾਤਾ ਜੀ ਕੋਲ ਗਿਆ ਤੇ ਪੁਛੱਦਾ ਮਾਤਾ ਜੀ ਇਹ ਕੀ ਖੱਬਰ ਹੈ ਕੀ
ਸਿੱਖਾਂ ਨੂੰ ੮੪ ਭੁੱਲ ਜਾਣੀ ਚਾਹੀਦੀ ਹੈ।
ਮਾਤਾ ਨੇ ਆਪਣੇ ਮੱਥੇ ਤੇ ਹੱਥ ਮਾਰ ਕੇ ਕਿਹਾ,
ਪੁਤੱਰ ਕੀ ਦੱਸਾਂ ਹਜਾਰਾਂ ਸਿੱਖਾਂ ਦਾ ਖੂਨ ਪਾਣੀ ਵਾੰਗ ਰੋੜ੍ਹ ਕੇ,
ਜਿੰਦਾ ਸਿੱਖਾਂ ਦੇ ਗਲ਼ਾਂ ਵਿੱਚ ਬਲਦੇ ਟਾਇਰ ਪਾ ਕੇ,
ਹਜਾਰਾਂ ਹੀ ਔਰਤਾਂ ਨੂੰ ਗਲ਼ੀਆਂ ਵਿੱਚ ਸ਼ਰੇਆਮ ਬੇਪੱਤ ਕਰਕੇ,
ਹਜਾਰਾਂ ਹੀ ਬਚਿੱਆਂ ਦਾ ਭਵਿੱਖ ਤਬਾਹ ਕਰਕੇ,
ਕਹਿੰਦੇ ਨੇ ਕੀ ੮੪ ਵਿੱਚ ਜੋ ਕੁੱਝ ਹੋਇਆ ਉਹ ਭੁੱਲ ਜਾਉ।
ਕੀਰਤ ਸਿੰਘ ਨੇ ਬੜੀ ਹੀ ਮਾਸੂਮੀਅੱਤ ਨਾਲ ਪੁਛਿਆ ਕੀ ਮਾਤਾ ਜੀ
ਪੁਲਿਸ ਨੇ ਕੁੱਛ ਨਹੀਂ ਕੀਤਾ, ਮਾਤਾ ਜੀ ਮਾੜਾ ਜਾ ਹੱਸੇ ਤੇ
ਕੰਹਿਦੇ ਕਿਤਾ ਪੁੱਤ ਪੁਲੀਸ ਨੇ ਬਹੁਤ ਕੁੱਛ ਕੀਤਾ, ਪੁਲੀਸ ਨੇ
ਉਨ੍ਹਾਂ ਕਾਤਲਾਂ ਨੂੰ ਸਿੱਖਾਂ ਦੇ ਘਰਾ ਦੇ ਪੱਤੇ ਦੱਸੇ, ਸਿੱਖਾਂ
ਨੂੰ ਝੁਠੇ ਵਾਅਦੇ ਕੀਤੇ ਕੀ ਤੁਸੀਂ ਇੱਕਠੇ ਨਾ ਹੋਵੋ ਆਪਣੇ ਘਰਾਂ ਵਿੱਚ ਜਾ ਕੇ ਸ਼ਾਂਤੀ ਨਾਲ ਰਹੋ,
ਪੈਟਰੌਲ ਦਾ ਇੰਤਜ਼ਾਮ ਕੀਤਾ, ਟਾਇਰਾਂ ਦਾ ਇੰਤਜ਼ਾਮ ਕੀਤਾ,
ਸਬੂਤ ਮਿਟਾਉਣ ਵਿੱਚ ਮੱਦਦ ਕੀਤੀ ਤੇ ਸਿੱਖਾਂ ਨੂੰ ਖ਼ਤਮ ਕਰਣ ਦਾ ਪੂਰਾ ਪ੍ਰਬੰਧ ਕੀਤਾ।
ਕੀਰਤ ਸਿੰਘ ਬਹੁਤ ਹੈਰਾਨ ਹੋਇਆ ਤੇ ਬੜੀ ਹੈਰਾਨੀ ਨਾਲ ਪੁੱਛਦਾ,
ਫਿਰ ਮਾਤਾ ਜੀ ਉਨ੍ਹਾਂ ਕਾਤਲਾਂ ਨੂੰ ਸਜਾ ਹੋਈ, ਹੋਈ ਨਾ
ਪੁਤੱਰ ਇਦੱਰਾ ਗਾਂਧੀ ਦੇ ਕਾਤਲਾਂ ਨੂੰ ਹੋਈ, ਹਜ਼ਾਰਾ ਸਿੱਖਾਂ,
ਸਿੰਘਣੀਆ ਤੇ ਭੁਜਂਗੀਆ ਦੀਆ ਲਾਸ਼ਾਂ ਚੀੱਖ-ਚੀੱਖ ਕੇ ਇਨਸਾਫ ਮੰਗ ਰਹੀਆਂ ਹਨ। ਸਜੱਣ ਕੁਮਾਰ ਤੇ
ਜਗਦੀਸ਼ ਟਾਈਟਲਰ ਵਰਗੇ ਸਿੱਖਾਂ ਦੇ ਕਾਤਲ ਸ਼ਰੇਆਮ ਦਿੱਲੀ ਦੀਆਂ
ਸੜਕਾਂ ਤੇ ਨੇਤਾ ਬਣ, ਸਾਡੀ ਅਣੱਖ ਨੂੰ ਵੰਗਾਰੇ ਦੇ ਘੁੰਮ ਰਹੇ
ਹਨ, ਤੇ ਸਾਡੇ ਅਖੌਤੀ ਕਹਾਉਣ ਵਾਲੇ ਕੌਮ ਦੇ ਆਗੂ ਗਫਲੱਤ ਦੀ ਨੀਂਦ ਸੁਤੇ ਪਏ ਹਨ,
ਹਜ਼ਾਰਾਂ ਸਿੱਖਾਂ ਦੇ ਖੂਨ ਨੂੰ ਉਨ੍ਹਾਂ ਨੇ ਨੋਟਾਂ ਦੀ ਚਾਦਰ ਨਾਲ ਢੱਕ ਦਿੱਤਾ।
ਅਸਲ ਵਿੱਚ ਪੁਤੱਰ ਉਹ ੮੪ ਭੁੱਲਣ ਦਾ ਨਾਰਾ,
ਸਾਨੂੰ ੮੪ ਭੁਲਾਉਣ ਵਾਸਤੇ ਨਹੀਂ ਸਗੋਂ ਸਾਡੇ ਜ਼ਖਮਾਂ ਨੂੰ ਕੁਰੇਦਣ ਵਾਸਤੇ,
ਸਾਡਾ ਮਜ਼ਾਕ ਬਣਾ ਵਾਸਤੇ ਤੇ ਸਾਨੂੰ ਮਿਹਣੇ ਮਾਰਨ ਵਾਸਤੇ ਕੰਹਿਦੇ ਨੇ ਕੀ ੮੪ ਦਾ ਇਨਸਾਫ
ਤੁਸੀਂ ਭੁਲ ਜਾਉ, ਹਾਂ ਅਸੀਂ ਹੀ ਹਜ਼ਾਰਾਂ ਸਿੱਖਾਂ ਨੂੰ ਸ਼ਰੇਆਮ
ਕਤਲ ਕੀਤਾ, ਸ਼ਰੇਆਮ ਤੂਹਾਡੀਆਂ
ਔਰਤਾਂ ਨੂੰ ਬੇਪੱਤ ਕੀਤਾ ਤੇ ਬਚਿੱਆਂ ਨੂੰ ਵੀ ਕਤੱਲ ਕੀਤਾ, ਕਰ
ਲੋ ਜੋ ਕਰਣਾ ਹੈ। ਵੈਸੇ ਵੀ ਤੁਹਾਡੇ ਆਗੂ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਤੇ ਸਿੰਘਣੀਆਂ ਦੀਆਂ
ਇਜ਼ਤਾਂ ਸਾਡੇ ਕੋਲ਼ ਵੇਚ ਚੁਕੇ ਨੇ,
ਜੇ ਤੁਹਾਡੇ ਆਗੂ ਇਮਾਨਦਾਰ ਹੁੰਦੇ ਤੇ ਸਾਡੇ ਕੋਲ਼ੋਂ ਇਸ
ਨਰਸੰਘਾਰ ਦਾ ਇੰਨਸਾਫ ਜਰੂਰ ਲੈ ਲੇਂਦੇ ਤੇ ਹੁਣ ੮੪ ਭੁਲੋ ਚਾਹੇ ਨਹੀਂ,
ਹਾਂ ੮੪ ਦਾ ਇੰਨਸਾਫ ਜਰੂਰ ਭੁਲ ਜਾਉ।