Share on Facebook

Main News Page

ਟਕਸਾਲੀਆਂ ਦੀ ਇੱਕ ਹੋਰ ਗੱਪ:  ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜਾ ਵੀ ਦੁਸ਼ਮਨ ਗੁਰੂ ਹਰਿ ਰਾਇ ਸਾਹਿਬ 'ਤੇ ਹਮਲਾ ਕਰਨ ਆਵੇਗਾ, ਉਹ ਰਸਤੇ ਵਿੱਚ ਹੀ ਮਾਰਿਆ ਜਾਵੇਗਾ

ਗੁਰੂ ਹਰਿ ਰਾਇ ਸਾਹਿਬ ਨੇ ਸ਼ਸਤਰ ਧਾਰਨ ਕੀਤੇ ਪਰ ਇੱਕ ਵੀ ਜੰਗ ਕਿਉਂ ਨਹੀਂ ਲੜੀ, ਕਿਉਂਕਿ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਹਰਿ ਸਾਹਿਬ ਜੀ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕੀਤਾ, ਤਾਂ ਗੁਰੂ ਹਰਿ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਤੋਂ ਜੰਗ ਕਰਕੇ ਦੁਸ਼ਮਨਾਂ ਦਾ ਨਾਸ਼ ਕਰਨ ਦੀ ਆਗਿਆ ਮੰਗੀ। ਪਰ ਛੇਵੇਂ ਪਾਤਸ਼ਾਹ ਨੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਬਚਨ ਕੀਤੇ ਕਿ ਤੁਸੀਂ ਸ਼ਸਤਰ ਧਾਰਨ ਕਰਨੇ ਹਨ, ਪਰ ਜੰਗ ਨਹੀਂ ਕਰਨੇ। ਗੁਰੂ ਹਰਿ ਰਾਇ ਸਾਹਿਬ ਜੀ ਨੇ ਪੁੱਛਿਆ ਕਿ ਜੇ ਕੋਈ ਦੁਸ਼ਮਨ ਹਮਲਾ ਕਰਨ ਆਇਆ ਤਾਂ ਫਿਰ ਜੰਗ ਦਾ ਹੁਕਮ ਹੈ ਜੀ? ਤਾਂ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜਾ ਵੀ ਦੁਸ਼ਮਨ ਆਪ ਜੀ 'ਤੇ ਹਮਲਾ ਕਰਨ ਆਵੇਗਾ, ਉਹ ਰਸਤੇ ਵਿੱਚ ਹੀ ਮਾਰਿਆ ਜਾਵੇਗਾ।

17 ਵਾਰ ਦੁਸ਼ਮਨ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ 'ਤੇ ਹਮਲਾ ਕਰਨ ਆਏ, ਪਰ ਕੋਈ ਵੀ ਸ੍ਰੀ ਗੁਰੂ ਹਰਿ ਰਾਇ ਜੀ ਤੱਕ ਨਹੀਂ ਪਹੁੰਚ ਸਕਿਆ। ਦੁਸ਼ਮਨ ਜਰਨੈਲ ਰਸਤੇ 'ਚ ਕਿਸੇ ਨਾ ਕਿਸੇ ਬਹਾਨੇ ਮਾਰੇ ਜਾਂਦੇ ਸੀ, ਕੋਈ ਬੀਮਾਰੀ ਨਾਲ ਮਰ ਜਾਂਦਾ ਸੀ, ਕੋਈ ਜਰਨੈਲ ਆਪਸ ਵਿੱਚ ਲੜਕੇ ਮਰ ਜਾਂਦੇ ਸੀ, ਵਗੈਰਾ ਵਗੈਰਾ...

ਟਿੱਪਣੀ: ਜੇ ਗੁਰੂ ਹਰਗੋਬਿੰਦ ਸਾਹਿਬ ਆਪ ਵਰ ਦੇ ਸਕਦੇ ਹਨ ਤਾਂ, ਕਿ ਉਹ ਆਪਣੇ ਉਪਰ ਹੋਏ ਹਮਲਿਆਂ ਜਾਂ ਜੰਗਾਂ ‘ਚ ਦੁਸ਼ਮਨਾਂ ਨੂੰ ਉਦਾਂ ਹੀ ਮਾਰ ਕਿਉਂ ਨਾ ਸਕੇ?  ਕੀ ਲੋੜ ਸੀ ਇੰਨੀ ਸ਼ਰੀਰਕ ਤੰਦਰੂਸਤੀ ਦੀ, ਇੰਨੀ ਸੈਨਾ ਰੱਖਣ ਦੀ, ਜੰਗਾਂ ਕਰਨ ਦੀ ਤੈਆਰੀ ਦੀ…  ਗੁਰੁ ਅਰਜਨ ਸਾਹਿਬ ਨੂੰ ਕੀ ਲੋੜ ਪਈ ਸੀ, ਤੱਤੀ ਤਵੀ ਬੈਠਣ ਦੀ, ੳਹ ਵੀ ਜਹਾਂਗੀਰ ਨੂੰ, ਚੰਦੂ ਨੂੰ ਵਰ ਨਾਲ ਬਿਮਾਰ ਜਾਂ ਮਾਰ ਸਕਦੇ ਸੀ… ਉਹ ਮੇਰੇ ਭਾਈ, ਨਿਕਲੋ ਇਸ ਤਰ੍ਹਾਂ ਦੇ ਗਪੌੜ ਇਤਿਹਾਸ ਚੋਂ, ਇਸ ਤਰ੍ਹਾਂ ਦੀਆਂ ਗੱਪਾਂ ਨੇ ਹੀ ਸਿੱਖੀ ਦਾ ਬੇੜਾ ਗਰਕ ਕੀਤਾ ਹੈ।  ਇਤਹਾਸ ਨੂੰ ਗੁਰਬਾਣੀ ਨਾਲ ਪਰਖ ਕੇ ਦੇਖੋ… ਅਖੌਤੀ ਬਾਬਿਆਂ ਦੀ ਸੁਣਾਈਆਂ ਗੱਪਾਂ ‘ਤੇ ਯਕੀਨ ਨਾ ਕਰੋ, ਇਨ੍ਹਾਂ ਦਾ ਕੰਮ ਕੌਮ ਨੂੰ ਲੁੱਟਣਾ ਹੈ, ਕਿ ਕਿਤੇ ਸਿੱਖਾਂ ਨੂੰ ਅਕਲ ਨਾ ਆ ਜਾਏ, ਜੇ ਆ ਗਈ ਤਾਂ ਇਨ੍ਹਾਂ ਦੀਆਂ ਦੁਕਾਨਾਂ ਨਹੀ ਚਲਣੀਆਂ.. ਗੁਰੁ ਕਿਰਪਾ ਕਰੇ.. ਗੁਰਬਾਣੀ ਨਾਲ ਜੁੜੋ…

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top