ਬਾਵਨ
ਅੱਖਰੀ ਤੋਂ ਬਵੰਜਾ ਕਲੀਆਂ, ਫੇਰ ਇਹਨਾਂ ਤੋਂ ਅਗਾਂਹ ਬਵੰਜਾ ਕਵੀ,
ਜਿਹਨਾਂ ਦਾ ਲਿਖਿਆ ਪਤਾ ਨਹੀਂ ਕੀ ਕੀ, ਇਹ ਇੱਕ ਸੰਯੋਗ ਹੀ ਨਹੀਂ ਹੋ ਸਕਦਾ! ਸੋਚਣ ਵਾਲੀ ਗੱਲ ਹੈ
ਕਿ ਕਿਸਦੀ ਪੈਦਾਇਸ਼ ਨੇ ਇਹ? ਮੈਂ ਖੁਦ ਬੜ੍ਹੀ ਦੇਰ ਤੋਂ ਸੋਚ ਰਿਹਾ ਹਾਂ...
ਇਹ ਗੱਲ ਸਾਰੇ ਮੰਨਦੇ ਹਨ ਕਿ ਦੱਸਵੇਂ ਨਾਨਕ ਨੇ ਕੋਈ ਰਾਜਸੀ ਜਗੀਰ ਨਹੀਂ
ਸੀ ਬਣਾਈ ਹੋਈ, ਬਲਕਿ ਸਾਰੀ ਆਮਦਨ ਗੁਰਸਿੱਖਾਂ ਦੇ ਦਸਵੰਧ ਰਾਹੀਂ ਹੀ ਆਉਂਦੀ ਸੀ, ਜੋ ਗੁਰਮਤਿ ਦੇ
ਪ੍ਰਚਾਰ, ਆਏ-ਗਏ ਦੀ ਸੇਵਾ, ਲੋੜਵੰਦਾਂ ਦੀ ਮਦਦ, ਸਿੱਖ ਕੌਮ ਨੂੰ ਜਬਰ ਦੇ ਟਾਕਰੇ ਲਈ ਸ਼ਸ਼ਤਰਾਂ
ਸਹਿਤ ਤਿਆਰ ਰੱਖਣ ਵਿੱਚ ਖਰਚ ਹੁੰਦੀ ਸੀ!
ਫੇਰ ਸੋਚਣ ਵਾਲੀ ਗੱਲ ਹੈ ਕਿ ਬਵੰਜਾ ਕਵੀਆਂ ਤੇ ਉਹਨਾਂ ਦੇ ਬਵੰਜਾ ਟੱਬਰਾਂ
ਨੂੰ ਪਾਲਣ ਵਾਸਤੇ ਇੰਨੀ ਆਮਦਨ ਕਿੱਥੋਂ ਆਉਂਦੀ ਸੀ ? ਵੱਡੇ-੨ ਮਹਾਰਾਜਿਆਂ ਤੇ ਬਾਦਸ਼ਾਹਾਂ ਦੇ
ਦਰਬਾਰ ਵਿੱਚ ਵੀ ਗਿਣੇ-ਚੁਣੇ ਪੰਜ-ਚਾਰ ਕਵੀ ਹੀ ਸੁਣੀਂਦੇ ਹਨ ਪਰ ਇੱਥੇ ਤਾਂ ਦੱਸ-ਪੰਦਰਾਂ ਨਹੀਂ
ਬਲਕਿ ਬਵੰਜਾ ਦੀ ਪੂਰੀ ਫੌਜ ਹੀ ਬੈਠੀ ਹੋਈ ਹੈ, ਜਿਸਦਾ ਵਜੂਦ ਗੰਭੀਰ ਸ਼ੰਕਾ ਖੜ੍ਹਾ ਕਰਦਾ ਹੈ!!
ਇਸ ਤੋਂ ਅਗਾਂਹ ਇੱਕ ਨਵਾਂ ਸ਼ੋਸ਼ਾ ਦਸਵੇਂ ਨਾਨਕ ਦੇ ਬਵੰਜਾ ਹੁਕਮਾਂ ਵਾਲਾ
ਵੀ ਤੁਰਦਾ ਸੁਣੀਂਦਾ ਹੈ, ਪਤਾ ਨਹੀਂ ਅੰਕੜਾ ਬਵੰਜਾ ਕਿਤੇ ਸਿੱਖਾਂ ਦਾ ਸੱਤ-ਸੌ-ਛਿਆਸੀ ਤਾਂ ਨਹੀਂ,
ਜੋ ਸਾਰਾ ਕੁਝ ਹੀ ਗਿਣ ਕੇ ਬਵੰਜਾ ਵਾਰ ਹੀ ਹੁੰਦਾ ਹੈ?
ਵੈਸੇ ਬਹੁਤੇ ਜਾਣਦੇ ਹੀ ਹੋਣਗੇ ਕਿ ਤਾਸ਼ ਦੇ ਇੱਕ ਸੈੱਟ ਵਿੱਚ ਬਵੰਜਾ ਹੀ
ਪੱਤੇ ਹੁੰਦੇ ਹਨ!