Share on Facebook

Main News Page

ਭਨਿਆਰੇ ਵਾਲੇ ਤੇ ਹਮਲਾ ਕਰਨ ਵਾਲੇ ਤਿੰਨੋ ਨੌਜਵਾਨ ਅਦਾਲਤ ’ਚ ਕੀਤੇ ਪੇਸ਼

* 31 ਅਕਤੂਬਰ ਤੱਕ ਭੇਜੇਂ ਪੁਲਿਸ ਰਿਮਾਂਡ 'ਤੇ

ਅਨੰਦਪੁਰ ਸਾਹਿਬ, (28 ਅਕਤੂਬਰ,ਪੀ.ਐਸ.ਐਨ): ਪਿਆਰਾ ਸਿਹੁੰ ਭਨਿਆਰੇ ਵਾਲੇ ੳਤੇ ਉਹਨਾਂ ਦੇ ਡੇਰੇ 'ਤੇ ਤਿੰਨ ਨੌਜਵਾਨਾਂ ਵੱਲੋਂ ਬੀਤੇ ਕੱਲ ਜੋ ਜਾਨਲੇਵਾ ਹਮਲਾ ਕੀਤਾ ਉਸਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਤਿੰਨ ਕਥਿਤ ਦੋਸ਼ੀਆਂ ਨੂੰ ਅੱਜ ਦੇਰ ਸ਼ਾਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਮੀਤ ਸਿੰਘ ਬਰਾੜ ਦੀ ਅਗਵਾਈ ਹੇਠ, ਅਨੰਦਪੁਰ ਸਾਹਿਬ ਵਿਖੇ ਮਾਨਯੋਗ ਅਦਾਲਤ ਸੀਨੀਅਰ ਡਵੀਜ਼ਨ ਵਿੱਚ ਸ੍ਰੀ ਕੇਵਲ ਕਿਸ਼ਨ ਸਾਹਮਣੇ ਪੇਸ਼ ਕੀਤਾ ਗਿਆ।

ਅਦਾਲਤ ਵੱਲੋਂ ਤਿੰਨ ਕਥਿਤ ਦੋਸ਼ੀਆਂ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ, ਧਰਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਗੁਰਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਨੂੰ 31 ਅਕਤੂਬਰ ਤੱਕ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ।

ਪੁਲਿਸ ਵੱਲੋਂ ਲਿਆਂਦੇ ਉਕਤ ਤਿੰਨ ਕਥਿਤ ਦੋਸ਼ਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਜਿਨਾਂ ਵਿੱਚੋਂ ਇੱਕ ਦੀ ਹਾਲਤ ਕਾਫੀ ਗੰਭੀਰ ਨਜਰ ਆ ਰਹੀ ਸੀ, ਉਸ ਦੇ ਸਿਰ ਤੇਂ ਸੱਟਾਂ ਵੱਜਿਆਂ ਹੋਣ ਕਾਰਨ ਪੱਟੀਆਂ ਕੀਤੀਆ ਹੋਇਆ ਸਨ ਤੇ ਉਸ ਕੋਲੋ ਮੁਸ਼ਕਿਲ ਨਾਲ ਹੀ ਤੁਰਿਆ ਜਾ ਰਿਹਾ ਸੀ।

ਖੂਨ ਨਾਲ ਲੱਥਪੱਥ ਕੱਪੜਿਆਂ ਵਿੱਚ ਉਕਤ ਨੌਜਵਾਨ ਨੂੰ ਦੋ ਪੁਲਿਸ ਕਰਮਚਾਰੀਆਂ ਵੱਲੋਂ ਸਹਾਰਾ ਦੇ ਕੇ ਤੋਰਿਆ ਜਾ ਰਿਹਾ ਸੀ, ਜਿਕਰਯੋਗ ਹੈ ਕਿ ਕੱਲ ਬਾਬੇ ਤੇ ਹਮਲਾ ਕਰਨ ਤੋਂ ਬਾਅਦ ਉਕਤ ਨੌਜਵਾਨਾ ਨੂੰ ਬਾਬੇ ਦੇ ਸ਼ਰਧਾਲੂਆਂ ਤੇ ਸਕਿਉਰਿਟੀ ਵੱਲੋ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਸੀ ਤੇ ਸ਼ਰਧਾਲੂਆਂ ਵੱਲੋਂ ਤਿੰਨਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਸੀ। ਜਿਸ ਕਾਰਨ ਤਿੰਨੋ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top