Share on Facebook

Main News Page

ਕਿਥੇ ਹੈ ਸ਼੍ਰੋਮਣੀ ਕਮੇਟੀ ਦਾ ਸਿੱਖੀ ਪ੍ਰਚਾਰ?... ਲੋਕ ਬਸਾਂ ਭਰ-ਭਰ ਕੇ ਜਾਂਦੇ ਨੇ ਸ਼ੇਖਫੱਤੇ ਖੀਰਾਂ ਚੜ੍ਹਾਉਣ

ਜੈਂਤੀਪੁਰ, 25 ਅਕਤੂਬਰ (ਸੁਖਦਿਆਲ ਸਿੰਘ ਸ਼ੇਖਪੁਰਾ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਜਟ ਭਾਵੇਂ ਕਰੋੜਾਂ ਰੁਪਏ ਦਾ ਹੈ ਅਤੇ ਧਰਮ ਪ੍ਰਚਾਰ ਲਈ ਕਮੇਟੀ ਵਲੋਂ ਢਾਡੀਆਂ ਤੇ ਰਾਗੀਆਂ ਰਾਹੀਂ ਸਿੱਖੀ ਦੇ ਪ੍ਰਚਾਰ ਦੇ ਲੱਖ ਦਾਅਵੇ ਕੀਤੇ ਜਾਂਦੇ ਹਨ ਪਰ ਜੇ ਇਸ ਪ੍ਰਚਾਰ ਦਾ ਲਾਭ ਜਾਂ ਅਸਰ ਜਾਂ ਧਰਮ ਪ੍ਰਚਾਰ ਉਤੇ ਖ਼ਰਚ ਕੀਤੇ ਕਰੋੜਾਂ ਰੁਪਏ ਦਾ ਲਾਭ ਵੇਖਣਾ ਹੋਵੇ ਤਾਂ ਜ਼ਰਾ ਸ਼ੇਖਫੱਤੇ ਨੂੰ ਐਤਵਾਰ ਜਾਂਦੀਆਂ ਬਸਾਂ ਤੋਂ ਵੇਖ ਸਕਦੇ ਹੋ। ਅੰਮ੍ਰਿਤਸਰ, ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਜਿਹੇ ਸਿੱਖੀ ਦੇ ਧੁਰਿਆਂ ਦੇ ਵਿਚਕਾਰ ਇਸ ਜਗ੍ਹਾ ’ਤੇ ਸਥਿਤ ਸ਼ੇਖਫੱਤੇ ਦੀ ਕਬਰ ਉਪਰ ਲੋਕ ਦੂਰੋਂ-ਦੂਰੋਂ ਸੱਜਰ ਸੂਈਆਂ ਮੱਝਾਂ ਦੇ ਦੁੱਧ ਦੀ ਖੀਰ ਲੈ ਕੇ ਆਉਂਦੇ ਹਨ। ਇਕ ਝੂਠੀ ਮਨੌਤ ਹੈ ਕਿ ਇਸ ਜਗ੍ਹਾ ਖੀਰ ਚੜ੍ਹਾਉਣ ਨਾਲ ਮੱਝਾਂ ਜ਼ਿਆਦਾ ਦੁੱਧ ਦਿੰਦੀਆਂ ਹਨ।

ਸੋਚਣ ਵਾਲੀ ਗੱਲ ਇਹ ਹੈ ਕਿ ਡੈਨਮਾਰਕ ਦੀਆਂ ਮੱਝਾਂ-ਗਾਵਾਂ ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਦੁੱਧ ਦਿੰਦੀਆਂ ਹਨ ਪਰ ਉਥੇ ਤਾਂ ਕੋਈ ਸ਼ੇਖਫੱਤੇ ਨਹੀਂ। ਮੁਸਲਮਾਨਾਂ ਦੇ ਧਾਵੁਕਲ, ਵਜੀਰਾਬਾਦ ਅਤੇ ਪੀਰ ਨਿਗਾਹ ਜਿਹੇ ਮੱਤਾਂ ਵਿਚੋਂ ਇਕ ਸਖੀ ਸਰਵਰ ਮੱਤ ਦੇ ਉਪਾਸ਼ਕ ਦੀ ਇਹ ਕਬਰ ਸਿੱਖੀ ਦੀ ਕਬਰ ਖੋਦ ਰਹੀ ਹੈ। ਸਿੱਖ ਦਰਦੀਆਂ ਦਾ ਕਹਿਣਾ ਹੈ ਕਿ ਦਹਾਕਿਆਂ ਤੋ ਚਲ ਰਹੀ ਇਸ ਮਨਮਤਿ ਵੱਲ ਸ਼੍ਰੋਮਣੀ ਕਮੇਟੀ ਦਾ ਧਿਆਨ ਕਿਉਂ ਨਹੀਂ ਜਾਂਦਾ ਕਿਉਂਕਿ ਖੀਰਾਂ ਲੈ ਕੇ ਜਾਣ ਵਾਲਿਆਂ ਵਿਚ ਬਹੁਤ ਸਾਰੇ ਅੰਮ੍ਰਿਤਧਾਰੀ ਮਰਦ ਔਰਤਾਂ ਵੀ ਸ਼ਾਮਲ ਹੁੰਦੇ ਹਨ। ਇਸ ਸਬੰਧੀ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਨਾਲ ਉਨ੍ਹਾਂ ਦਾ ਫ਼ੋਨ ਬੰਦ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top