Share on Facebook

Main News Page

ਪਗੜੀਧਾਰੀ ਜੋਤਸ਼ੀਆਂ ਕਾਰਨ ਹਾਂਗਕਾਂਗ ਵਿੱਚ ਖਰਾਬ ਹੋ‌ ਰਿਹਾ ਹੈ ਸਿੱਖਾਂ ਦਾ ਅਕਸ

ਹਾਂਗਕਾਂਗ 26 ਅਕਤੂਬਰ (ਜੰਗਬਹਾਦਰ ਸਿੰਘ): ਪਿਛਲੇ ਲੰਬੇ ਸਮੇ ਤੋ ਹਾਂਗਕਾਂਗ ‌ਵਿਚ ‌ਇਕ ਪਗੜੀਧਾਰੀ ਜੋਤਸ਼ੀਆਂ ਦਾ ਗਰੋਹ ਸਰਗਰਮ ਹੈ ਜੋ ਕਿ ਹੱਥਾਂ ਦੀਆਂ ਲਕੀਰਾਂ ਰਾਹੀ ਭਵਿੱਖ ਦੱਸਣ ਦੇ ਨਾਮ ਤੇ ਹਾਂਗਕਾਂਗ ‌ਵਿੱਚ ਆਉਣ ਵਾਲੇ ‌ਵਿਦੇਸ਼ੀ ਸੈਲਾਨੀਆਂ ਦੀ ਖੂਬ ਲੁਟ ਖੋਹ ਕਰ ‌ਰਿਹਾ ਹੈ।‌ ਇਸ ਗਰੋਹ ਦੇ ਮੈਂਬਰ ਆਮ ਤੋਰ ਤੇ ਹਾਰਬਰ ‌ਸਿਟੀ,ਸਟਾਰ ਫੈਰੀ ਅਤੇ ਉਸ ਦੇ ਨੇੜੇ ਤੇੜੇ ਵਿਚਰ ਰਹੇ ਸੈਲਾਨੀਆਂ ਨੂੰ ਆਪਣਾ ਸ਼ਿਕਾਰ ਬਣਾਊਂਦੇ ਹਨ। ਪਿਛਲੇ ਦਿਨੀ ਹਾਂਗਕਾਂਗ ਦੇ ਚਾਈਨਿਸ ਅਤੇ ਇੰਗਲਿਸ਼ ਦੇ ਪ੍ਰਮੁੱਖ ਅਖਬਾਰਾਂ ਵਿਚ ‌ਇਹਨਾਂ ਜੋਤਸ਼ੀਆਂ ਦੇ ‌ਵਿਰੋਧ ‌ਵਿਚ ਫੋਟੋਆਂ ਸਮੇਤ ਖ਼ਬਰਾਂ ਪ੍ਰਕਾ‌ਸ਼ਿਤ ਹੋਣ ਕਾਰਨ ‌ਸਿਖਾਂ ਦੇ ਅਕਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ । ‌ਇਹਨਾਂ ਜੋਤਸ਼ੀਆਂ ਦੇ ‌ਸਿੱਖੀ ਸਰੂਪ ‌ਵਿਚ ‌ਦਿਖਾਈ ਦੇਣ ਕਾਰਨ ਹਾਂਗਕਾਂਗ ‌ਵਿਚ ‌ਵਿਚਰ ਰਹੇ ਹਰ ‌ਸਿੱਖ ਨੂੰ ਸ਼ਕ ਦੀ ‌ਨਿਗਾਹ ਨਾਲ ਵੇ‌ਖਿਆ ਜਾਣਾ ਸੁਭਾਵਕ ਹੈ।

‌ਇਹਨਾ ਸਤਰਾਂ ਦੇ ਲੇਖਕ ਲਈ ਵੀ ਉਹ ਪਲ ਹੈਰਾਨੀਜਨਕ ਸਨ ਜਦੋਂ ਵਾਨਚਾਈ ਮਾਰਕੀਟ ‌ਵਿਚ ‌ਸਿਰ ਤੇ ਦਸਤਾਰ ਅਤੇ ਹੱਥ ‌ਵਿਚ ਬੈਗ ਹੋਣ ਤੇ ਕੁਝ ਸਜਣਾ ਵਲੋਂ ਹੱਥ ਵੇਖਣ ਬਾਰੇ ਪੁ‌ਛਿਆ ‌ਗਿਆ । ‌ਇਹਨਾ ਜੋਤਸ਼ੀਆਂ ਦੇ ਕਾਰਨਾ‌ਮਿਆਂ ਤੋਂ ਖਫਾ ਕੁਝ ਨੌਜਵਾਨਾ ਵਲੋਂ ‌ਸਿੱਖ ਧਰਮ ਦੇ ਅਕਸ ਦਾ ਵਾਸਤਾ ਪਾ ਕੇ ਜਦੋ ‌ਇਹਨਾ ਨੂੰ ਸਮਝਾਉਣ ਦਾ ਯਤਨ ਕੀਤਾ ‌ਗਿਆ ਤਾਂ ‌ਇਹਨਾ ਵਲੋਂ ਬਜਾਏ ਕੋਈ ਸਹਿਯੋਗ ਕਰਨ ਦੇ ਉਲਟਾ ਧਮਕੀਆਂ ਦੇਣੀਆਂ ਸ਼ੁਰੂ ਕਰ ‌ਦਿਤੀਆਂ ਗਈਆਂ । ‌ਜਦੋਂ ਬਹੁਤ ਸਮਝਾਉਣ ਤੇ ਵੀ ‌ਇਹਨਾ ਨੇ ਆਪਣੇ ਕਾਰਨਾਮੇ ਬੰਦ ਨਾ ਕੀਤੇ ਤਾਂ ਨੌਜਵਾਨਾ ਵਲੋਂ ‌ਇਹਨਾ ਦੀ ਜਮ ਕੇ ‌ਛਿੱਤਰ ਪ੍ਰੇਡ ਵੀ ਕੀਤੀ ਗਈ । ਬਹੁਤ ਵਾਰੀ ਪੁਲਿਸ ਕੋਲ ਵੀ ‌ਇਸ ਸਬੰਧੀ ‌ਸ਼ਿਕਾ‌ਇਤ ਕੀਤੀ ਗਈ ਪਰ ਕੋਈ ਠੋਸ ਸਬੂਤ ਨਾ ਹੋਣ ਕਾਰਨ ‌ਇਹ ਗਰੋਹ ਬੜੀ ਸਫਾਈ ਨਾਲ ਬਚਦਾ ਆ ‌ਰਿਹਾ ਹੈ । ਪੁਲਿਸ ਅਨੁਸਾਰ ਜੇ ਕੋਈ ਵੀਡੀਓ ਜਾਂ ਹੋਰ ਕੋਈ ਠੋਸ ਸਬੂਤ ਮਿਲ ਜਾਏ ਤਾਂ ਪੁਲਿਸ ਸਖ਼ਤ ਕਾਰਵਾਈ ਕਰ ਸਕਦੀ ਹੈ। ਕੁਝ ਦਿਨ ਪਹਿਲਾ ਵੀ ‌ਚਿਮਚਾਸ਼ੂਈ ਦੇ ਇਲਾਕੇ ਵਿਚ ਇਹਨਾ ਜੋਤਸ਼ੀਆਂ ਦੀ ਕੁਝ ਪੰਜਾਬੀ ਨੌਜਵਾਨਾ ਨਾਲ ਝੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਗਰੂਕ ਨੌਜਵਾਨ ਬਲਵਿੰਦਰ ਸਿੰਘ "ਸਾਹਬੀ" ਨੇ ਦੱਸਿਆ ਕਿ ਕੁਝ ‌ਦਿਨ ਪਹਿਲਾਂ ਇਸ ਇਲਾਕੇ ਵਿਚ ਇਕ ਵਡੇ ਹੋਟਲ ਨੇੜੇ ਉਹਨਾ ‌ਇਕ ਦਸਤਾਰਧਾਰੀ ਜੋਤਸ਼ੀ ਨੂੰ ‌ਵੇਖਿਆ ਜੋ ਕਿ ਇਕ ਵ‌ਦੇਸ਼ੀ ਸੈਲਾਨੀ ਨੂੰ ਕੁਝ ਦਸਤਾਵੇਜ਼ ਦਿਖਾ ਕੇ ਮੂਰਖ ਬਣਾ ਰ‌ਿਹਾ ਸੀ ।

ਜਦੋਂ ਉਹਨਾ ਨੇੜੇ ਪਹੁੰਚ ਕੇ ਮਾਜਰਾ ਜਾਣਨ ਦੀ ਕੋਸ਼ਿਸ਼ ਕੀਤੀ ਤਾ ਉਕਤ ਜੋਤ‌ਸ਼ੀ ਭਜਣ ਦਾ ਯਤਨ ਕਰਨ ਲਗਾ ‌ਜਿਸ ਨੂੰ ਉਹਨਾ ਆਪਣੇ ‌ਮਿਤਰ ਨੌਜਵਾਨਾ ਦੀ ਮਦੱਦ ਨਾਲ ਕਾਬੂ ਕਰ ‌ਲਿਆ। ਜਦੋਂ ਉਸਦੀ ਡਾਇਰੀ ਖੋਹਲ ਕੇ ਵੇਖੀ ਗਈ ਤਾਂ ਉਸ ਵਿੱਚ ‌ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਫੋਟੋਆਂ ਅਤੇ ਹੋਰ ਧਾਰਮਿਕ ਦਸਤਾਵੇਜ਼ ਪ੍ਰਾਪਤ ਹੋਏ ਜਿਨ੍ਹਾਂ ਨੂੰ ‌ਦਿਖਾ ਕੇ ਇਹ ਲੋਕ ਸੈਲਾਨੀਆਂ ਦੀ ਲੁਟ ਕਰਦੇ ਹਨ । ਉਹਨਾ ਦੱਸਿਆ ਕਿ ਇਹ ਜੋਤ‌ਸ਼ੀ ਜ਼ਿਆਦਾਤਰ ‌ਦਿੱਲੀ ਤੋਂ ਟੂਰਿਸਟ ਵੀਜ਼ੇ ਤੇ ਹਾਂਗਕਾਂਗ ਆਂਉਦੇ ਹਨ ਅਤੇ ਇਥੇ ਆ ਕੇ ਇਹ ਇਸ ਤਰਾਂ ਦੀਆਂ ਠਗੀਆਂ ਮਾਰਦੇ ਹਨ ਜੋ ਕਿ ਗੈਰ ਕਾਨੂਨੀ ਤਾਂ ਹੈ ਹੀ ਨਾਲ ਸਿੱਖੀ ਸਰੂਪ ਨੂੰ ਵੀ ਕਲੰਕਿਤ ਕਰਨ ਵਾਲੀ ਗਲ ਹੈ । ਬਹੁਤੀ ਵਾਰੀ ‌ਇਹਨਾ ਨਾਲ ਹੁੰਦੇ ਤਕਰਾਰ ਤਿੱਖੀਆਂ ਝੜਪਾਂ ਚ ਤਬਦੀਲ ਹੋ ਜਾਂਦੇ ਹਨ । ਉਹਨਾ ਅਫਸੋਸ ਪ੍ਰਗਟ ਕਰਦਿਆਂ ਕਿਹਾ ਉਹ ਬਹੁਤ ਵਾਰੀ ਹਾਂਗਕਾਂਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਅਹਿਮ ਸ਼ਖਸ਼ੀਅਤਾਂ ਨੂੰ ਇਸ ਗੰਭੀਰ ਮਸਲੇ ਤੇ ਗੌਰ ਕਰਨ ਲਈ ਕਹਿ ਚੁਕੇ ਹਨ ਪਰ ਸਿਵਾਏ ਦਿਲਾਸੇ ਦੇ ਕੁਝ ਹਾਸਿਲ ਨਹੀ ਹੋਇਆ । ਜੇ ਜਲਦ ਹੀ ਇਸ ਇਸ ਮਸਲੇ ਦਾ ਕੋਈ ਹਲ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਸਮੇ ਸਿੱਖੀ ਸਰੂਪ ਵਾਲੇ ਵਿਅਕਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ।

ਇਥੇ ਵਿਸ਼ੇਸ਼ ਤੋਰ ਤੇ ਦਸਣਯੋਗ ਹੈ ਕਿ ਬਲਵ‌ਵਿੰਦਰ ਸਿੰਘ "ਸਾਹਬੀ" ਉਹਨਾ ਬਹਾਦਰ ਨੌਜਵਾਨਾ ਵਿਚੋਂ ਹੈ, ਜਿਨ੍ਹਾਂ ਦੀ ਦਲੇਰੀ ਕਾਰਨ ਪੰਜਾਹ ਲੱਖ ਹਾਂਗਕਾਂਗ ਡਾਲਰ ਦੀ ਲੁਟ ਹੋਣੋ ਬਚਾਈ ਗਈ ਸੀ ਅਤੇ ਇਸ ਬਹਾਦਰੀ ਕਾਰਨ ਜਿਥੇ ਪੰਜਾਬੀ ਭਾਈਚਾਰੇ ਦਾ ਮਾਣ ਵਧਿਆ ਸੀ ਉਥੇ ਹਾਂਗਕਾਂਗ ਵਿੱਚ ਪੰਜਾਬੀਆਂ ਪ੍ਰਤੀ ਦੂਸਰੀਆਂ ਕੌਮਾਂ ਦੀ ਭਰੋਸੇਯੋਗਤਾ ਵੀ ਵਧੀ ਸੀ। ਇਸ ਮਸਲੇ ਵਿਚ ਵੀ ਇਹ ਨੌਜਵਾਨ ਪੰਜਾਬੀਆਂ ਦੇ ਅਕਸ ਨੂੰ ਉਚਾ ਚੁੱਕਣ ਲਈ ਸ਼ਲਾਘਾਯੋਗ ਕਾਰਜ ਕਰ ਰਹੇ ਹਨ। ਜੋਤਸ਼ੀਆਂ ਖਿਲਾਫ ਵਿੱਢੀ ਇਸ ਮੁਹਿਮ ਵਿਚ ਮਨਦੀਪ ਸਿੰਘ, ਸਾਹਿਬ ਦਾਉਦਪੁਰਾ,ਸੁਖਮਨ ਪੰਨੂ,ਲਾਡੀ ਤਰਨਤਾਰਨ, ਸੋਨੂੰ ‌ਸਿੰਘ, ਜਰਮਨ ਸਿੰਘ, ਮੁੰਨਾ ਸਿੰਘ ਮਦਰ, ਮਨਜੀਤ ਸਿੰਘ ਬਾਗੜੀਆਂ, ਪਪੂ ਵਲਟੋਹਾ ਅਤੇ ਹੋਰ ਬਹੁਤ ਸਾਰੇ ਵੀਰਾਂ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

ਕੁਝ ਹਫਤੇ ਪਹਿਲਾਂ ਕਿਸੇ ਜੋਤਿਸ਼ੀ ਵਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਆਪਣੇ ਕਾਰਡ ਵੀ ਵੰਡੇ ਗਏ ਸਨ। ਦੀਵਾਲੀ ਦੇ ਤਿਉਹਾਰ ਤੇ ਵੀ ਇਹ ਲੋਕ ਅੰਧ ਵਿਸ਼ਵਾਸ ਰਾਹੀ ਲੋਕਾਂ ਨੂੰ ਮੂਰਖ ਬਣਾ ਕੇ ਚੋਖੀ ਕਮਾਈ ਕਰਦੇ ਹਨ। ‌ਇਹ ਵੀ ਪਤਾ ਚਲਿਆ ਹੈ ਕਿ ਇਸ ਤਿਉਹਾਰ ਦੇ ਮੌਕੇ ਇਹ ਦੁਕਾਨਾਂ ਤੇ ਜਾ ਜਾ ਕੇ ਆਪਣਾ ਕੂੜ ਖ‌ਲਾਰਦੇ ਹਨ । ਦੁਖ ਤਾਂ ਇਸ ਗਲ ਦਾ ਵੀ ਹੈ ਕਿ ਕੁਝ ਪੰਜਾਬੀ ਲੋਕ ਵੀ ਕਮਜ਼ੋਰ ਮਾਨਸਿਕਤਾ ਕਾਰਨ ਇਹਨਾ ਦੀ ਲੁਟ ਦਾ ਸ਼ਿਕਾਰ ਹੋ ਰਹੇ ਹਨ । ਜਦੋਕਿ ਸਿੱਖ ਧਰਮ ਵਿੱਚ ਐਸੇ ਡੰਡ ਪਖੰਡ ਅਤੇ ਭਵਿੱਖਬਾਣੀਆਂ ਲਈ ਕੋਈ ਥਾਂ ਨਹੀ ਹੈ। ਅਜ ਜਰੂਰਤ ਹੈ ਕਿ ਸਿੱਖ ਗੁਰੂ ਸਾਹਿਬ ਦੇ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਵਹਿਮਾਂ ਭਰਮਾਂ ਦੀ ਬੰਦਿਸ਼ਾਂ ਤੋਂ ਆਜ਼ਾਦ ਹੋ ਕੇ ਇਹ ਬੰਦੀ ਛੋੜ ਦਿਵਸ ਮਨਾਉਣ ਦਾ ਯਤਨ ਕਰਨ ਤਾਂ ਜੋ ਐਸੇ ਠਗਾਂ ਦੇ ਮਨਸੂਬਿਆਂ ਤੇ ਪਾਣੀ ਫੇਰਿਆ ਜਾ ਸਕੇ। ਹਾਂਗਕਾਂਗ ਦੇ ਪਤਵੰਤਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਅਵੇਸਲਾਪਨ ਛਡ ਕੇ ਸਾਂਝੇ ਤੋਰ ਤੇ ਕੁਝ ਐਸੇ ਯਤਨ ਕਰਨ ‌ਜਿਸ ਰਾਹੀ ਐਸੇ ਗੰਭੀਰ ਮਸਲਿਆਂ ਨੂੰ ਹਲ ਕੀਤਾ ਜਾ ਸਕੇ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top