Share on Facebook

Main News Page

ਕੱਟੜਵਾਦੀ ਹਿੰਦੂ ਜੱਥੇਬੰਦੀਆਂ ਭੜਕਾਊ ਬਿਆਨਬਾਜੀ ਕਰਕੇ, ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਤੋਂ ਗੁਰੇਜ ਕਰਨ

ਬਰਨਾਲਾ, 23 ਅਕੂਤਬਰ : ਹਿੰਦ ਹਕੂਮਤ ਦੇ ਵਿਤਕਰਿਆਂ ਕਾਰਨ ਰੋਹ ਵਿੱਚ ਬੈਠੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਦੀ ਤੂਫ਼ਾਨ ਆਉਣ ਤੋਂ ਪਹਿਲਾਂ ਵਾਲੀ ਚੁੱਪ ਵਰਗੀ ਮਾਨਸਿਕਤਾਂ ਨੂੰ ਤੀਲੀ ਲਾਉਣ ਲਈ ਕੁੱਝ ਕੱਟੜਵਾਦੀ ਹਿੰਦੂ ਜਥੇਬੰਦੀਆਂ ਅਖ਼ਬਾਰੀ ਬਿਆਨਬਾਜੀ ਕਰਕੇ ਮੁੜ 1984 ਵਰਗੇ ਹਲਾਤ ਪੈਦਾ ਕਰਨ ਦੇ ਯਤਨ ਵਿੱਚ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ)ਦੇ ਕੌਮੀ ਜਨਰਲ ਸਕੱਤਰ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਇੱਕ ਪ੍ਰੈਸ ਬਿਆਨ ਵਿੱਚ ਕੀਤਾ। ਇਸ ਲਈ ਕੁੱਝ ਕੱਟੜਵਾਦੀ ਹਿੰਦੂ ਭਰਾਵਾਂ ਵੱਲੋਂ ਭਾਈ ਹਵਾਰਾ ਅਤੇ ਭਾਈ ਤਾਰਾ ਸਬੰਧੀ ਕੀਤੀ ਬਿਆਨਬਾਜ਼ੀ ਤੋਂ ਇੱਕ ਗੱਲ ਸਪੱਸ਼ਟ ਨਜ਼ਰ ਆਉਂਦੀ ਹੈ ਕਿ ਇਹ ਆਗੂ ਸਿਰਫ ਅਖ਼ਬਾਰੀ ਸ਼ੇਰ ਬਣ ਕੇ ਭੋਲੇ ਭਾਲੇ ਹਿੰਦੂ ਭਰਾਵਾਂ ਦੇ ਮਨਾਂ ਵਿੱਚ ਬੇਲੋੜਾ ਡਰ ਤੇ ਨਫ਼ਰਤ ਪੈਦਾ ਕਰਕੇ ਸਸਤੀ ਸ਼ੋਹਰਤ ਹਾਸਲ ਕਰਨ ਦੀ ਤਾਕ ਵਿੱਚ ਅਤੇ ਪੰਜਾਬ ਦੇ ਮਹੌਲ ਨੂੰ ਲਾਂਬੂ ਲਾ ਕੇ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ।

ਜਥੇਦਾਰ ਧਨੌਲਾ ਨੇ ਕਿਹਾ ਕਿ ਸਿੱਖ ਕੌਮ ਆਰੰਭ ਤੋਂ ਸ਼ਹੀਦੀਆਂ ਦਿੰਦੀ ਆਈ ਹੈ ਮੌਤ ਅਤੇ ਜੁਲਮ ਦਾ ਡਰ ਸਿੱਖਾਂ ਨੂੰ ਆਜਾਦੀ ਵੱਲੋਂ ਨਹੀਂ ਮੋੜ ਸਕਦਾ। ਸਿੱਖ ਵਿਰੋਧੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਮੱਸਾ ਰੰਘੜ ਪੈਦਾ ਹੋਵੇਗਾ ਤਾਂ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵੀ ਜਨਮ ਲੈਣਗੇ। ਇਹ ਸਿਲਸਲਾ ਨਫ਼ਰਤ ਜਾ ਜ਼ੁਲਮ ਨਾਲ ਨਹੀਂ ਸਗੋਂ ਪਿਆਰ ਨਾਲ ਠੱਲਿਆ ਜਾ ਸਕਦਾ ਹੈ। ਇਸ ਲਈ ਕੱਟੜਵਾਦੀ ਹਿੰਦੂ ਜਥੇਬੰਦੀਆਂ ਦੇ ਭੁੱਲੜ ਆਗੂਆਂ ਨੂੰ ਅਪੀਲ ਹੈ ਕਿ ਉਹ “ਆ ਬੈਲ ਮੁਝੇ ਮਾਰ” ਵਾਲੀ ਕਹਾਵਤ ਵਾਗੂੰ ਸਿੱਖਾਂ ਦੀ ਹਿੰਦ ਹਕੂਮਤ ਵਿਰੁੱਧ ਚਲ ਰਹੀ ਲੜਾਈ ਨੂੰ ਧੱਕੇ ਨਾਲ ਆਪਣੇ ਗਲ ਨਾ ਪਾਉਣ, ਇਸ ਨਾਲ ਦੋਹਾਂ ਭਾਈਚਾਰਿਆਂ ਵਿੱਚ ਕੁੜੱਤਣ ਵਾਲਾ ਮਾਹੌਲ ਬਣੇਗਾ। ਅੱਜ ਤੱਕ ਪੰਜਾਬ ਵਿੱਚ ਹਿੰਦੂ ਸਿੱਖਾਂ ਦੀ ਸਾਂਝ ਬੜੇ ਸੁਖਾਂਵੇ ਸਬੰਧਾਂ ਨਾਲ ਨਿਭਦੀ ਆ ਰਹੀ ਹੈ। ਇਸ ਲਈ ਹੁਣ ਪੰਜਾਬ ਵਾਸਤੇ ਸੁੱਖ ਸ਼ਾਤੀ ਅਤੇ ਅਮਨ ਦੀ ਕਾਮਨਾ ਕਰਨੀ ਚਾਹੀਦੀ ਹੈ ਨਾ ਕਿ ਪੰਜਾਬੀਆਂ ਅਤੇ ਸਿੱਖਾਂ ਦੇ ਜਖਮਾਂ ਦੇ ਖਰੀਂਡ ਪੱਟਣ ਦਾ ਕੰਮ ਕਰਨਾ ਚਾਹੀਦਾ ਹੈ।

ਗੁਰਿੰਦਰਪਾਲ ਸਿੰਘ ਧਨੌਲਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top