Share on Facebook

Main News Page

ਸਰਬੱਤ ਖਾਲਸਾ ਇਨਟ੍ਰਨੈਸ਼ਨਲ ਵਲੋਂ ਗੁਰਦੁਆਰਾ ਰਾਮਗੜ੍ਹੀਆ ਸਲੋਹ ਯੂ.ਕੇ. ਦੇ ਸਹਿਯੋਗ ਨਾਲ 22 ਅਕਤੂਬਰ 2011 ਨੂੰ ਵਿਸ਼ੇਸ਼ ਗੁਰਮੱਤ ਜਾਗੁਰਤਾ ਸੈਮੀਨਾਰ ਬੜੀ ਸਫਲਤਾ ਪੂਰਕ ਸਮਾਪਤ ਹੋਇਆ

੨੨ ਤਾਰੀਕ ਦਿਨ ਸ਼ਨੀਵਾਰ ਨੂੰ ਗੁਰਦਵਾਰਾ ਰਾਮ੍ਗੜੀਆ ਸਲੋਅ ਵਿਖੇ ਸਰਬੱਤ ਖਾਲਸਾ ਇਨਟ੍ਰਨੈਸ਼ਨਲ ਵੱਲੋ ਇਕ ਵਿਸੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਇੰਗ੍ਲੈੰਡ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵਿਸੇਸ਼ ਤੌਰ 'ਤੇ ਹਿੱਸਾ ਲੈਣ ਲਈ ਪਹੁੰਚੇ, ਜਿੰਨਾ ਵਿੱਚ ਸਰਦਾਰ ਮੋਹਿੰਦਰ ਸਿੰਘ ਰਾਠੌਰ (ਦਲ ਖਾਲਸਾ), ਜਗਰੂਪ ਸਿੰਘ, ਗੁਲਜ਼ਾਰ ਸਿੰਘ, ਪਰਗਨ ਸਿੰਘ, ਹੀਰਾ ਸਿੰਘ, ਪ੍ਰਭਦੀਪ ਸਿੰਘ (ਟਾਈਗਰ ਜਥਾ ਯੂਕੇ), ਮਨਜੀਤ ਸਿੰਘ ਬਾਘੀਚ(ਯੂਰੋਪਿਅਨ ਧਰਮ ਪਰਚਾਰ ਕੌਮੇਟੀ), ਰਾਜਵੰਤ ਸਿੰਘ (ਮੁਖ ਸੇਵਾਦਾਰ ਸਿਖ ਕੌਂਸਲ ਪੁਰ੍ਤਗਾਲ), ਸੇਵਾ ਸਿੰਘ, ਨਿਰਮਲਜੀਤ ਸਿੰਘ (ਸਿੰਘ ਸਭਾ ਇਨਟਰਨੈਸ਼ਨਲ ਯੂਕੇ), ਜਸਬੀਰ ਸਿੰਘ ਅਤੇ ਸਤਨਾਮ ਸਿੰਘ (ਪੰਜਾਬ ਰੇਡੀਓ), ਸਮੂਹ ਪ੍ਰਬੰਧਕ ਕੌਮੇਟੀ (ਗੁਰਦਵਾਰਾ ਰਾਮ੍ਗੜੀਆ ਸਲੋਅ), ਕੁਲਵੰਤ ਸਿੰਘ ਢੇਸੀ (ਟਰਸਟੀ ਮੀਰੀ ਪੀਰੀ ਗੁਰਦਵਾਰਾ) ਬੀਬੀ ਦਲਜੀਤ ਕੌਰ, ਵਰਿੰਦਰ ਕੌਰ, ਅਮਨਦੀਪ ਕੌਰ, ਰਾਜ ਕੌਰ (ਸਿਖ ਨਾਰੀ ਮੰਚ ਯੂਕੇ), ਸੁਖਦੀਪ ਸਿੰਘ (ਸ੍ਟੇਜ ਸਕੱਤਰ ਸਿੰਘ ਸਭਾ ਸਾਉਥਾਲ), ਇੰਦਰ ਸਿੰਘ ਅਤੇ ਗੁਰਿੰਦਰ ਸਿੰਘ ਮਲਸੀਆਂ (ਗੁਰੂ ਨਾਨਕ ਮਿਸ਼ਨ ਯੂਕੇ) ਅਤੇ ਹੋਰ ਬੋਹਤ ਸਿੱਖ ਸਰੋਤਾ ਜਨਾਂ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।

ਇਸ ਵਿੱਚ ਗੁਰਮਤਿ ਦੇ ਪੰਜ ਲੇਕਚਰਾ ਤੋ ਉਪਰੰਤ ਸਵਾਲ-ਜਵਾਬ ਦਾ ਸੈਸ਼ਨ ਹੋਇਆ, ਜਿਸ ਵਿੱਚ ਸਿੱਖ ਸੰਗਤਾਂ ਨੇ ਗੁਰਮਤਿ ਪ੍ਰਤੀ ਸਵਾਲ ਪੁਛ ਕੇ, ਆਪਣੇ ਸ਼ੰਕੇ ਨਵਿਰਤ ਕੀਤੇ, ਅਤੇ ਸਾਰਿਆਂ ਨੇ ਲੋੜ ਮੇਹਿਸੂਸ ਕੀਤੀ ਕਿ ਗੁਰਦਵਾਰਿਆਂ ਦੀ ਸਹੀ ਵਰਤੋ ਕਰਦੇ ਹੋਏ, ਸਾਰੇ ਗੁਰਦਵਾਰਿਆਂ ਵਿਚ ਏਹੋ ਜਹੇ ਗੁਰਮਤਿ ਸੈਮੀਨਾਰ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਸਿੱਖਾਂ ਵਿੱਚ ਵਧ ਰਹੀ ਅਗਿਆਨਤਾ ਨੂੰ ਦੂਰ ਕੀਤਾ ਜਾ ਸਕੇ। ਇਸ ਸੈਮੀਨਾਰ ਦੀਆਂ ਵੀਡੀਓ ਛੇਤੀ ਹੀ 'ਤੇ ਪਾ ਦਿੱਤੀਆਂ ਜਾਣਗੀਆਂ।

ਸਰਬੱਤ ਖਾਲਸਾ ਇਨਟ੍ਰਨੈਸ਼ਨਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top