Share on Facebook

Main News Page

ਸਿੱਖ ਕੌਮ "ਝੂਠੇ ਦਾ ਬੋਲ ਬਾਲਾ ਸੱਚੇ ਦਾ ਮੂੰਹ ਕਾਲਾ" ਕਰਵਾ ਕੇ ਕਿਹੜਾ ਪੁੰਨ ਕਰ ਰਹੀ ਹੈ?

ਸਾਬਕਾ ਡੀ ਆਈ ਜੀ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਪੰਥ ਅਤੇ ਖ਼ਾਲਸਤਾਨੀਆਂ ਨੂੰ ਹੁਣੇ ਸੱਜਰੀ ਧੌਖਾਦੇਹੀ ਰਾਹੀਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਖ਼ਾਲਸਤਾਨ ਤੋਂ ਮੁਨਕਰ ਹੋ ਕੇ ਵਾਅਦਾ ਖ਼ਿਲਾਫ਼ੀ ਕਰਨ ਤੋਂ ਬਾਅਦ ਫਿਰ ਢੀਠਤਾਈ ਦੀਆਂ ਹੱਦਾਂ ਟੱਪ ਕੇ ਵਿਧਾਨ ਸਭਾ ਚੋਣਾਂ ਵਿੱਚ ਮੁੜ ਖ਼ਾਲਸਤਾਨ ਤੇ ਵੋਟ ਮੰਗਣ ਦਾ ਐਲਾਨ ਕੀਤਾ ਹੈ। ਹ ਰਜ ਕੋਈ ਨਹੀਂ ਹੈ। ਮੈਂ ਤਾਂ ਸਵਾਗਤ ਕਰਦਾ ਹਾਂ ਕਿ ਉਸ ਸਾਬਕਾ ਪੁਲਸੀਏ ਨੇ ਜੋ ਪਿਛਲੇ 23 ਸਾਲਾ ਪਾਰਲੀਮਾਨੀ ਰਿਕਾਰਡ ਵਿੱਚ ਮੈਨੂੰ “ਪੰਥ ਦਾ ਗੱਦਾਰ” ਅਤੇ “ਭਾਰਤੀ ਸਿਸਟਮ ਵਿੱਚ ਲੋਕਤੰਤਰੀ ਢੰਗ ਨਾਲ ਖ਼ਾਲਸਤਾਨ ਬਣਾਉਣ ਦੀ ਗੱਲ ਕਰਕੇ” ਸਿੱਖ ਕੌਮ ਦਾ ਦੁਸ਼ਮਣ ਤੇ ਭਾਰਤੀ ਅਜੈਂਸੀਆਂ ਦਾ ਅਜੈਂਟ ਕਹਿੰਦਾ ਤੇ ਪ੍ਰਚਾਰਦਾ ਨਹੀਂ ਸੀ ਥੱਕਦਾ ਉਹ ਖੁਦ ਹੁਣ ਮੇਰੇ ਮਾਰਗ ਤੇ ਤੁਰ ਪਿਆ ਹੈ।

ਹੁਣ ਇਹ ਸਾਬਕਾ ਭਾਰਤੀ ਪੁਲਸੀਆ ਆਪ ਸਵੀਕਾਰਦਾ ਹੈ ਕਿ ਭਾਰਤ ਅੰਦਰ ਖ਼ਾਲਸਤਾਨ ਦੀ ਸਥਾਪਤੀ ਲੋਕਤੰਤਰੀ ਢੰਗ ਨਾਲ ਕੀਤੀ ਜਾ ਸਕਦੀ ਹੈ। ਹੁਣ ਇਸ ਦੀ ਪਾਰਟੀ ਵੀ ਇਸ ਨੂੰ ਜਾਇਜ ਦੱਸਣ ਲੱਗ ਪਈ ਹੈ। ਇਹ ਭਾਰਤ ਦੀਆਂ ਨੀਮ ਫੌਜੀ ਅਜੈਂਸੀਆਂ ਦਾ ਰਿਹਾ ਕਰਮਚਾਰੀ ਹੁਣ ਇਹ ਝੂਠਾ ਦਾਵਾ ਸਟੇਜਾਂ ਤੇ ਕਰਨ ਲੱਗ ਪਿਆ ਹੈ ਕਿ ‘ਲੋਕਤੰਤਰੀ ਢੰਗ ਨਾਲ ਭਾਰਤ ਅੰਦਰ ਖ਼ਾਲਸਤਾਨ ਬਣਾਉਣ ਦਾ ਹੱਕ ਉਸ ਨੇ ਸਿੱਖ ਕੌਮ ਨੂੰ ਲੈ ਕੇ ਦਿੱਤਾ ਹੈ’| ਮੈਂ ਇਸ ਨੂੰ ਸਿੱਖ ਸਿੱਖ ਕੌਮ ਦੀ ਹੋਣੀ ਦੀ ਬਹੁਤ ਵੱਡੀ ਫੇਲੀਅਰ ਮੰਨਦਾ ਹਾਂ ਕਿ ਉਸ ਪਾਸ ਰਾਜਨੀਤਕ ਬਦਲ ਉਸ ਦੇ ਆਪਣੇ ਹੀ ਚੁਣੇ ਅਤੇ ਤਨ, ਮਨ ਧੰਨ ਤੋਂ ਪਾਲੇ ਹੋਏ ਜਿਹੜੇ ਹਨ ਉਨ੍ਹਾਂ ਵਿੱਚ ਪਹਿਲਾ ‘ਅਲੀ ਬਾਬਾ ਤੇ ਉਸ ਦੇ ਚਾਲ੍ਹੀ ਚੋਰਾਂ’ ਵਾਲਾ ਹੈ ਅਰਥਾਤ ਸਤਾ ਤੇ ਕਾਬਜ਼ ਬਾਦਲ ਧੜੇ ਦਾ ਸੁਪ੍ਰੀਮੋ ਤੇ ਉਸ ਦੀ ਚੋਰ ਮੰਡਲੀ, ਦੂਜਾ ਧਰਮ ਦੀ ਕਿਰਤ ਨੂੰ ਨਿਠੱਲ੍ਹੀ ਤੇ ਨਸ਼ੇੜੀ ਬਣਾਉਣ ਵਾਲੀ ਧਾਰਮਿਕ ਅਲੀ ਬਾਬਾ ਤੇ ਸੈਂਕੜੇ ਚੋਰਾਂ ਵਾਲਾ ‘ਡੇਰਾ ਵਾਦੀ ਸੰਤ ਸਮਾਜ, ਹੈ, ਤੇ ਤੀਸਰਾ ਮੱਕਾਰੀ ਤੇ ਚਾਲਬਾਜ਼ੀ ਦੀ ਲਾਲ ਲਕੀਰ ਅੰਦਰਲਾ ਸਿੱਖ ਸੰਘਰਸ਼ ਤੇ ਵਰਤਮਾਨ ਸ਼ਹੀਦਾਂ ਦਾ ਨਸਲ ਘਾਤ ਕਰਵਾ ਦੇਣ ਵਾਲਾ ਅਲੀ ਬਾਬਾ ਤੇ ਉਸ ਦੇ ਜਾਲ੍ਹਸਾਜੀ ਨੂੰ ਕੌਮ ਭਲਾਈ ਕਹਿਣ ਤੇ ਬਣਾਉਣ ਵਾਲੇ ਝੂਠਿਆਂ ਦਾ ‘ਸਰਕਾਰੀ ਅਲੀ ਬਾਬਾ ਦੇ ਅਜੈਂਟਾਂ’ ਵਾਲਾ ਅੰਮ੍ਰਿਤਸਰੀ ਮਾਰਕਾ ਮਾਨ ਦਾ ਹੈ। ਆਪਣੀ ਇਸ ਬਦਕਿਸਮਤੀ ਨੂੰ ਸਿੱਖ ਕੌਮ ਆਪਣੀ ਵਡਿਆਈ ਬਣਾ ਕੇ ਤੁਰਦੀ ਤੇ ਤਬਾਹ ਹੁੰਦੀ ਪਈ ਹੈ।

ਇਸ ਭਾਰਤੀ ਪੁਲਸੀਆ ਅਫਸਰ ਮਾਨ ਨੂੰ ਹੁਣ 5 ਲੱਖ ਵੋਟਾਂ ਦੀ ਗਿਣਤੀ ਦੱਸਣੀ ਆਪਣੀ ਵਡਿਆਈ ਲੱਗਦੀ ਹੋਵੇਗੀ ਪਰ ਜਿਹੜੀਆਂ ਇਸ ਨੂੰ 1989 ਵਿੱਚ ਸਿੱਖ ਕੌਮ ਅਤੇ ਪੰਜਾਬ ਦੇ ਹਰ ਵਰਗ ਨੇ ਨਿਰੋਲ ਖ਼ਾਲਸਤਾਨੀ ਸੰਘਰਸ਼ ਨੂੰ ਮਾਣਤਾ ਦੇਣ ਲਈ ਵੋਟ ਪਾਈ ਸੀ ਉਹ 60 ਲੱਖ ਵੋਟ ਇਸ ਨੂੰ ਕਿਉਂ ਨਾ ਯਾਦ ਰਹੀ। ਇਹ ਓਦੋਂ ਖ਼ਾਲਸਤਾਨ ਤੋਂ ਭਗੌੜਾ ਕਿਉਂ ਹੋਇਆ। ਇਤਨਾ ਹੀ ਨਹੀਂ ਫਿਰ ਇਸ ਨੇ ਉਸ ਵਕਤ ਦੇ ਸਾਰਿਆਂ ਹੀ ਖਾੜਕੂਆਂ ਤੇ ਪੰਥਕ ਕਮੇਟੀ ਵਾਲਿਆਂ ਨਾਲ ਰਲ ਕੇ ਜਦੋਂ ਇਲੈਕਸ਼ਨਾਂ ਦਾ ਬਾਈਕਾਟ ਕੀਤਾ ਤਾਂ ਉਹ ਪੰਜਾਬ ਦੀ ਖ਼ਾਲਸਤਾਨ ਦੇ ਪੱਖ ਵਿੱਚ ਪਈ 93% ਵੋਟ ਕਿਉਂ ਯਾਦ ਨਾ ਰਹੀ ? ਪਿੱਛੇ ਲਗਭਗ ਇਕ ਦਰਜਨ ਵਾਰ ਲੜੀਆਂ ਗਈਆਂ ਚੋਣਾਂ ਵਿੱਚ ਇਸ ਨੂੰ ਖ਼ਾਲਸਤਾਨ ਕਿਉਂ ਯਾਦ ਨਾ ਰਿਹਾ ? ਫਰਵਰੀ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੀ ਇਸ ਨੇ ਤੇ ਇਸ ਦੀ ਪੂਰੀ ‘ਸਰਕਾਰੀ ਅਲੀ ਬਾਬਾ ਦੇ ਅਜੈਂਟਾਂ’ ਵਾਲੀ ਜਮਾਤ ਨੇ ਮੇਰੇ ਵੱਲੋਂ ਖ਼ਾਲਸਤਾਨ ਲਈ ਮੰਗੀ ਗਈ ਸਿੱਧੀ ਵੋਟ ਵਿੱਚ ਖ਼ਾਲਸਤਾਨ ਦਾ ਅਤੇ ਮੇਰਾ ਸਿੱਧਾ ਵਿਰੋਧ ਕਰਕੇ ਕਾਂਗਰਸ ਦੇ ਹੱਕ ਵਿੱਚ ਉਸ ਦੇ ਬਸਤੇ ਚੁੱਕ ਕੇ ਕਿਹਾ ਸੀ ਕਿ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਤਾਂ ਭਾਰਤੀ ਅਜੈਂਟ ਹੈ ਜੋ ਲੋਕਤੰਤਰੀ ਢੰਗ ਨਾਲ ਖ਼ਾਲਸਤਾਨ ਦੀ ਭਾਰਤ ਅੰਦਰ ਮੰਗ ਕਰਦਾ ਹੈ।

ਕੀ ਸ੍ਰੀ ਮਾਨ ਅਤੇ ਉਨ੍ਹਾਂ ਦੀ ਪਾਰਟੀ ਨੇ ਹੁਣ ਅੰਮ੍ਰਿਤਸਰ ਐਲਾਨ ਨਾਮਾ ਛੱਡ ਦਿੱਤਾ ਹੈ ਤੇ ਉਹ ਖ਼ਾਲਸਤਾਨ ਦੇ ਮੁੱਦਈ ਹੋ ਗਏ ਹਨ ? ਇਸ ਦਾ ਸਪਸ਼ਟੀਕਰਨ ਇਸ ਪੁਲਿਸ ਅਫਸਰ ਤੋਂ ਲੈਣਾ ਸਿੱਖਾਂ ਦਾ ਫ਼ਰਜ਼ ਬਣਦਾ ਹੈ। ਇਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਚੱਲ ਸਕਦੀਆਂ। ਫਿਰ ਮਾਨ ਤਾਂ ਆਪਣੀ ਕਿਰਪਾਨ ਵੀ ਆਪਣੇ ਸਿਆਸੀ ਮੁਫ਼ਾਦ ਲਈ ਫੜਦੇ ਤੇ ਤਿਆਗਦੇ ਰਹਿੰਦੇ ਹਨ। ਇਸ ਸਾਬਕਾ ਭਾਰਤੀ ਪੁਲਿਸ ਕਰਮਚਾਰੀ ਤੋ ਇਹ ਸਪਸ਼ਟੀਕਰਨ ਹੁਣ ਹੋਣਾ ਹੀ ਚਾਹੀਦਾ ਹੈ ਕਿ 

1. 1989 ਵਿੱਚ ਜਦ ਇਸ ਨੂੰ ਖ਼ਾਲਸਤਾਨ ਕਰਕੇ ਹੀ ਵੋਟਾਂ ਪਈਆਂ ਸਨ ਓਦੋਂ ਇਹ ਖ਼ਾਲਸਤਾਨ ਤੋਂ ਮੁਨਕਰ ਕਿਉਂ ਹੋਇਆ? 

2. 1990 ਵਿੱਚ ਤੇ ਫਿਰ ਦੁਬਾਰਾ ਇਸ ਨੇ ਭਾਰਤ ਦੀ ਲੋਕ ਸਭਾ ਵਿੱਚ ਜਾ ਕੇ ਖ਼ਾਲਸਤਾਨ ਦੀ ਗੱਲ ਕਿਉਂ ਨਹੀਂ ਕੀਤੀ ?

3. ਪੰਜਾਬ ਵਿੱਚ 1992 ਚੋਣਾਂ ਦਾ ਬਾਈਕਾਟ ਕਰਵਾ ਕੇ ਸਿੱਖ ਸੰਘਰਸ਼ ਦਾ ਅਤੇ ਖਾੜਕੂਆਂ ਦਾ ਨਸਲ ਘਾਤ ਅਤੇ ਸਿੱਖ ਮਾਵਾਂ ਦੇ ਪੁੱਤਰਾਂ ਨੂੰ ਨਕਲੀ ਮੁਕਾਬਲਿਆਂ ਵਿੱਚ ਕਿਉਂ ਮਰਵਾਇਆ ?

4. 1996 ਤੋਂ 2004 ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਵਿਰੋਧੀ ਧਿਰ ਦਾ ਇਕ ਮਾਤਰ ਹਾਉਸ (ਜਿਸ ਨੂੰ ਇਹ ਖੁਦ ਸਿੱਖ ਪਾਰਲੀਮੈਂਟ ਕਹਿੰਦਾ ਹੈ)ਵਿੱਚ ਵਿਰੋਧੀ ਧਿਰ ਦਾ ਲੀਡਰ ਹੁੰਦੇ, ਅਤੇ ਮਰਹੂਮ ਸ੍ਰੀ ਟੌਹੜਾ ਵੱਲੋਂ ਇਸ ਨੂੰ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਦਾ ਮੈਂਬਰ ਬਣਾਏ ਜਾਣ ਦੇ ਬਾਵਜੂਦ ਇਸ ਨੇ ਸਿੱਖ ਪਾਰਲੀਮੈਂਟ ਹਾਉਸ ਵਿੱਚ ਵੀ ਖ਼ਾਲਸਤਾਨ ਦੀ ਗੱਲ ਕਿਉਂ ਨਾ ਕੀਤੀ ? 

5. ਖ਼ਾਲਸਾ ਪੰਥ ਦੇ 300 ਸਾਲਾ ਸਥਾਪਨਾ ਜਨਮ ਦਿਹਾੜੇ ਤੋਂ ਬਾਅਦ ਅਕਤੂਬਰ 1999 ਨੂੰ ਇਕ ਵਾਰ ਫਿਰ ਪੰਥ ਨੇ ‘ਝੂਠ ਦਾ ਬੋਲ ਬਾਲਾ ਕਰਨ ਲਈ’ ਜਦੋਂ ਇਸ ਭਾਰਤ ਦੇ ਸਾਬਕਾ ਪੁਲਸੀਆ ਅਜੈਂਸੀ ਦੇ ਕਰਮਚਾਰੀ ਨੂੰ ਮੁੜ ਸੰਸਦ ਵਿੱਚ ਸੰਗਰੂਰ ਹਲਕੇ ਤੋਂ ਜਿਤਾ ਕੇ ਭੇਜ ਦਿੱਤਾ ਤਾਂ ਇਸ ਨੇ ਪੰਜ ਸਾਲ ਭਾਰਤ ਸਰਕਾਰ ਤੋਂ ਤਨਖਾਹ, ਸਕਿਉਰਟੀ ਲੈਣ ਤੇ ਹੁਣ ਉਸਦੀ ਪੈਨਸ਼ਨ ਲੈਣ ਤੋਂ ਸਿਵਾ ਹੋਰ ਕੀ ਕੀਤਾ ? ਇਸ ਸਮੇਂ ਦੌਰਾਨ ਪੰਜ ਸਾਲ ਵਿੱਚ ਇਕ ਵਾਰ ਵੀ ਇਸ ਨੂੰ “ਸਿੱਖ ਕੌਮ ਦਾ ਕੌਮੀ ਘਰ ਮਿਸ਼ਨ ਖ਼ਾਲਸਤਾਨ” ਤਾਂ ਛੱਡੋ ‘ਖ਼ਾਲਸਤਾਨ’ ਸ਼ਬਦ ਲੋਕ ਸਭਾ ਵਿੱਚ ਤੇ ਭਾਰਤ ਦੀ ਸੰਸਦ ਵਿੱਚ ਯਾਦ ਕਿਉਂ ਨਾ ਆਇਆ ?

6. ਹੁਣ ਤਕ ਇਸ ਵੱਲੋਂ ਇਕ ਦਰਜਨ ਤੋਂ ਵੱਧ ਵਾਰ ਲਵੀਆਂ ਜਾ ਚੁੱਕੀਆਂ ਲੋਕਤੰਤਰੀ ਚੋਣਾਂ ਵਿੱਚ ਇਕ ਵਾਰ ਵੀ ਇਸ ਨੂੰ “ਸਿੱਖ ਕੌਮ ਦਾ ਕੌਮੀ ਘਰ ਮਿਸ਼ਨ ਖ਼ਾਲਸਤਾਨ” ਦੀ ਯਾਦ ਕਿਉਂ ਨਾ ਆਈ ?

7. ਫਰਵਰੀ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਨੈ ਖ਼ਾਲਸਤਾਨ ਦਾ ਵਿਰੋਧ ਕਿਉਂ ਕੀਤਾ ?

8. 1990 ਵਿੱਚ ਪਾਰਲੀਮੈਂਟ ਅੰਦਰ ਖ਼ਾਲਸਤਾਨ ਦੇ ਪੱਖ ਵਿੱਚ ਕੀਤੇ ਗਏ ਭਾਸ਼ਣ, 2002 ਵਿੱਚ ਯੂ.ਐਨ.ਓ. ਦੀ ਵਰਲਡ ਸਮਿਟ ਵਿੱਚ ਖ਼ਾਲਸਤਾਨ ਦੇ ਪੱਖ ਵਿੱਚ ਕੀਤੇ ਗਏ ਭਾਸ਼ਣ, 2003 ਵਿੱਚ ਖ਼ਾਲਸਤਾਨ ਲਈ ਪਹਿਲੀ ਪੰਜਾਬ ਪੱਧਰ ਦੀ ਹੀ ਕਨਵੈਨਸ਼ਨ ਕਮ ਸੈਮੀਨਾਰ ਚੰਡੀਗੜ੍ਹ ਅਤੇ ਖ਼ਾਲਸਤਾਨ ਦੀ ਲੋਕਤੰਤਰੀ ਢੰਗ ਨਾਲ ਪਰਾਪਤੀ ਲਈ ਕਾਇਮ ਕੀਤੀ ਗਈ ਭਾਰਤ ਅੰਦਰ ਪਹਿਲੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦਾ ਇਸ ਨੇ ਸਿੱਧਾ ਵਿਰੋਧ ਕਿਉਂ ਕੀਤਾ ? ਤੇ ਇਨ੍ਹਾਂ ਨੂੰ ਭਾਰਤ ਸਰਕਾਰ ਦੇ ਅਜੈਂਟ ਕਿਉਂ ਕਿਹਾ ?

9. ਹੁਣੇ ਸਤੰਬਰ 2011 ਵਿੱਚ ਐਸ.ਜੀ.ਪੀ.ਸੀ ਦੀਆਂ ਚੋਣਾਂ ਵਿੱਚ ਇਸ ਵਲੋਂ ਖ਼ਾਲਸਤਾਨ ਦੇ ਪੱਖ ਵਿੱਚ ਇਕ ਵੀ ਇਸ਼ਤਿਹਾਰ ਨਾ ਲਾਉਣਾਂ ਤੇ ਇਸ ਦੀ ਪਾਰਟੀ ਵਲੋਂ ਖ਼ਾਲਸਤਾਨ ਲਈ ਵੋਟ ਮੰਗਾਂਗੇ ਦੇ ਐਲਾਨ ਤੋਂ ਬਾਅਦ ਵੀ ਅਖ਼ਬਾਰਾਂ ਵਿੱਚ ਇਕ ਵੀ ਅਧਿਕਾਰਤ ਇਸ਼ਤਿਹਾਰ ਖ਼ਾਲਸਤਾਨ ਲਈ ਵੋਟ ਮੰਗਣ ਵਾਸਤੇ ਕਿਉਂ ਨਾ ਲਾਇਆ ?

ਸਿੱਖ ਕੌਮ ਵਿੱਚ ਜੂਨ 84 ਤੋਂ ਬਾਅਦ ਲਗਾਤਾਰ ਇਹੋ ਸੱਚ ਹੁੰਦਾ ਵੇਖ ਕੇ ਵੀ ਪੂਰੀ ਕੌਮ ਚੁੱਪ ਹੈ।  ਜੋ ਸਿੱਖ ਕੌਮ ਦੇ ਨਿਘਾਰ ਦਾ ਕਾਰਨ ਹੈ। ਬਹੁਤ ਸਾਰੇ ਇਸ ਦੇ ਅਖੌਤੀ ਸਮਰਥਕਾਂ ਨੇ ਹੁਣੇ ਜਿਹੇ ਸ੍ਰ. ਜਾਚਕ ਜੀ ਵਲੋਂ ਲਿਖਤ ਇਕ ਲੇਖ ਤੇ ਟਿੱਪਣੀਆਂ ਕੀਤੀਆਂ ਹਨ। ਕੁਝ ਵਿਦੇਸ਼ੀ ਸਮਰਥਕਾਂ ਨੇ ਇਹ ਵੀ ਕਿਹਾ ਹੈ ਕਿ ਐਡਵੋਕੇਟ ਸ੍ਰ. ਰਾਜਦੇਵ ਸਿੰਘ ਹੁਣ ਤਕ ਚੁੱਪ ਕਿਉਂ ਰਹੇ ?

ਕੀ  ਇੰਝ ਕਹਿਣ ਤੇ ਲਿਖਣ ਵਾਲੇ, ਮੰਨਣ ਤੇ ਪ੍ਰਚਾਰਨ ਵਾਲੇ ਉਹ ਹੁਣ ਮੈਨੂੰ ਦੱਸਣਗੇ ਕਿ ਉਹ ਇਨ੍ਹਾਂ ਉਪਰੋਕਤ ਸਪਸ਼ਟੀਕਰਨ ਤੇ ਚੁੱਪ ਕਿਉਂ ਹੋ ਜਾਂਦੇ ਹਨ ? ਮੈਂ ਤਾਂ 1989 ਤੋਂ ਹੀ ਲਿਖਤ ਵਿੱਚ ਸਬੂਤਾਂ ਸਮੇਤ ਗੱਲ ਕਰਦਾ ਤੇ ਸਵਾਲ ਚੁੱਕਦਾ ਆ ਰਿਹਾ ਹਾਂ । ਉਹ ਜਵਾਬ ਕਿਉਂ ਨਹੀਂ ਦਿੰਦੇ ?

ਕੀ ਇਹ ਗੱਲ ਸੱਚ ਨਹੀਂ ਹੈ ਕਿ “ਝੂਠੇ ਦਾ ਬੋਲ ਬਾਲਾ ਸੱਚੇ ਦਾ ਮੂੰਹ ਕਾਲਾ” ਕਰਦੀ ਆ ਰਹੀ ਅਜੋਕੀ ਸਿੱਖ ਕੌਮ ਖੁਦ ਖ਼ਾਲਸਤਾਨ ਦਾ ਨਸਲ ਘਾਤ ਕਰਵਾਉਣ ਲਈ ਹੀ ਭਾਰਤ ਸਰਕਾਰ ਦੀ ਪੁਲਿਸ ਅਜੈਂਸੀ ਦੇ ਸਾਬਕਾ ਮੁਲਾਜ਼ਮ ਦੀ ਸਰਪ੍ਰਸਤੀ ਹਿਤ ‘ਸਰਕਾਰੀ ਅਲੀ ਬਾਬਾ ਦੇ ਅਜੈਂਟਾਂ’ ਵਾਲਾ ਅੰਮ੍ਰਿਤਸਰੀ ਮਾਰਕਾ ਮਾਨ ਦਲ ਦਾ ਸਾਥ ਦਿੰਦੀ ਆ ਰਹੀ ਹੈ ਤੇ ਬਾਰ-ਬਾਰ ਫਿਰ ਓਦੋਂ ਤਕ ਦੇਵੇਗੀ ਜਦ ਤਕ ਇਹ ਇਸ ਮੰਗ ਨੂੰ ਇਸ ਅੰਮ੍ਰਿਤਸਰੀ ਮਾਨ ਗੜਵਈ ਰਾਹੀਂ ਕਾਲ਼ੇ-ਪਾਣੀ ਵਿੱਚ ਭਿਜਵਾ ਮਾਰ ਨਹੀਂ ਦਿੰਦੀ ਤੇ ਭਿੰਡਰਾਂਵਾਲਿਆਂ ਵਾਂਗ ਉਸ ਨੂੰ ਇਸ ਰਾਹੀਂ ਹੀ ਜਿਉਂਦਾ ਨਹੀਂ ਰੱਖਦੀ !! ਹੁਣ ਇਹ ਇਕ ਹੋਰ ਸ਼ੋਸ਼ਾ ਛੱਡਣਗੇ। ਜਿਵੇਂ ਮੇਰੀ ਸ਼ਹੀਦਾਂ ਨੂੰ ਪੂਜਣ ਵਾਲੀ ਕੌਮ ਨੇ “ਝੂਠੇ ਦਾ ਬੋਲ ਬਾਲਾ ਸੱਚੇ ਦਾ ਮੂੰਹ ਕਾਲਾ” ਕਰ ਦੇਣ ਲਈ ਭਿੰਡਰਾਂਵਾਲਿਆਂ ਦੀ ਸ਼ਹਾਦਤ ਦਾ ਤਾਂ ਕਿਸੇ ਭੋਗ ਪਵਾਇਆ ਨਹੀਂ ਪਰ ਜਨਮ ਦਿਨ ਖੂਬ ਮਨਾਇਆ ਹੈ। ਹੁਣ ਇਹ ਖ਼ਾਲਸਤਾਨ ਦੇ ਵੀ ਬਣਾਇਆ ਕਰਨਗੇ !!

ਹੁਣ ਤਾਂ ਕੰਨਾਂ ਵਿੱਚ ਆਵਾਜ਼ ਗੂੰਜਦੀ ਰਹਿੰਦੀ ਹੈ : ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮੇਂ ਗੁਲਿਸਤਾਂ ……

ਸੱਚ “ਸ਼ਬਦ” ਨੂੰ ਗੁਰੂ ਮੰਨਣ ਵਾਲੀ ਤੇ ਮੱਥਾ ਟੇਕਣ ਵਾਲੀ ਕੌਮ ਵਿੱਚ ਇਕ ਵਾਰ ਪਿਰ ਸੱਚ ਬੋਲ ਕੇ “ਝੂਠੇ ਦਾ ਬੋਲ ਬਾਲਾ ਸੱਚੇ ਦਾ ਮੂੰਹ ਕਾਲਾ” ਕਰਵਾ ਰਿਹਾ ਹਾਂ।

ਸ਼ਾਇਦ ਕੋਈ ਅਣਖੀਲੀ ਬਿਬੇਕ ਬੁਧ ਵਾਲੀ ਮਾਂ ਮੂੰਹ ਧੋਣ ਲਈ ਸੱਚ ਵਾਸਤੇ ਨਿੱਤਰ ਆਵੇ……

ਧੜਿਆਂ ਦੇ ਗੁਲਾਮ ਬਣੇ ਮਰਦ ਪ੍ਰਧਾਨ ਸਮਾਜ ਵਿੱਚ ਹੁਣ ‘ਮਰਦ’ ਹੈਣ ਕਿੱਥੇ ?!

ਅਤਿੰਦਰਪਾਲ ਸਿੰਘ, ਸਾਬਕਾ ਐਮ.ਪੀ.

98881 23654 Cell: 94632 07415
Japu-Ghar, Bhadson Road
Vill. Jassowal, P.O. Sidhuwal
Patiala -147001  India


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top