Share on Facebook

Main News Page

ਪੰਥ ਵਿਰੋਧੀ ਹਰਕਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਕੌਮ ਆਪ ਪਛਾਣ ਕਰੇ ਕਿ ਇਹ ਟਕਸਾਲ ਦਾ ਮੁੱਖੀ ਧੁੰਮਾ ਹੈ, ਜਾਂ ਸਿੱਖ ਕੌਂਮ ਲਈ ਕੌੜਾ ਤੁੰਮਾ ਹੈ: ਏ.ਐਸ.ਓ.

* ਅੱਜ ਧੁੰਮਾ ਕੌਮੀ ਹੀਰਿਆਂ ਦੇ ਕਾਤਲਾਂ ਨਾਲ ਸਟੇਜਾਂ ਸਾਂਝੀਆਂ ਕਰ ਰਿਹੈ ਜੋ ਇਸ ਲਈ ਡੁੱਬ ਮਰਨ ਵਾਲੀ ਗੱਲ ਹੈ

ਬਠਿੰਡਾ, 18 ਅਕਤੂਬਰ (ਕਿਰਪਾਲ ਸਿੰਘ): ਪੰਜਾਬ ਸਪੈਕਟ੍ਰਮ ਵਿੱਚ ਛਪੀ ਖ਼ਬਰ ਵਿੱਚ ਛਪੀ ਖ਼ਬਰ ਵਿੱਚ ਅਮੈਰਿਕਨ ਸਿੱਖ ਆਰਗੇਨਾਈਜੇਸ਼ਨ ਦੇ ਭਾਈ ਦਵਿੰਦਰ ਸਿੰਘ, ਭਾਈ ਦੀਦਾਰ ਸਿੰਘ, ਭਾਈ ਜਸਦੇਵ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਸੁਖਦੇਵ ਸਿੰਘ ਨਾਗਰਾ, ਭਾਈ ਕਰਨੈਲ ਸਿੰਘ ਹੁਸਿਆਰਪੁਰ, ਭਾਈ ਲਾਲ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਹਰਨਾਮ ਸਿੰਘ ਧੁੰਮਾ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਤੇ ਟਿੱਪਣੀ ਕਰਦਿਆਂ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਥ ਵਿਰੋਧੀ ਹਰਕਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਕੌਮ ਆਪ ਪਛਾਣ ਕਰੇ ਕਿ ਇਹ ਟਕਸਾਲ ਦਾ ਮੁਖੀ ਧੁੰਮਾ ਹੈ ਜਾਂ ਸਿੱਖ ਕੌਮ ਲਈ ਕੌੜਾ ਤੁੰਮਾ ਹੈ।

ਉਨ੍ਹਾਂ ਕਿਹਾ 20ਵੀਂ ਸਦੀ ਦੇ ਮਹਾਨ ਜਰਨੈਲ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਾਬਾ ਜਰਨੈਲ ਸਿੰਘ ਜੀ ਖਾਲਸਾ "ਭਿੰਡਰਾਂਵਾਲਿਆਂ" ਨੇ ਜਿਥੇ ਸਿੱਖ ਕੌਮ ਨੂੰ ਗੁਲਾਮੀ ਤੋਂ ਨਿਜ਼ਾਤ ਦਿਵਾਉਣ ਲਈ ਕੌਮੀ ਸੰਘਰਸ਼ ਆਰੰਭਿਆ ਉਥੇ ਹਰਨਾਮ ਸਿੰਘ ਧੁੰਮਾ ਨੇ ਟਕਸਾਲ ਦੇ ਮੁਖੀ ਦਾ ਅਹੁੱਦਾ ਸੰਭਾਲਦਿਆਂ ਹੀ ਪੰਥ ਵਿਰੋਧੀ ਕੰਮ ਕਰਨੇ ਸ਼ੁਰੂ ਕਰ ਦਿਤੇ ਸਨ। ਸਿੱਖ ਸੰਘਰਸ਼ ਉਤੇ ਗਲਤ ਟਿੱਪਣੀਆਂ ਅਤੇ ਸੰਤ ਜਰਨੈਲ ਸਿੰਘ ਖਾਲਸਾ ਨੂੰ ਕਾਂਗਰਸ ਦੀ ਪੈਦਾਇਸ਼ ਦੱਸਣ ਵਾਲੀ ਕਿਤਾਬ "ਰਾਈਜ਼ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ" ਦਾ ਮੁੱਖ ਬੰਦ ਲਿਖ ਕੇ ਇਸਨੇ ਬੜਾ ਹੈਰਤਅੰਗੇਜ਼ ਕੰਮ ਕੀਤਾ ਸੀ। ਚੇਤਨ ਧਿਰਾਂ ਵਲੋਂ ਉਦੋਂ ਇਸਦੀ ਕਰੜੀ ਆਲੋਚਨਾ ਕੀਤੀ ਗਈ। ਪਿਛਲੇ ਸਾਲ ਹੀ ਇਸਨੇ ਨਾਨਕਸ਼ਾਹੀ ਕੈਲੰਡਰ ਦਾ ਹਿੰਦੂਕਰਨ ਕਰਵਾ ਕੇ ਸੰਘੀਆਂ ਦਾ ਵਫਾਦਾਰ ਮਿੱਤਰ ਹੋਣ ਦਾ ਸਬੂਤ ਦਿੱਤਾ ਜਿਸ ਕਰਕੇ ਇਸ ਨੂੰ ਦੇਸ਼-ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਵਲੋਂ ਬਹੁਤ ਹੀ ਲਾਹਨਤਾਂ ਪਈਆਂ।

ਪਰ ਅਫਸੋਸ ! ਕਿ ਇਹ ਇੰਨਾ ਬੇਸ਼ਰਮ ਬਣ ਚੁੱਕਾ ਹੈ ਕਿ ਇਸਨੂੰ ਤਾਂ ਹੁਣ ਸਿੱਖਾਂ ਦੇ ਕਾਤਲਾਂ ਨਾਲ ਸਟੇਜਾਂ ਸਾਝੀਆਂ ਕਰਨ ਤੋਂ ਵੀ ਝਿਜਕ ਨਹੀਂ ਆਉਂਦੀ। ਉਪਰੋਕਤ ਸਿੱਖ ਆਗੂਆਂ ਨੇ ਅੱਗੇ ਕਿਹਾ ਕਿ ਪਿਛਲੇ ਦਿਨੀ ਧੁੰਮੇ ਵੱਲੋਂ ਮਲੇਰ ਕੋਟਲਾ ਵਿਖੇ ਸਿੱਖਾਂ ਦੇ ਕਾਤਲ ਇਜ਼ਹਾਰ ਆਲਮ ਨਾਲ ਸਾਂਝੀ ਕੀਤੀ ਗਈ ਸਟੇਜ ਅਤਿ ਸ਼ਰਮਨਾਕ ਕਾਰਾ ਹੈ। ਇਥੇ ਜ਼ਿਕਰ ਯੋਗ ਹੈ ਸਿੱਖ ਸੰਘਰਸ਼ ਦੌਰਾਨ ਉੱਚ ਅਹੁਦੇ ਤੇ ਤਾਇਨਾਤ ਬਦਨਾਮ ਪੁਲਿਸ ਅਫਸਰ ਇਜ਼ਹਾਰ ਆਲਮ ਨੇ ਜੁਝਾਰੂ ਸਿੰਘਾਂ ਨੂੰ ਖਤਮ ਕਰਨ ਲਈ ਆਲਮ ਸੈਨਾ ਬਣਾਈ ਸੀ, ਜਿਸ ਨੇ ਅਨੇਕਾਂ ਹੀ ਮਾਂਵਾਂ ਦੇ ਪੁੱਤਾਂ ਨੂੰ ਗੋਲੀਆਂ ਨਾਲ ਭੁੰਨਿਆ ਅਤੇ ਇਸ ਹੀ ਇਜ਼ਹਾਰ ਆਲਮ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਮੁਖੀ ਭਾਈ ਮਨਵੀਰ ਸਿੰਘ ਚਹੇੜੂ ਉਰਫ ਜਨਰਲ ਹਰੀ ਸਿੰਘ ਨੂੰ ਸ਼ਹੀਦ ਕੀਤਾ ਸੀ ਅਤੇ ਭਾਈ ਮਨਵੀਰ ਸਿੰਘ ਜਿਸ ਘਰ ਤੋਂ ਫੜਿਆ ਗਿਆ ਸੀ ਉਸ ਘਰ ਦੇ ਮੁਖੀ ਕੈਪਟਨ ਬਲਦੇਵ ਸਿੰਘ ਨੂੰ ਵੀ ਇਸਦੀ ਆਲਮ ਸੈਨਾ ਨੇ ਹੀ ਖਤਮ ਕੀਤਾ ਸੀ। ਇਨ੍ਹਾਂ ਪਰਿਵਾਰਾਂ ਦੇ ਟਕਸਾਲ ਨਾਲ ਨੇੜਲੇ ਸੰਬੰਧ ਸਨ। ਅੱਜ ਧੁੰਮਾ ਉਨਾਂ ਕੌਮੀ ਹੀਰਿਆਂ ਦੇ ਕਾਤਲਾਂ ਨਾਲ ਸਟੇਜਾਂ ਸਾਂਝੀਆਂ ਕਰ ਰਿਹੈ ਜੋ ਇਸ ਲਈ ਡੁੱਬ ਮਰਨ ਵਾਲੀ ਗੱਲ ਹੈ। ਬਿਆਨ ਦੇ ਅਖੀਰ ਵਿੱਚ ਏ| ਐਸ| ਓ| ਦੇ ਆਗੂਆਂ ਨੇ ਕਿਹਾ ਕਿ ਇਸ ਦੀਆਂ ਪੰਥ ਵਿਰੋਧੀ ਹਰਕਤਾਂ ਨੂੰ ਮੱਦੇ ਨਜਰ ਰੱਖਦਿਆਂ ਕੌਮ ਆਪ ਪਛਾਣ ਕਰੇ ਕਿ ਇਹ ਟਕਸਾਲ ਦਾ ਮੁੱਖੀ ਧੁੰਮਾ ਹੈ ਜਾਂ ਸਿੱਖ ਕੌਂਮ ਲਈ ਕੌੜਾ ਤੁੰਮਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top