Share on Facebook

Main News Page

ਬੀਬੀਆਂ ਨੂੰ ਕਥਾ ਸੁਣਾਉਣ ਵਾਲਾ ਗ੍ਰੰਥੀ ਪੱਤਰਕਾਰਾਂ ਨੂੰ ਦੇਖ ਕੇ ਹੋਇਆ ਫ਼ਰਾਰ

ਮਾਛੀਵਾੜਾ ਸਾਹਿਬ, 16 ਅਕਤੂਬਰ (ਕਰਮਜੀਤ ਆਜ਼ਾਦ) : ਕਲ ਸ਼ਾਮ ਇਥੇ ਹਿੰਦੂਆਂ ਦੇ ਪ੍ਰਸਿੱਧ ਤਿਉਹਾਰ ਕਰਵਾ ਚੌਥ ਦੇ ਵਰਤ ਨੂੰ ਰੱਖਣ ਵਾਲੀਆਂ ਬੀਬੀਆਂ ਨੂੰ ਜਿਥੇ ਸੂਰਜ ਛਿਪਣ ਸਮੇਂ ਹਿੰਦੂ ਮੰਦਰਾਂ ਵਿਚ ਕਰਵਾ ਚੌਥ ਦੀ ਕਥਾ ਸੁਣਾ ਕੇ ਕੁੱਝ ਖਾਣ ਪੀਣ ਦੀ ਪਾਬੰਦੀ ਹਟਾਈ ਗਈ ਉਥੇ ਗੁਰਮਤਿ ਦੇ ਉਲਟ ਇਥੋਂ ਦੇ ਇਕ ਗੁਰਦਵਾਰਾ ਸਾਹਿਬ ਵਿਚ ਵੀ ਇਕ ਗ੍ਰੰਥੀ ਸਿੰਘ ਵਲੋਂ ਭੇਟਾ ਲੈਣ ਦੇ ਲਾਲਚ ਵਿਚ ਗੁਰੂ ਘਰ ਨਾਲ ਪ੍ਰੇਮ ਰੱਖਣ ਵਾਲੀਆਂ ਬੀਬੀਆਂ ਨੂੰ ਵੀ ਕਥਾ ਸੁਣਾਉਣ ਦਾ ਸਮਾਚਾਰ ਮਿਲਿਆ ਹੈ। ਸ਼ਾਮ ਦੇ ਸਾਢੇ ਪੰਜ ਵਜੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਸਰਕਲ ਪ੍ਰਧਾਨ ਜਥੇ. ਕੇਵਲ ਸਿੰਘ ਕੱਦੋਂ ਨੇ ਇਸ ਪੱਤਰਕਾਰ ਨੂੰ ਫ਼ੋਨ ਕੀਤਾ ਕਿ ਕੁਹਾੜਾ ਰੋਡ ’ਤੇ ਸਥਿਤ ਗੁਰਦਵਾਰਾ ਸ੍ਰੀ ਰਵੀਦਾਸ ਭਗਤ ਜੀ ਵਿਖੇ ਤਾਇਨਾਤ ਗ੍ਰੰਥੀ ਸਿੰਘ ਬੀਬੀਆਂ ਨੂੰ ਕਰਵਾ ਚੌਥ ਦੀ ਕਥਾ ਸੁਣਾ ਕੇ ਜਿਥੇ ਵਹਿਮਾਂ ਭਰਮਾਂ ਵਿਚ ਪਾ ਰਿਹਾ ਹੈ ਉਥੇ ਗੁਰਮਤਿ ਦੀ ਵੀ ਉ¦ਘਣਾ ਕਰ ਰਿਹਾ ਹੈ।

ਜਦੋਂ ਇਹ ਪੱਤਰਕਾਰ ਉਥੇ ਪਹੁੰਚਿਆ ਤਾਂ ਗ੍ਰੰਥੀ ਸਿੰਘ ਨੂੰ ਇਸ ਗੱਲ ਦੀ ਭਿਣਕ ਪੈ ਗਈ ਤੇ ਉਹ ਬੀਬੀਆਂ ਨੂੰ ਬਹਾਨਾ ਲਾ ਕੇ ਉਥੋਂ ਉਡੰਤਰ ਹੋ ਗਿਆ। ਉਥੇ ਇਕੱਠੀਆਂ ਹੋਈਆਂ ਬੀਬੀਆਂ ਜਿਨ੍ਹਾਂ ਦੇ ਹੱਥਾਂ ਵਿਚ ਕਰੂਏ ਅਤੇ ਜੋਤਾਂ ਜਗਾਈਆਂ ਹੋਈਆਂ ਸਨ, ਨੇ ਭੋਲੇਪਣ ਵਿਚ ਹੀ ਦਸਿਆ ਕਿ ਉਹ ਭਾਈ ਤੋਂ ਕਰਵਾ ਚੌਥ ਦੀ ਕਥਾ ਸੁਣਨ ਆਈਆਂ ਸਨ। ਜਦੋਂ ਉਥੇ ਪਹੁੰਚੇ ਜਥੇ. ਕੱਦੋਂ ਨਾਲ ਇਹ ਪੱਤਰਕਾਰ ਅੰਦਰ ਗਿਆ ਤਾਂ ਦਰਬਾਰ ਸਾਹਿਬ ਵਿਚ ਦੋ ਬੀਬੀਆਂ ਅਜੇ ਵੀ ਜੋਤਾਂ ਵਾਲੇ ਕਰੂਏ ਲੈ ਕੇ ਬੈਠੀਆਂ ਸਨ ਪਰ ਉਨ੍ਹਾਂ ਨੂੰ ਮਾਹੌਲ ਵਿਚ ਅਚਨਚੇਤੀ ਹੋਏ ਬਦਲਾਅ ਕਾਰਨ ਕੁੱਝ ਸਮਝ ਆ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਥੇ ਕਥਾ ਸੁਣਨ ਨਹੀਂ ਸਗੋਂ ਮੱਥਾ ਟੇਕਣ ਆਈਆਂ ਸਨ ਪਰ ਗ੍ਰੰਥੀ ਸਿੰਘ ਦੇ ਉਥੋਂ ਫ਼ਰਾਰ ਹੋ ਜਾਣ ਨਾਲ ਹੀ ਸਾਰੀ ਤਸਵੀਰ ਸਾਹਮਣੇ ਆ ਗਈ ਸੀ। ਜੇ ਕੁੱਝ ਕੁ ਪੈਸਿਆਂ ਦੇ ਲਾਲਚ ਕਾਰਨ ਹੀ ਗ੍ਰੰਥੀ ਸਿੰਘ ਪਹਿਲਾਂ ਹੀ ਸਿੱਖ ਧਰਮ ਤੋਂ ਡੇਰਿਆਂ ਵਲ ਨੂੰ ਵਧ ਰਹੀ ਸਿੱਖ ਸੰਗਤ ਨੂੰ ਇਹੋ ਜਿਹੀ ਸਿਖਿਆ ਦੇਣਗੇ ਤਾਂ ਫਿਰ ਕੌਮ ਦਾ ਅਕਾਲ ਪੁਰਖ ਹੀ ਰਾਖਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top