Share on Facebook

Main News Page

ਅਖੌਤੀ ਸਿੱਖਾਂ ਨੂੰ ਮੁੰਡੇ ਵੰਡਣ ਵਾਲਾ ਪਖੰਡੀ ਸਾਧ ਭਗਵੰਤ ਭਜਨ ਸਿੰਘ

ਪਖੰਡੀ ਸਾਧਾਂ ਦੀ ਲਿਸਟ 'ਚ ਇਕ ਹੋਰ ਸਾਧ ਹੈ, ਭਗਵੰਤ ਭਜਨ ਸਿੰਘ, ਜੋ ਕਿ ਜਲੰਧਰ ਦੇ ਲਾਗੇ ਦਕੋਹਾ ਪਿੰਡ ਵਿਖੇ ਬਾਬਾ ਬੁਢਾ ਜੀ ਦੇ ਨਾਮ ਨਾਲ ਅਪਣਾ ਡੇਰਾ ਚਲਾ ਰਿਹਾ ਹੈ। ਇਹ ਲੋਕਾਂ ਨੂੰ ਮੁੰਡੇ ਜੰਮਣ ਦਾ ਦਾਅਵਾ ਕਰਦਾ ਹੈ।

ਸਾਧ ਭਗਵੰਤ ਭਜਨ ਸਿੰਘ ਵੀ ਹੋਰਾਂ ਸਾਧਾਂ ਵਾਂਗ ਪਖੰਡੀ ਹੈ। ਗੁਰਦੁਆਰੇ ਦੇ ਅੰਦਰ ਇੱਕ ਪਾਸੇ ਗੁਰੁ ਸਾਹਿਬ ਦਾ ਪ੍ਰਕਾਸ਼ ਹੈ, ਦੂਜੇ ਪਾਸੇ ਇੱਕ ਚਾਦਰ ਤਾਣ ਕੇ ਇਸ ਨੇ ਆਪਣਾ ਆਸਣ ਲਾਇਆ ਹੋਇਆ ਹੈ। ਮੈਂ ਇਕ ਵਾਰੀ ਉਥੇ ਦੇਖਣ ਗਿਆ ਸੀ। ਅਖੌਤੀ ਸਿੱਖ ਪਹਿਲਾਂ ਬਾਹਰ ਨਿਸ਼ਾਨ ਸਾਹਿਬ ਲਾਗੇ ਲੱਗੀ ਇੱਕ ਟੂਟੀ ‘ਚੋਂ ਪਾਣੀ ਭਰਦੇ ਹਨ ਅਤੇ ਨਿਸ਼ਾਨ ਸਾਹਿਬ ਦੇ ਥੜੇ ਉਪਰ ਰੱਖ ਦਿੰਦੇ ਹਨ। ਫਿਰ ਥੋੜੀ ਦੇਰ ਬਾਅਦ, ਬਾਬੇ ਕੋਲ਼ ਜਾਂਦੇ ਹਨ।

ਬਾਬੇ ਕੋਲ਼ ਬੜੀ ਲੰਮੀ ਲਾਇਨ ਲੱਗੀ ਹੋਈ ਹੁੰਦੀ ਹੈ। ਲੋਕ ਪਾਣੀ ਵਾਲੀ ਬੋਤਲ ਬਾਬੇ ਨੂੰ ਜਾਕੇ ਦਿੰਦੇ ਹਨ ਅਤੇ ਮੱਥਾ ਟੇਕਦੇ ਹਨ। ਬਾਬਾ ਬੋਤਲ ਖੋਲ ਕੇ ਆਪਣੀ ਉਂਗਲ਼ ਬੋਤਲ ‘ਚ ਪਾਕੇ, ਕੁੱਝ ਬੁੜਬੁੜਾਂਦਾ ਹੈ। ਫੇਰ ਇੱਕ ਸੇਬ ਜਨਾਨੀ ਨੂੰ ਦੇ ਦਿੰਦਾ ਹੈ, ਅਤੇ ਇੱਕ ਪਰਚੀ ‘ਤੇ ਲਿਖੇ ਸ਼ਬਦ “ਪਰਮੇਸਰ ਦਿਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ….” ਪਤੀ ਪਤਨੀ ਨੂੰ ਹਰ ਰੋਜ਼ ਜਿੰਨੀ ਵਾਰੀ ਹੋ ਸਕੇ ਪੜ੍ਹਨ ਵਾਸਤੇ ਦਿਮਦਾ ਹੈ ਅਤੇ ਮੁੰਡਾ ਹੋਣ ਦੀ ਗਰੰਟੀ ਦਿੰਦਾ ਹੈ। ਜਿੰਨਾ ਦੇ ਮੁੰਡਾ ਹੋ ਜਾਂਦਾ ਹੈ, ਉਨ੍ਹਾਂ ਦੀ ਸ਼ਰਧਾ ਪੱਕੀ, ਉਹ ਹੋਰ ਲੋਕਾਂ ਨੂੰ ਵੀ ਦਸਦੇ ਹਨ। ਜਿਨ੍ਹਾਂ ਦੇ ਨਹੀਂ ਹੁੰਦਾ, ਉਹ ਫਿਰ ਬਾਬੇ ਕੋਲ ਜਾਂਦੇ ਹਨ, ਫਿਰ ਬਾਬਾ ਹੋਰ ਕੁੱਝ ਦੱਸ ਦਿੰਦਾ ਹੈ। 50% ਲੋਕਾਂ ਦੇ ਮੁੰਡਾ ਹੋਣ ਨਾਲ ਉਹ ਹੋਰ 10 ਜਣਿਆ ਨੂੰ ਨਾਲ ਲੈ ਆਉਂਦੇ ਹਨ, ਇਸ ਤਰ੍ਹਾਂ ਇਸ ਬਾਬੇ ਦੀ ਵੀ ਦੁਕਾਨ ਚੱਲੀ ਜਾਂਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top