Share on Facebook

Main News Page

ਕਰਵਾ ਚੌਥ ਦੇ ਵਰਤਾਂ ’ਚ ਸਿੱਖ ਪਰਿਵਾਰ ਵੀ ਉਲਝੇ

ਭਦੌੜ 14 ਅਕਤੂਬਰ (ਸਾਹਿਬ ਸੰਧੂ): ਅਕਤੂਬਰ ਮਹੀਨਾ ਤਿਓਹਾਰਾਂ ਦਾ ਹੋਣ ਕਾਰਨ ਆਏ ਦਿਨ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਏ ਵੱਲੋਂ ਵੀ ਇਹਨਾਂ ਤਿਓਹਾਰਾਂ ਬਾਰੇ ਲੋਕਾਂ ਨੂੰ ਖੁੱਲ ਕੇ ਜਾਣਕਾਰੀ ਦੇਣ ਲਈ ਇੱਕ ਦੂਜ਼ੇ ਨਾਲੋਂ ਵੱਧ ਕੇ ਆਪਣੇ ਮਹਾਨ ਹੋਣ ਦਾ ਰਾਗ ਅਲਾਪਿਆ ਜਾ ਰਿਹਾ ਹੈ। ਇਸ ਤਰਾਂ ਕਰਵਾ ਚੌਥ ਦਾ ਵਰਤ ਹੋਣ ਕਾਰਨ ਇਸ ਦਾ ਪ੍ਰਚਾਰ ਵੀ ਟੀ. ਵੀ ਚੈਂਨਲਾਂ ਤੇ ਬੜੇ ਜੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ, ਪਰ ਇਸ ਵਿੱਚ ਇਹ ਹੈਰਾਨੀ ਵਾਲੀ ਗੱਲ ਹੈ ਕਿ ਸਮਾਜ ਦੀ ਇਹ ਮਜਬੂਰੀ ਸਮਝ ਨਹੀਂ ਆਈ ਇੱਕ ਪਾਸੇ ਤਾਂ ਹਰ ਇੱਕ ਨੂੰ ਪੂਰਨ ਅਜ਼ਾਦ ਐਲਾਨਿਆਂ ਜਾ ਰਿਹਾ ਹੈ ਪਰ ਦੂਜ਼ੇ ਪਾਸੇ ਔਰਤਾਂ ਉਪਰ ਆਪਣੇ ਪਤੀ ਪ੍ਰਮੇਸ਼ਰ ਦੀ ਲੰਮੀ ਉਮਰ ਦੀ ਕਾਮਨਾਂ ਕਰਦਿਆਂ ਸਾਰਾ ਦਿਨ ਭੁੱਖਿਆਂ ਰਹਿਣ ਦੀਆਂ ਜਿੰਮੇਵਾਰੀਆਂ? ਪਰ ਕੀ ਪਤੀ ਨੂੰ ਆਪਣੀ ਪਤਨੀ ਪ੍ਰਤੀ ਕੋਈ ਹਮਦਰਦੀ ਨਹੀਂ ਕੀ ਓਹ ਨਹੀਂ ਇਸ ਤਰਾਂ ਕਰ ਸਕਦਾ ਆਪਣੀ ਪਤਨੀ ਦੀ ਲੰਮੀ ਉਮਰ ਵਾਸਤੇ ਓਹ ਵੀ ਅਜਿਹੇ ਵਰਤ ਰੱਖੇ ਪਰ ਸਮਾਜਿਕ ਦਸ਼ਾ ਵਿੱਚ ਕੋਈ ਸੁਧਾਰ ਨਾ ਹੋਣ ਕਾਰਨ ਔਰਤਾਂ ਦੀ ਅਜ਼ਾਦੀ ਗੱਲ ਸਿਰਫ ਸ਼ਬਦੀ ਰੂਪ ਤੱਕ ਹੀ ਸੀਮਤ ਹੋ ਰਹੀ ਹੈ।

ਔਰਤਾਂ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾਂ ਵਾਸਤੇ ਭੁੱਖੇ ਭਾਣੇ ਦਿਨ ਬਤੀਤ ਕਰਨਾ ਪਵੇ ਪਰ ਉਹਨਾਂ ਦੇ ਪਤੀਆਂ ਵੱਲੋਂ ਉਹਨਾਂ ਤੇ ਕੀਤੇ ਜਾ ਰਹੇ ਅਤਿਆਚਾਰ ਵੀ ਕਿਸੇ ਤੋਂ ਲੁੱਕੇ ਨਹੀਂ। ਦੂਜ਼ੇ ਪਾਸੇ ਇਹਨਾਂ ਭਰਮਾਂ ਰੂਪੀ ਤਿਓਹਾਰਾਂ ਰਾਹੀ ਵੀ ਔਰਤਾਂ ਨੂੰ ਸਿਰ ਚੁੱਕਣ ਦੀ ਅਜ਼ਾਦੀ ਨਹੀਂ ਦਿੱਤੀ ਜਾਂਦੀ ਤੇ ਮੀਡੀਆਂ ਵੀ ਇਸ ਵੱਲ ਬਹੁਤ ਦਿਲਚਸਪੀ ਦਿਖਾ ਰਿਹਾ ਹੈ। ਜਦ ਕੋਈ ਪਖੰਡਵਾਦ ਦੀ ਗੱਲ ਹੁੰਦੀ ਹੈ ਤਾਂ ਮੀਡੀਆ 21ਵੀਂ ਸਦੀ ਦੀ ਗੱਲ ਤੇ ਅੜ ਜਾਂਦਾ ਹੈ ਪਰੰਤੂ ਕੀ 21ਸਦੀਂ ਵਿੱਚ ਅਜਿਹੇ ਤਿਓਹਾਰ ਜਾਂ ਵਰਤ ਭਰਮਕਾਰੀ ਨਹੀਂ ਹਨ ਜੋ ਕਸ਼ਟਦਈ ਰੂਪ ਵਿੱਚ ਨਿਭਾਏ ਜਾਣ। ਪੁਰਾਤਨ ਸਮਿਆਂ ਦੌਰਾਨ ਇਹਨਾਂ ਵਰਤਾਂ ਨੂੰ ਹਿੰਦੂ ਵਰਗ ਨਾਲ ਜੋੜਿਆ ਜਾ ਰਿਹਾ ਹੈ ਜਿਸ ਨੂੰ ਕਿ ਹਿੰਦੂ ਲੋਕ ਬੜੀ ਸਰਧਾ ਭਾਵਨਾਂ ਨਾਲ ਨਿਭਾ ਰਹੇ ਹਨ, ਪਰ ਸਿੱਖ ਸਮਾਜ ਵੀ ਇਹਨਾਂ ਹਿੰਦੂ ਭਰਮੀ ਤਿਓਹਾਰਾਂ ਵਰਤਾਂ ਵਿੱਚ ਪੂਰੀ ਤਰਾਂ ਨਾਲ ਗੜੁੱਚ ਹੋ ਕੇ ਰਹਿ ਗਿਆ ਹੈ।

ਇਸ ਸਮੇ ਅਸੀ ਭਾਂਵੇ ਸਾਰੇ ਹੀ ਔਜ਼ਕੇ ਸਮੇ ਤੇ ਸਾਇੰਸ ਯੁੱਗ ਦੀਆਂ ਡੀਗਾਂ ਮਾਰ ਰਹੇ ਹਾਂ ਕਿ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਇਸ ਵਿੱਚ ਕੋਈ ਅਤਿ ਕਥਨੀ ਵੀ ਨਹੀਂ ਹੈ ਪੂਰੀ ਦੁਨਿਆਂ ਨੇ ਹੁਣ ਇਹ ਵੀ ਜਾਣ ਲਿਆ ਹੈ ਕਿ ਚੰਦਰਮਾਂ ਦਾ ਵਜੂਦ ਕੀ ਹੈ ਅਤੇ ਅਨੇਕਾਂ ਲੋਕਾਂ ਨੇ ਚੰਦਦਰਮਾਂ ਉਪਰ ਜਾ ਕੇ ਆਪਣੀ ਜਿੱਤ ਦੇ ਝੰਡੇ ਗੱਡੇ ਹਨ ਪਰ ਸਿੱਖ ਘਰਾਣੇ ਨਾਲ ਸਬੰਧਿਤ ਬੀਬੀਆਂ ਫਿਰ ਵੀ ਉਸ ਚੰਦਰਮਾਂ ਅੱਗੇ ਆਪਣੇ ਪਤੀ ਦੀ ਲੰਮੀ ਉਮਰ ਲਈ ਇਹ ਭਰਮਕਾਰੀ ਵਰਤ ਰੱਖ ਕੇ ਚੰਦਰਮਾਂ ਦੀਆਂ ਲੇਲੜੀਆਂ ਕੱਢ ਰਹੀਆਂ ਹਨ। ਇੱਕ ਪਾਸੇ ਤਾਂ ਇਹ ਆਖਿਆ ਜਾ ਰਿਹਾ ਹੈ ਕਿ ਅੰਧਵਿਸਵਾਸ ਵਿੱਚ ਸਿਰਫ ਅਨਪੜ ਅਤੇ ਦੁਨੀਆਂ ਦੀ ਸਾਇੰਸ ਸੋਚ ਤੋਂ ਦਰਕਿਨਾਰ ਲੋਕ ਹੀ ਫਸੇ ਹੋਏ ਹਨ ਪਰ ਇਹਨਾਂ ਅਨਪੜਾ ਦੇ ਨਾਲੋਂ ਜਿਆਦਾ ਗਿਣਤੀ ਓਹਨਾਂ ਲੋਕਾਂ ਦੀ ਹੈ ਜੋ ਕਿ ਪੀ. ਐਚ. ਡੀ, , ਡਾਕਟਰ, ਮਾਸਟਰ, ਵਕੀਲ, ਪੁਲਿਸ ਅਧਿਕਾਰੀ ਹੋਰ ਵੀ ਉੱਚ ਡਿਗਰੀਆਂ ਵਾਲੇ ਲੋਕ ਇਹਨਾਂ ਭਰਮਕਾਰੀ ਵਰਤਾਂ ਵਿੱਚ ਉਲਝੇ ਹੋਏ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਉਪਦੇਸ਼ਾਂ ਅਤੇ ਆਪਣੀਆਂ ਉਦਾਸੀਆਂ ਰਾਹੀ ਲੋਕਾਂ ਨੂੰ ਅੰਧਵਿਸਵਾਸ ਅਤੇ ਮੂਰਤੀ ਪੂਜ਼ਾ ਨੂੰ ਨਾ ਮੰਨਣ ਲਈ ਆਖਿਆ ਸੀ, ਪਰ ਅੱਜ਼ ਵੀ ਸਿੱਖ ਵੀਰ ਆਪਣੇ ਗੁਰੂਆਂ ਦੇ ਗੁਰਪੂਰਬ ਵਰਗੇ ਪਵਿੱਤਰ ਦਿਹਾੜੇ ਤਾਂ ਭੁੱਲ ਰਹੇ ਹਨ ਪਰ ਆਹ ਪਖੰਡਵਾਦ ਨੂੰ ਉਦਤਸਾਹਿਤ ਕਰ ਰਹੇ ਭਰਮਕਾਰੀ ਵਰਤਾਂ ਨੂੰ ਪੂਰਾ ਕਰਨਾ ਨਹੀਂ ਭੂੱਲਦੇ। ਜ਼ੇਕਰ ਅਜਿਹਾ ਕਰਨਾ ਲਾਜਮੀ ਹੁੰਦਾ ਹੈ ਤਾਂ ਮਰਦ ਵਰਗ ਕਿਓ ਨਹੀਂ ਔਰਤਾਂ ਦਾ ਸਾਥ ਦਿੰਦਾ ਕਿਓ ਓਹ ਔਰਤਾਂ ਨੂੰ ਭਰਮਕਾਰੀ ਕਰਮਕਾਂਡਾ ਰਾਹੀ ਆਪਣੇ ਤੋਂ ਥੱਲੇ ਸਮਝਦਾ ਹੈ ਲੋੜ ਹੈ ਨਾਰੀ ਵਰਗ ਨਾਲ ਅਜ਼ੋਕੇ ਸਮੇ ਮੋਢੇ ਨਾਲ ਮੋਢਾ ਲਗਾ ਕੇ ਅਗਿਆਨਤਾਂ ਨੂੰ ਛੱਡ ਜੀਵਨ ਬਤੀਤ ਕਰਨ ਦੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top