Share on Facebook

Main News Page

ਅਖੌਤੀ ਦਸਮ ਗ੍ਰੰਥ ਦਾ ਰੱਬ ਡਰਪੋਕ, ਧੋਖੇਬਾਜ਼ ਤੇ ਮਹਾਂ ਕ੍ਰੋਧੀ, ਜਿਸ ਨੂੰ ਪਸੀਨਾ ਵੀ ਆਉਂਦਾ ਹੈ: ਉਪਕਾਰ ਸਿੰਘ ਫਰੀਦਾਬਾਦ

* ਜਿਸ ਗ੍ਰੰਥ ਦਾ ਰੱਬ ਹੀ ਡਰਪੋਕ ਹੋਵੇ ਉਹ ਆਪਣੇ ਭਗਤਾਂ ਵਿਚ ਕਿਸ ਤਰਾਂ ਬੀਰ ਰਸ ਪੈਦਾ ਕਰ ਸਕਦਾ ਹੈ?

13 ਅਕਤੂਬਰ 2011 ( ਸਤਨਾਮ ਕੌਰ ਫ਼ਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮਨਾਉਂਦਿਆਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਦਸਿਆ ਕਿ ਪੁਜਾਰੀ ਸ਼੍ਰੇਣੀ ਜਿਸ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰਖਣ ਲਈ ਜ਼ੋਰ ਲਾ ਰਹੀ ਹੈ ਉਸ ਵਿਚ ਦਰਜ਼ ਰੱਬ ਡਰਪੋਕ, ਧੋਖੇਬਾਜ਼, ਮਹਾਂ ਕ੍ਰੋਧੀ, ਭੰਗ ਤੇ ਸ਼ਰਾਬ ਦੀ ਸਿੱਖਿਆ ਦੇਣ ਵਾਲਾ ਹੈ, ਅਤੇ ਇਸ ਰੱਬ ਨੂੰ ਪਸੀਨਾ ਵੀ ਆਉਂਦਾ ਹੈ। ਇਸ ਮਹਾਂਕਾਲ ਨਾਂ ਦੇ ਰੱਬ ਜੀ ਨੂੰ ਅਸਿਧੁਜ, ਖੜਗਕੇਤ, ਅਸਿਕੇਤ, ਗਰੀਬ ਨਿਵਾਜਾ, ਲੋਗਨ ਕੇ ਰਾਜਾ, ਜਗਤ ਕੇ ਈਸਾ, ਸਭ ਰਾਜਨ ਕੇ ਰਾਜਾ ਆਦਿ ਦੇ ਨਾਵਾਂ ਨਾਲ ਕਵੀ ਰਾਮ ਸਿਆਮ ਕਈ ਥਾਵਾਂ ’ਤੇ ਸੰਬੋਧਨ ਕਰਦੇ ਹਨ। ਮਹਾਂਕਾਲ ਜੁੱਧ ਵਿਚ ਲੰਮੇ ਲੰਮੇ ਦੰਦ ਕੱਢਣ ਵਾਲੇ ਦੈਂਤਾਂ ਤੋਂ ਡਰ ਕੇ ਭੱਜਦਾ ਵੀ ਹੈ।

ਉਹ ਇੰਨ੍ਹਾਂ ਨਿਰਬਲ ਤੇ ਕਮਜ਼ੋਰ ਹੈ ਕਿ, ਜਿੰਨੇ ਦੈਤਾਂ ਨੂੰ ਮਾਰਦਾ ਹੈ ਉਨ੍ਹੇ ਹੋਰ ਪੈਦਾ ਹੋ ਜਾਂਦੇ ਹਨ ਤੇ ਮਹਾਂ ਕਾਲ ਰੱਬ ਜੀ ਨੂੰ ਘੇਰ ਲੈਂਦੇ ਹਨ। ਪਰ ਜਦੋਂ ਮਹਾਂਕਾਲ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਦੈਂਤਾਂ ਨੂੰ ਕੇਸਾਂ ਤੋਂ ਪਕੜ ਕੇ ਧਰਤੀ ਤੇ ਪਟਕਾ ਪਟਕਾ ਕੇ ਮਾਰਦਾ ਹੈ ਤਾਂ ਵੀ ਉਹ ਨਹੀਂ ਮਰਦੇ ਜਦ ਇਹ ਮਹਾਂਕਾਲ ਦੈਂਤਾਂ ਨੂੰ ਮਾਰ ਮਾਰ ਕੇ ਥੱਕ ਜਾਂਦਾ ਹੈ ਤਾਂ ਉਹ ਧੋਖੇ ਨਾਲ ਆਧਿ ਬਿਆਧਿ ਰੋਗ ਪੈਦਾ ਕਰ ਦਿੰਦਾ ਹੈ ਇਨ੍ਹਾਂ ਭਿਆਨਕ ਬਿਮਾਰੀਆਂ ਦਾ ਤਾਪ ਦੈਂਤਾਂ ਨੂੰ ਚਿੰਬੜ ਜਾਂਦਾ ਹੈ। ਬੇਨਤੀ ਚੌਪਈ ਦਾ ਕਵੀ ਕਹਿੰਦਾ ਹੈ ਕਿ ਮਹਾਂਕਾਲ ਰੱਬ ਜੀ ਇੰਨੀਆਂ ਸਾਰੀਆਂ ਬਿਮਾਰੀਆਂ ਪੈਦਾ ਕਰ ਦਿੰਦਾ ਹੈ ਕਿ ਜੇ ਮੈਂ (ਕਵੀ) ਉਸ ਦਾ ਵੇਰਵਾ ਦੇਣ ਲਗਾਂ ਤਾਂ ਡਰਦਾ ਹਾਂ ਕਿ ਲਿਖਣ ਲਗਿਆ ਕਿਤੇ ਗ੍ਰੰਥ ਵੱਡਾ ਨਾ ਹੋ ਜਾਏ। ਇਸ ਤਰ੍ਹਾਂ ਧੋਖੇ ਨਾਲ ਸਭ ਰਾਜਨ ਕੇ ਰਾਜਾ ਮਹਾਂਕਾਲ ਜੀ ਨੇ ਦੈਂਤਾਂ ਦਾ ਨਾਸ਼ ਕੀਤਾ। ਉਨ੍ਹਾਂ ਕਿਹਾ ਕਿ ਕਵੀ ਰਾਮ ਸਿਆਮ ਦੇ ਬਚਿਤਰ ਨਾਟਕ /ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਚਰਿਤਰੋਪਖਿਆਨ ਦਾ 404 ਵਾਂ ਚਰਿਤ੍ਰ ਇੰਨ੍ਹਾਂ ਹਾਸੋਹੀਣਾ ਹੈ ਕਿ ਇਸ ਨੂੰ ਪੜ੍ਹ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਬਾਬੇ ਨਾਨਕ ਦੇ ਸੱਚ ਧਰਮ ਤੋਂ ਅਸੀਂ ਝੂਠੀ ਤੇ ਮਿਥਿਹਾਸਕ ਦੁਨੀਆਂ ਵਿਚ ਚਲੇ ਗਏ ਹਾਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਰੱਬ ਜੀ ਦਾ ਸਰੂਪ ਵੇਖਦੇ ਹਾਂ ਤਾਂ ਉਹ ਸਾਨੂੰ ਮਿਠ ਬੋਲੜਾ, ਨਿਰਭਉ, ਨਿਰਵੈਰ, ਸੈਭੰ, ਅਤੇ ਅਕ੍ਰਿਤਘਣਾ ਦੀ ਪਾਲਣਾ ਕਰਣ ਵਾਲਾ ਦਿਸਦਾ ਹੈ ਜਿਸਦਾ ਕੋਈ ਵੈਰੀ ਨਹੀਂ ਫਿਰ ਉਸਦਾ ਝਗੜਾ ਕਿਸ ਨਾਲ?

ਉਨ੍ਹਾਂ ਕਿਹਾ ਕਿ ਜਿਹੜੇ ਲੋਕੀਂ ਇਹ ਕਹਿੰਦੇ ਹਨ ਕਿ ਅਖੌਤੀ ਦਸਮ ਗ੍ਰੰਥ ਨੂੰ ਪੜ੍ਹ ਕੇ ਬੀਰ ਰਸ ਪੈਦਾ ਹੁੰਦਾ ਹੈ ਇਸ ਨਾਟਕੀ ਗ੍ਰੰਥ ਅਨੁਸਾਰ ਉਨ੍ਹਾਂ ਦਾ ਰੱਬ ਤਾਂ ਆਪ ਹੀ ਡਰਪੋਕ ਹੈ ਫਿਰ ਉਹ ਅਪਣੇ ਭਗਤਾਂ ਵਿਚ ਕਿਦਾਂ ਦਾ ਬੀਰ ਰੱਸ ਪੈਦਾ ਕਰਦਾ ਹੋਵੇਗਾ ਸਮਝ ਤੋਂ ਪਰਾਂ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਅੰਦਰ ਰਾਗੀ ਅਕਸਰ ਹੀ ਮਹਾਂਕਾਲ ਦੀ ਉਸਤਤਿ ਕਰਦੇ ਹਨ ਅਤੇ ਗੋਲਕਾਂ ਵਿਚੋਂ ਅਪਣੇ ਖਜ਼ਾਨੇ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੁ ਅਕਾਲਪੁਰਖ ਆਖ ਕੇ ਮਹਾਂਕਾਲ ਦੀ ਉਸਤਤਿ ਕਰਣ ਵਾਲੇ ਅਜਿਹੇ ਗਾਇਕਾਂ ਦਾ ਤੋਰੀ-ਫੋਲਕਾ ਬੰਦ ਕੀਤਾ ਜਾ ਸਕੇ । ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਸੱਚਾਈ ਦੱਸਣ ਵਾਲਾ ਇਸ਼ਤਿਹਾਰ ਵੀ ਸੰਗਤਾਂ ਵਿਚ ਵੰਡਿਆ ਗਿਆ। ਇਸ ਮੌਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ, ਖਾਲਸਾ ਨਾਰੀ ਮੰਚ ਫਰੀਦਾਬਾਦ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਮਤਿ ਪ੍ਰਚਾਰ ਜੱਥਾ ਦਿੱਲੀ, ਆਦਿ ਜੱਥੇਬੰਦੀਆਂ ਦੇ ਨੁੰਮਾਇਦੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top