Share on Facebook

Main News Page

ਕੀ (ਅ)ਗਿਆਨੀ ਜਸਵਿੰਦਰ ਸਿੰਘ ਦਰਬਾਰ ਸਾਹਿਬ ਦਾ ਗ੍ਰੰਥੀ ਹੈ ਜਾਂ ਸਾਧਾਂ ਦਾ ਗੜਵਈ

ਅਖੰਡ ਪਾਠਾਂ ਦੀ ਲੜੀਆਂ ਨੇ ਸਿੱਖਾਂ ਦਾ ਕੀ ਸਵਾਰਿਆ ਹੈ, ਕੀ (ਅ)ਗਿਆਨੀ ਜਸਵਿੰਦਰ ਸਿੰਘ ਦੱਸ ਸਕਦੇ ਨੇ? ਕੀ ਦਰਬਾਰ ਸਾਹਿਬ ਵੀ ਇਹੀ ਪ੍ਰਥਾ ਹੈ? ਕੀ ਗੁਰੂ ਸਾਹਿਬ ਨੇ ਪਾਠਾਂ ਦੀ ਲੜੀਆਂ ਕਰਨ ਲਈ ਪ੍ਰੇਰਿਆ ਸੀ ਜਾਂ ਗੁਰਬਾਣੀ ਤੋਂ ਸੇਧ ਲੈ ਕੇ ਜੀਵਨ ਸਵਾਰਨ ਲਈ ਕਿਹਾ ਸੀ? ਇਨ੍ਹਾਂ ਇਕੋਤਰੀ ਸਮਾਗਮਾਂ ਨੇ ਸਿੱਖਾਂ ਦਾ ਕੀ ਭਲਾ ਕੀਤਾ ਹੈ? ਹੈ ਕੋਈ ਜਵਾਬ???

ਅਜੀਤ ਜਲੰਧਰ 'ਚ ਲੱਗੀ ਇਹ ਖਬਰ ਪੜ੍ਹੋ ਤੇ ਅੰਗਾਜਾ ਲਗਾਉ ਕਿ ਇਹ ਬਾਦਲ ਦੇ ਜੁੱਤੀਚੱਟ, ਸਾਧਾਂ ਦੇ ਗੜਵਈ, ਸਿੱਖੀ ਦਾ ਭੋਗ ਪਾਉਣ ਦੀ ਪੂਰੀ ਵਾਹ ਨਹੀਂ ਲਾ ਰਹੇ!!!

ਖਬਰ ਇਸ ਤਰ੍ਹਾਂ ਹੈ:

ਇਕੋਤਰੀ ਸਮਾਗਮ ਮੌਕੇ ਅਲੌਕਿਕ ਨਗਰ ਕੀਰਤਨ 10 ਨੂੰ

ਟਾਂਡਾ ਉੜਮੁੜ, 7 ਅਕਤੂਬਰ (ਦੀਪਕ ਬਹਿਲ)-ਇਕੋਤਰੀ ਸਮਾਗਮ ਦੇ ਮੁੱਖ ਆਕਰਸ਼ਨ ਵਜੋਂ ਜਾਣੇ ਜਾਂਦੇ ਅਲੌਕਿਕ ਨਗਰ ਕੀਰਤਨ 10 ਅਕਤੂਬਰ ਨੂੰ ਤਪ ਅਸਥਾਨ ਬਾਬਾ ਬਲਵੰਤ ਸਿੰਘ ਤੋਂ ਸਜਾਏ ਜਾਣਗੇ। ਇਸੇ ਸਬੰਧ 'ਚ ਅੱਜ ਦੇ ਇਕੋਤਰੀ ਦੀਵਾਨ ਮੌਕੇ ਜਿੱਥੇ ਹਜ਼ਾਰਾਂ ਦੀ ਤਾਦਾਦ 'ਚ ਸਿੱਖ ਸੰਗਤ ਨੇ ਸ਼ਿਰਕਤ ਕੀਤੀ ਉੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨ ਤਰਲੋਚਨ ਸਿੰਘ ਹੋਰਾਂ ਨੇ ਉਚੇਚੇ ਤੌਰ 'ਤੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਗੁਰੂ ਸ਼ਬਦ ਨਾਲ ਜੋੜਿਆ।

ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਪੁੱਜੇ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ 101 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਹੇਠ ਕਰਵਾਏ ਜਾਣ ਵਾਲੇ ਇਕੋਤਰੀ ਸਮਾਗਮਾਂ ਨੂੰ ਸਿੱਖ ਜਗਤ ਲਈ ਭਰਪੂਰ ਲਾਹਾ ਦੱਸਿਆ ਤੇ ਇਸ ਮੌਕੇ ਕਰਵਾਏ ਜਾਣ ਵਾਲੇ ਅੰਮ੍ਰਿਤ ਸੰਚਾਰ ਮੌਕੇ ਸੰਗਤ ਨੂੰ ਪੂਰਨ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਸੰਤ ਬਾਬਾ ਗੁਰਦਿਆਲ ਸਿੰਘ ਨੇ ਪੁੱਜੀਆਂ ਉਕਤ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਤੋਂ ਇਲਾਵਾ ਉਚੇਚੇ ਤੌਰ 'ਤੇ ਪੁੱਜੇ ਸ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ: ਹਰਜਿੰਦਰ ਸਿੰਘ ਧਾਮੀ, ਜਥੇਦਾਰ ਤਾਰਾ ਸਿੰਘ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ) ਨੂੰ ਸਨਮਾਨਿਤ ਕੀਤਾ। ਜਦਕਿ ਇਸ ਸਮਾਗਮ ਦਾ ਮੰਚ ਸੰਚਾਲਨ ਉੱਘੇ ਸਿੱਖ ਵਿਦਵਾਨ ਸ: ਭਗਵਾਨ ਸਿੰਘ ਜੌਹਲ ਨੇ ਕੀਤਾ।

ਮਈ 2011 'ਚ ਇੰਗਲੈਂਡ ਵਿਖੇ ਨਾਨਕਸਰੀ ਠਾਠ 'ਚ ਸਾਧਾਂ 'ਚ ਘਿਰੇ ਹੋਏ ਬਾਦਲ ਦੇ ਤਿੰਨ ਜੁੱਤੀਚੱਟ, ਜਸਵਿੰਦਰ, ਗੁਰਬਚਨ ਅਤੇ ਇਕਬਾਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top