|
|
||
![]() |
Share on Facebook | |
|
ਆਹ ਦੇਖੋ ਅਖੌਤੀ ਜਥੇਦਾਰ ਦਾ ਹਾਲ, ਬਾਦਲ
ਦੀਆਂ ਜੁੱਤੀਆਂ ਚੱਟ ਚੱਟ ਕੇ ਦਿਮਾਗ ਦਾ ਖਾਨਾ ਖਾਲੀ ਹੋ ਚੁਕਾ ਹੈ
ਪੈਦਲ ਯਾਤਰਾ ਕਰਨਾ ਗੁਰਮਤਿ ਵਿਚ ਮਨਮਤਿ ਨਹੀਂ ਹੈ। ਇਸ ਬਾਬਤ ਪ੍ਰਸਿਧ ਪੰਥਕ ਵਿਦਵਾਨ ਪ੍ਰੋ. ਇੰਦਰ ਸਿੰਘ ਘੱਗਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਜਿਹੜੀਆਂ ਸੰਗਤਾਂ ਭਾਵਨਾ ਵੱਸ ਮੂਰਤੀ ਪੂਜਾ, ਜੋਤਾਂ, ਨਾਰੀਅਲ, ਕੁੰਭ, ਸਮਾਧਾਂ ਤੇ ਗੁਰੁੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਦੇਹਧਾਰੀ ਪੂਜਾ ਕਰਦੀਆਂ ਹਨ, ਉਨ੍ਹਾਂ ਨੂੰ ਰੋਕ ਕੇ ਕਿਉਂ ਉਨ੍ਹਾਂ ਦੀ ਭਾਵਨਾ ਤੋੜੀ ਜਾਂਦੀ ਹੈ? ਉਨ੍ਹਾਂ ਕਿਹਾ ਕਿ ਸੜਕਾਂ ’ਤੇ ਪੈਦਲ ਯਾਤਰਾ ਕਰਨਾ ਸਮਾਂ ਵਿਅਰਥ ਗਵਾਉਣ ਬਰਾਬਰ ਹੈ। ਅਜੇਹੀ ਯਾਤਰਾ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਤੋਂ ਸਿੱਖਾਂ ਦੇ ਖੋਹੇ ਹੱਕ ਵਾਪਸ ਲੈਣ ਲਈ ਜਾਂ ਪੰਜਾਬ ਦੇ ਹੱਕਾਂ ਲਈ ਕੀਤੀ ਜਾਂਦੀ ਤਾਂ ਕੁੱਝ ਸਫ਼ਲਤਾ ਹਾਸਲ ਹੋ ਸਕਦੀ ਸੀ। ਚਰਨ ਚਲਉ ਮਾਰਗ ਗੋਬਿੰਦ ਪੰਕਤੀ ਬਾਰੇ ਉਨ੍ਹਾਂ ਕਿਹਾ ਕਿ ਇਸ ਵਿਚ ਪੈਦਲ ਸੜਕਾਂ ਰਾਹੀਂ ਕਿਸੇ ਧਾਰਮਕ ਸਥਾਨ ’ਤੇ ਜਾਣ ਬਾਰੇ ਨਹੀਂ, ਇਸ ਵਿਚ ਤਾਂ ਗੁਰੂ ਦੇ ਦੱਸੇ ਉਪਦੇਸ਼ ’ਤੇ ਚੱਲਣ ਬਾਬਤ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬਣੇ ਜਥੇਦਾਰ ਮਿੱਟੀ ਦੇ ਮਾਧੋ ਹਨ, ਇਨ੍ਹਾਂ ਦੀ ਚੋਣ ਤਾਂ ਲਿਫ਼ਾਫ਼ੇ ਵਿਚੋਂ ਹੁੰਦੀ ਹੈ ਅਤੇ ਇਹ ਸੰਗਤਾਂ ਨੂੰ ਸਹੀ ਰਸਤੇ ’ਤੇ ਪਾਉਣ ਦੀ ਥਾਂ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੰਬੇ ਸਮੇ ਤੋਂ ਚਲੀ ਆ ਰਹੀ ਮੰਗ ਅਨੁਸਾਰ ਅਕਾਲ ਤਖ਼ਤ ਦੇ ਜਥੇਦਾਰ ਦੀ ਚੋਣ ਸਿੱਖ ਵਿਦਵਾਨਾਂ ਦਾ ਪੈਨਲ ਬਣਾ ਕੇ ਹੋਣੀ ਚਾਹੀਦੀ ਹੈ। Source: Rozana Spokesman |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|