Share on Facebook

Main News Page

ਡੇਰਾ ਮੁੱਖੀ 'ਤੇ ਧੀ ਬਣਾ ਕੇ ਪੱਤ ਲੁੱਟਣ ਦਾ ਦੋਸ਼

ਚੰਡੀਗੜ: ਸੌਦਾ ਸਾਧ ਦੇ ਵੱਲੋਂ ਪਿਛਲੇ ਸਮੇਂ ਲੰਮੇ ਤੋਂ ਕੀਤੀਆਂ ਜਾ ਰਹੀਆਂ ਧਰਮ ਅਤੇ ਲੋਕ ਵਿਰੋਧੀ ਕਾਰਵਾਈਆਂ ਦੇ ਖਿਲਾਫ ਪੰਜਾਬ ਅਤੇ ਦੇਸ਼ਾ ਵਿਦੇਸ਼ਾ ਦੇ ਲੋਕਾਂ ਵਿਚ ਕਾਫੀ ਵਿਰੋਧ ਪਾਇਆ ਜਾ ਰਿਹਾ ਹੈ। ਡੇਰਾ ਸਾਧ ਦੇ ਖਿਲਾਫ ਅਜਿਹੇ ਕਈ ਦੋਸ਼ ਸਾਹਮਣੇ ਆਏ ਹਨ ਜਿਨਾਂ ਵਿਚ ਸੋਦਾ ਸਾਧ ਨੇ ਆਪਣੇ ਵਿਰੋਧੀ ਹੋਏ ਚੇਲਿਆ ਦੇ ਕਤਲ ਕਰਨ ਅਤੇ ਚੇਲੀਆਂ ਦੇ ਨਾਲ ਬਲਤਕਾਰ ਆਦਿ ਕੀਤੇ ਹਨ। ਅਜਿਹਾ ਹੀ ਅੱਜ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਡੇਰਾ ਸਿਰਸਾ ਮੁਖੀ ਦਾ ਜਵਾਈ ਦੱਸਦਿਆਂ ਡੇਰਾ ਮੁਖੀ ਕੋਲੋਂ ਅਪਣੀ ਜਾਨ ਨੂੰ ਖ਼ਤਰੇ ਦਾ ਖ਼ਦਸਾ ਪ੍ਰਗਟ ਕਰਦੀ ਇਕ ਪਟੀਸ਼ਨ ਦਾਖ਼ਲ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਹਰਿਆਣਾ ਸਰਕਾਰ ਕੋਲੋਂ ਸੁਰਖਿਆ ਮੁਹੱਈਆ ਕਰਵਾਉਣ ਲਈ ਆਦੇਸ਼ ਦਿੱਤੇ ਜਾਣ। ਜਿਸ ਨੂੰ ਮੁੱਖ ਰੱਖਦਿਆ ਮਾਨਯੋਗ ਹਾਈਕੋਰਟ ਨੇ ਹਰਿਆਣਾ ਸਰਕਾਰ ਤੇ ਪੰਚਕੁਲਾ ਦੇ ਐਸ.ਪੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਹੈ।

ਵਿਸ਼ਵਾਸ ਗੁਪਤਾ ਵਾਸੀ ਪੰਚਕੁਲਾ ਨੇ ਦਾਖ਼ਲ ਕੀਤੀ ਅਰਜ਼ੀ ਵਿਚ ਕਿਹਾ ਕਿ ਡੇਰਾ ਮੁੱਖੀ ਨੇ ਪ੍ਰਿਅੰਕਾ ਨਾਂ ਦੀ ਇੱਕ ਕੁੜੀ ਗੋਦ ਲਈ ਹੋਈ ਹੈ ਅਤੇ ਉਸ ਨਾਲ ਪ੍ਰਿਅੰਕਾ ਦਾ ਵਿਆਹ ਵੀ ਕਰ ਦਿਤਾ। ਇਸ ਦੇ ਬਾਵਜੂਦ ਕੁੜੀ ਨੂੰ ਉਸ ਨਾਲ ਨਹੀਂ ਤੋਰਿਆ ਗਿਆ। ਇਸ ਤੋਂ ਇਲਾਵਾ ਪਟੀਸ਼ਨਰ ਨੇ ਸੌਦਾ ਸਾਧ ਖ਼ਿਲਾਫ਼ ਕੁਝ ਹੋਰ ਦੋਸ਼ ਵੀ ਲਗਾਏ ਹਨ ਅਤੇ ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ ਉਸ ਨੂੰ ਸੁਰਖਿਆ ਮੁਹੱਈਆ ਕਰਵਾਈ ਜਾਵੇ, ਕਿਉਂਕਿ ਉਸ ਨੂੰ ਡੇਰਾ ਮੁਖੀ ਕੋਲੋਂ ਖ਼ਤਰਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਅਜਿਹੇ ਮਾਮਲੇ ਅਦਾਲਤਾਂ ਅਧੀਨ ਹਨ ਜਿਨਾਂ ਵਿਚ ਸੋਦਾ ਸਾਧ ਅਕਸਰ ਤਰੀਕਾਂ ਭੁਗਤ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top