Share on Facebook

Main News Page

ਭਲੋ ਭਲੋ ਰੇ ਕੀਰਤਨੀਆ

ਭਾਈ ਗੁਰਦੇਵ ਸਿੰਘ, ਜੋ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਦੀ ਡਿਊਟੀ ਕਰਦੇ ਹਨ, ਪਿਛਲੇ ਦਿਨੀਂ ਨਾਈਜੀਰੀਆ, ਵੈਸਟ ਅਫਰੀਕਾ ਵਿਖੇ ਕੀਰਤਨ ਕਰਨ ਗਏ। ਉਸ ਥਾਂ 'ਤੇ ਕੋਈ ਗੁਰਦੁਆਰਾ ਨਹੀਂ। ਇਕੋ ਥਾਂ 'ਤੇ ਜੋ ਇਸ ਵੀਡੀਓ 'ਚ ਦਿਖ ਰਿਹਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਖੂੰਜੇ 'ਚ ਕੀਤਾ ਹੋਇਆ ਹੈ, ਤੇ ਵਿਚਕਾਰ ਸ਼ਿਵ ਪਾਰਵਤੀ, ਰਾਮ ਕ੍ਰਿਸ਼ਨ, ਪਖੰਡੀ ਸਤਯ ਸਾਂਈ ਬਾਬਾ ਅਤੇ ਕਈ ਹੋਰ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰਖੀਆਂ ਗਈਆਂ ਹਨ।

ਜਦੋਂ ਭਾਈ ਸਾਹਿਬ ਗੁਰਦੇਵ ਸਿੰਘ ੳਥੇ ਕੀਰਤਨ ਕਰਨ ਗਏ, ਤਾਂ ੳਨ੍ਹਾਂ ਨੇ ਇਸ ਗੱਲ ਦਾ ਗਿਲਾ ਕੀਤਾ। ਉਥੇ ਲੋਕ ਬਿਨਾਂ ਸਿਰ ਢੱਕੇ ਹੀ ਬਹਿੰਦੇ ਹਨ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਭਾਈ ਸਾਹਿਬ ਨੇ ਸੰਗਤ ਨੂੰ ਘੱਟੋ ਘੱਟ ਸਿਰ ਢੱਕਣ ਲਈ ਮਨਾ ਲਿਆ। ਇਥੇ ਪਹਿਲਾਂ ਕਿੰਨੇ ਹੀ ਰਾਗੀ ਆ ਚੁੱਕੇ ਹਨ, ਜਿਨ੍ਹਾਂ ਨੇ ਕੋਈ ਉਪਰਾਲਾ ਨਹੀਂ ਕੀਤਾ।

ਫੋਨ 'ਤੇ ਹੋਈ ਗਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਹਿੰਦੋਸਤਾਨ ਵਾਪਿਸ ਜਾਣ ਤੋਂ ਬਾਅਦ ਉਨ੍ਹਾਂ ਨੇ ਜਥੇਦਾਰ ਨਾਲ ਵੀ ਗੱਲ ਕੀਤੀ ਕਿ, ਘੱਟੋ ਘੱਟ ਉਥੇ ਇਕ ਗੁਰਦੁਆਰਾ ਹੀ ਬਣਵਾ ਦਿੱਤਾ ਜਾਵੇ, ਜਿਸ 'ਤੇ ਜਥੇਦਾਰ ਨੇ ਕੋਈ ਖਾਸ ਹੁੰਗਾਰਾ ਨਹੀਂ ਭਰਿਆ।

ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਅਸੀਂ ਜਿਥੇ ਵੀ ਜਾਂਦੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਦਾ ਅਦਬ ਕਾਇਮ ਰਹਿ ਸਕੇ। ਇਹ ਵੀਡੀਓ ਵੀ ਉਨ੍ਹਾਂ ਨੇ ਇਸੇ ਕਰਕੇ ਲਗਵਾਈ ਹੈ, ਕਿ ਹੋ ਸਕੇ ਤਾਂ ਬਾਹਰ ਬੈਠੇ ਸਿੱਖ ਕੋਈ ਉਪਰਾਲਾ ਕਰਕੇ ਨਾਈਜੀਰੀਆ ਦੀਆਂ ਸੰਗਤਾਂ ਦੀ ਮਾਲੀ ਮਦਦ ਕਰ ਸਕਣ।

ਜੇ ਇਹ ਵੀਡੀਓ, ਬਿਨਾਂ ਕਿਸੇ ਬਿਆਨ ਤੋਂ ਲਾਈ ਜਾਵੇ ਤਾਂ ਹਰ ਕੋਈ ਸਮਝੇਗਾ, ਕਿ ਇਨ੍ਹਾਂ ਰਾਗੀਆਂ ਨੂੰ ਇਹ ਵੀ ਨਹੀਂ ਪਤਾ ਕਿ ਕੀਰਤਨ ਕਿਥੇ ਕਰਨਾ ਹੈ, ਇਸ ਲਈ ਪੂਰੀ ਜਾਣਕਾਰੀ ਪਤਾ ਲੱਗਣ ਤੋਂ ਬਾਅਦ ਇਹ ਵੀਡੀਓ ਅਤੇ ਖਬਰ ਲਗਾਈ ਗਈ ਹੈ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top