Share on Facebook

Main News Page

ਸਿੱਖਾਂ ਦੇ ਸਿਰਕੱਢ ਦੁਸ਼ਮਨ ਅਡਵਾਣੀ ਨੂੰ ਅਖੌਤੀ ਅਕਾਲੀਆਂ ਨੇ ਦਿੱਤਾ ਘਰ ਜਾਕੇ ਸਿਰੋਪਾ

ਨਵੀਂ ਦਿੱਲੀ(4 ਅਕਤੂਬਰ, ਪੀ.ਐਸ.ਐਨ): ਭਾਰਤ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਕਥਿਤ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਅਤਿਵਾਦ ਖ਼ਿਲਾਫ਼ ਜਨਤਾ ਨੂੰ ਜਾਗਰੂਕ ਕਰਨ ਲਈ 11 ਅਕਤੂਬਰ ਤੋਂ ਰੱਥ ਯਾਤਰਾ ਦੀ ਸ਼ੁਰੂਆਤ ਕਰਨ ਦਾ ਫੈਸਲਾ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੀ ਦਿੱਲੀ ਇਕਾਈ ਦੇ ਆਗੂਆਂ ਨੇ ਪਾਰਟੀ ਵਰਕਰਾਂ ਸਮੇਤ ਸ੍ਰੀ ਅਡਵਾਨੀ ਦੇ ਗ੍ਰਹਿ ਵਿਖੇ ਜਾ ਕੇ ਅੱਜ ਉਨ੍ਹਾਂ ਨੂੰ ਯਾਤਰਾ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ ਮੁਤਾਬਿਕ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਆਗੂ ਸ੍ਰੀ ਅਡਵਾਨੀ ਦੀ ਯਾਤਰਾ ਪ੍ਰਤੀ ਆਪਣਾ ਸਮਰਥਨ ਜਤਾਉਣ ਆਏ ਹਨ।

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਸ੍ਰੀ ਅਡਵਾਨੀ ਅਤੇ ਭਾਜਪਾ ਨੇ 1984 ਵਰਗੇ ਸੰਕਟ ਦੇ ਸਮੇਂ ਸਿੱਖਾਂ ਦੀ ਭਰਪੂਰ ਮਦਦ ਕਰਕੇ ਉਨ੍ਹਾਂ ਦੀ ਹੋਂਦ ਬਚਾਈ ਸੀ, ਜਿਸ ਵਾਸਤੇ ਸਿੱਖ ਕੌਮ ਹਮੇਸ਼ਾਂ ਉਨ੍ਹਾਂ ਦੀ ਅਹਿਸਾਨਮੰਦ ਰਹੇਗੀ। ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸ੍ਰੀ ਅਡਵਾਨੀ ਨੂੰ ਦੇਸ਼ ਦੀ ਅਗਵਾਈ ਜਲਦ ਤੋਂ ਜਲਦ ਆਪਣੇ ਹੱਥਾਂ ਵਿੱਚ ਲੈਣੀ ਚਾਹੀਦੀ ਹੈ।

ਅਕਾਲੀ ਦਲ ਵੱਲੋਂ ਦਿੱਤੇ ਗਏ ਸਮਰਥਨ ਕਾਰਨ ਸ੍ਰੀ ਅਡਵਾਨੀ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਹੋਰ ਸੀਨੀਅਰ ਆਗੂਆਂ ਪ੍ਰਤੀ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭ੍ਰਿਸ਼ਟਾਚਾਰ-ਵਿਰੋਧੀ ਯਾਤਰਾ ਦੀ ਸ਼ੁਰੂਆਤ ਪਟਨਾ ਸਾਹਿਬ ਤੋਂ ਕੀਤੀ ਜਾ ਰਹੀ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਸਥਾਨ ਹੈ। ਇਸ ਮੌਕੇ ਹਾਜ਼ਰ ਸੰਗਤ ਨੂੰ ਲਾਲ ਕ੍ਰਿਸ਼ਨ ਅਡਵਾਨੀ ਦੀ ਬੇਟੀ ਪ੍ਰਤਿਭਾ ਅਡਵਾਨੀ ਵੱਲੋਂ ਬਣਾਈ ਗਈ ਦਸਤਾਵੇਜ਼ੀ ਫਿਲਮ ‘ਤਿਰੰਗਾ' ਵੀ ਵਿਖਾਈ ਗਈ।

ਸਮਾਗਮ ਵਿੱਚ ਪਾਰਟੀ ਦੀ ਯੁਵਾ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਪੰਜਾਬ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਓਂਕਾਰ ਸਿੰਘ ਥਾਪਰ, ਕੌਂਸਲਰ ਬੀਬੀ ਮਨਦੀਪ ਕੌਰ ਬਖਸ਼ੀ, ਜਤਿੰਦਰ ਸਿੰਘ ਸ਼ੰਟੀ, ਕਪਤਾਨ ਇੰਦਰਪ੍ਰੀਤ ਸਿੰਘ ਦੇ ਇਲਾਵਾ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਆਗੂ ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਚਮਨ ਸਿੰਘ ਸ਼ਾਹਪੁਰਾ, ਜਸਵਿੰਦਰ ਸਿੰਘ ਜੌਲੀ, ਜਗਦੀਪ ਸਿੰਘ ਕਾਹਲੋ ਕ੍ਰਿਸ਼ਨਾ ਪਾਰਕ, ਗਗਨਦੀਪ ਸਿੰਘ ਬਿੰਦਰਾ ਅਤੇ ਜਸਪ੍ਰੀਤ ਸਿੰਘ ਵਿੱਕੀ ਨੇ ਹਾਜ਼ਰੀ ਭਰੀ।

ਟਿੱਪਣੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦਾ ਮੁਖੀ ਮਨਜੀਤ ਸਿੰਘ ਜੀ.ਕੇ, ਅਵਤਾਰ ਸਿੰਘ ਹਿੱਤ, ਕੁਲਦੀਪ ਸਿੰਘ ਭੋਗਲ, ਮਨਜਿੰਦਰ ਸਿੰਘ ਸਿਰਸਾ ਨੇ ਅੱਜ ਬੀਜੇਪੀ ਦੇ ਲਾਲ ਕ੍ਰਿਸ਼ਨ ਅਡਵਾਣੀ ਦੇ ਘਰ ਜਾਕੇ ਸਿਰੋਪਾ ਅਤੇ ਕ੍ਰਿਪਾਨ ਭੇਂਟ ਕੀਤੀ। ਇਹ ਸਾਰੇ ਬਾਦਲ ਦੇ ਜੁੱਤੀਚੱਟ ਹਨ, ਜਿਨ੍ਹਾਂ ਨੂੰ ਸਿੱਖੀ ਨਾਲ ਕੋਈ ਵਾਸਤਾ ਨਹੀਂ, ਸਿਰਫ ਦਿਖਾਵੇ ਲਈ ਇਹ ਭੇਖ ਧਾਰਣ ਕੀਤਾ ਹੋਇਆ ਹੈ। ਇਹ ਲੋਕ ਗੁਰਮਤਿ ਸਮਾਗਮਾਂ 'ਚ ਤਾਂ ਹੁੜਦੰਗ ਮਚਾਉਂਦੇ ਨੇ, ਪਰ ਸਿੱਖਾਂ ਦੇ ਦੁਸ਼ਨਣਾਂ ਨੂੰ ਸਿਰੋਪਾ ਦੇਣ ਘਰ ਜਾਂਦੇ ਨੇ, ਜਿਵੇਂ ਅਡਵਾਣੀ ਨੇ ਕੋਈ ਸਿੱਖੀ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੋਵੇ। ਇਹ ਅਕ੍ਰਿਤਘਣ ਇਹ ਭੁਲ ਜਾਂਦੇ ਨੇ ਕਿ ਇਸੇ ਅਡਵਾਣੀ ਨੇ ਆਪਣੀ ਕਿਤਾਬ 'ਚ ਇਹ ਲਿਖਿਆ ਹੈ ਕਿ, 1984 'ਚ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਲਈ ਇੰਦਰਾ ਗਾਂਧੀ ਨੂੰ ਮੈਂ (ਅਡਵਾਣੀ) ਨੇ ਉਕਸਾਇਆ ਸੀ। ਇਨ੍ਹਾਂ ਦਾ ਆਕਾ ਬਾਦਲ ਇਸੇ ਬੀਜੇਪੀ ਨੂੰ ਜੱਫੀਆਂ ਪਾਈ ਬੈਠਾ ਹੈ ਜਿਸਨੇ ਸਿੱਖੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਹੈ। ਤੇ ਮੂਰਖ ਸਿੱਖ ਇਸੇ ਬਾਦਲ ਨੂੰ ਫਿਰ ਜਿਤਾ ਕੇ ਕੁਰਸੀ 'ਤੇ ਬਿਠਾ ਦਿੰਦੇ ਨੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top