Share on Facebook

Main News Page

ਇਟਲੀ ' ਸਾਮਾਨ ਖ਼ਰੀਦਣ ਗਈ ਸਿੱਖ ਬੀਬੀ ਨੂੰ ਬਜ਼ਾਰ ਵਾਲਿਆਂ ਸ੍ਰੀ ਸਾਹਿਬ ਲਾਹੁਣ ਲਈ ਕਿਹਾ

ਰੋਮ (ਇਟਲੀ), 2 ਅਕਤੂਬਰ (ਸਾਬੀ ਚੀਨੀਆਂ): ਇਟਲੀ ਵਸਦੇ ਸਿੱਖਾਂ ਦੀ ਪ੍ਰੇਸ਼ਾਨੀਆਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਜਿਥੇ ਪਿਛਲੇ ਲੰਮੇ ਸਮੇਂ ਤੋਂ ਇਟਲੀ ਹਵਾਈ ਦੇ ਅੱਡਿਆਂ ’ਤੇ ਦਸਤਾਰ ਵਾਲਾ ਮਸਲਾ ਇਕ ਗੰਭੀਰ ਰੂਪ ਧਾਰ ਚੁਕਾ ਹੈ ਉਥੇ ਅੱਜ ਰਾਜਧਾਨੀ ਰੋਮ ਦੇ ਨਾਲ ਪੈਂਦੇ ਸ਼ਹਿਰ ਆਉਸਟੀਆ ਵਿਚ ਇਕ ਅੰਮ੍ਰਿਤਧਾਰੀ ਸਿੱਖ ਬੀਬੀ ਨਾਲ ਵਾਪਰੀ ਦੁਰਘਟਨਾ ਵੀ ਇਟਲੀ ਵਸਦੇ ਸਿੱਖਾਂ ਲਈ ਲਈ ਸ਼ੁਭ ਸੰਕੇਤ ਨਹੀਂ ਹੈ।

ਹੋਇਆ ਇੰਜ ਜਦ ਇਸ ਇਲਾਕੇ ਵਿਚ ਰਹਿੰਦੇ ਸ. ਜਗਦੀਸ਼ ਸਿੰਘ ਅਪਣੀ ਧਰਮ ਪਤਨੀ ਨਾਲ ਨੇੜੇ ਦੀ ਇਕ ਇਟਾਲੀਅਨ ਮਾਰਕੀਟ ਤੋਂ ਘਰੇਲੂ ਵਰਤੋਂ ਵਾਲਾ ਸਾਮਾਨ ਖ਼ਰੀਦਣ ਲਈ ਗਏ ਤਾਂ ਬਜ਼ਾਰ ਅੰਦਰ ਕੰਮ ਕਰਦੇ ਕਰਮਚਾਰੀਆਂ ਨੇ ਅੰਮ੍ਰਿਤਧਾਰੀ ਸਿੱਖ ਬੀਬੀ ਸੁਰਿੰਦਰ ਕੌਰ ਨੂੰ ਸ੍ਰੀ ਸਾਹਿਬ ਬਾਹਰ ਲਾਹ ਕੇ ਆਉਣ ਲਈ ਕਿਹਾ ਤਾਂ ਜਦ ਇਸ ਜੋੜੇ ਨੇ ਉਨ੍ਹਾਂ ਅਧਿਕਾਰੀਆਂ ਨੂੰ ਇਸ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਸਾਫ਼ ਕਿਹਾ ਕਿ ਤੁਸੀਂ ਸ਼੍ਰੀ ਸਾਹਿਬ ਪਹਿਨ ਕੇ ਮਾਰਕੀਟ ਅੰਦਰ ਦਾਖ਼ਲ ਨਹੀਂ ਹੋ ਸਕਦੇ ਕਿਉਂਕਿ ਇਸ ਦਾ ਅਕਾਰ ਵੱਡਾ ਹੈ, ਜਦਕਿ ਬੀਬੀ ਸੁਰਿੰਦਰ ਕੌਰ ਨੇ ਇਕ ਛੋਟਾ ਸ਼੍ਰੀ ਸਾਹਿਬ ਹੀ ਪਹਿਨਿਆ ਹੋਇਆ ਸੀ। ਆਖ਼ਰ ਇਸ ਸਿੱਖ ਜੋੜੇ ਨੂੰ ਬਿਨਾਂ ਕੁੱਝ ਖ਼ਰੀਦੇ ਖ਼ਾਲੀ ਹੱਥ ਘਰ ਵਾਪਸ ਮੁੜਨਾ ਪਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top